ਨਕਸਲੀ ਹਿੰਸਾ ਨੇ ਪਿਛਲੇ ਪੰਜ ਸਾਲਾਂ ਵਿਚ ਕਸ਼ਮੀਰ ਵਿਚ ਅੱਤਵਾਦ ਤੋਂ ਵੀ ਜ਼ਿਆਦਾ ਜਾਨਾਂ ਲਈਆਂ ਹਨ ਨਕਸਲਵਾਦ ਨੇ ਦੇਸ਼ ਵਿਚ ਆਦਿਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਮੁਖੌਟਾ ਪਾਇਆ ਹੋਇਆ ਹੈ ਜਿਸ ਕਾਰਨ ਪੇਂਡੂ ਅਤੇ ਜੰਗਲੀ ਖੇਤਰ ਦੇ ਲੋਕ ਉਨ੍ਹਾਂ ਲਈ ਸਹਿਜ਼ ਹੀ ਕੰਮ ਕਰ ਰਹੇ ਹਨ ਜਦੋਂ ਕਿ ਇਹ ਨਕਸਲਵਾਦੀ ਜਿਨ੍ਹਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਉਨ੍ਹਾਂ ਲਈ ਮਿਲਣ ਵਾਲੇ ਵਿਕਾਸ ਦੇ ਮੌਕਿਆਂ, ਕੰਮਾਂ ਨੂੰ ਰੋਕ ਵੀ ਰਹੇ ਹਨ ਅੱਜ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ, ਕਰਨਾਟਕ ਵਰਗੇ ਸੂਬਿਆਂ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਜੇਕਰ ਸੜਕ, ਸਿੱਖਿਆ, ਮੈਡੀਕਲ, ਉਦਯੋਗਿਕ ਵਿਸਥਾਰ ਨਹੀਂ ਹੋ ਸਕਿਆ ਹੈ ਤਾਂ ਉਸ ਲਈ ਇਹ ਨਕਸਲੀ ਹੀ ਜਿੰਮੇਵਾਰ ਹਨ ਅਸਲ ’ਚ ਸਰਕਾਰੀ ਕਾਰਜਸ਼ੈਲੀ, ਸਿਆਸੀ ਇੱਛਾ-ਸ਼ਕਤੀ ਨਾ ਹੋਣਾ ਹੀ ਦੋ ਅਜਿਹੇ ਮੁੱਖ ਕਾਰਨ ਹਨ ।
ਜਿਨ੍ਹਾਂ ਕਾਰਨ ਨਕਸਲਵਾਦ ਜਿੰਦਾ ਹੈ ਦੋ ਦਿਨ ਪਹਿਲਾਂ ਇੱਕ ਵਾਰ ਫ਼ਿਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਨਕਸਲ ਪ੍ਰਭਾਵਿਤ ਦਸ ਸੂਬਿਆਂ ਅਤੇ ਉਨ੍ਹਾਂ ਦੇ ਪੁਲਿਸ ਮੁਖੀਆਂ ਦੀ ਬੈਠਕ ਵੀ ਹੋਈ ਤਾਂ ਕਿ ਨਕਸਲ ਸਮੱਸਿਆ ਦਾ ਪੂਰਨ ਅੰਤ ਕੀਤੇ ਜਾਣ ’ਤੇ ਕੋਈ ਰਣਨੀਤੀ ਬਣੇ ਪਰ ਅਫ਼ਸੋਸ! ਕਿ ਇਸ ਵਾਰ ਵੀ ਤਿੰਨ ਸੂਬਿਆਂ ਜਿਨ੍ਹਾਂ ਵਿਚ ਮਹਾਂਰਾਸ਼ਟਰ, ਤੇਲੰਗਾਨਾ ਅਤੇ ਪੱਛਮੀ ਬੰਗਾਲ ਹਨ, ਦੇ ਮੁੱਖ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਭੇਜਿਆ ਜਦੋਂਕਿ ਇੱਥੇ ਸਿਆਸੀ ਲੀਡਰਸ਼ਿਪ ਵੀ ਇਸ ਬੈਠਕ ਵਿਚ ਪਹੁੰਚਦੀ ਤਾਂ ਸਮੱਸਿਆ ਨਾਲ ਲੜਨ ਦੀ ਦ੍ਰਿੜ੍ਹਤਾ ਸਾਹਮਣੇ ਆਉਂਦੀ ਸੁਰੱਖਿਆ ਫੋਰਸਾਂ ਕਿਸੇ ਅੱਤਵਾਦੀ ਗਿਰੋਹ ਨੂੰ ਗ੍ਰਿਫ਼ਤਾਰ ਕਰ ਸਕਦੀਆਂ ਹਨ, ਉਨ੍ਹਾਂ ਦੇ ਟਰੇਨਿੰਗ ਕੈਂਪਾਂ ਨੂੰ ਬੰਦ ਕਰ ਸਕਦੀਆਂ ਹਨ, ਉਨ੍ਹਾਂ ਦੀਆਂ ਨੈੱਟਵਰਕ ਨੂੰ ਤੋੜਨ ਲਈ ਜ਼ਮੀਨੀ ਮੁਹਿੰਮਾਂ ਨੂੰ ਅਮਲੀ ਰੂਪ ਦੇ ਸਕਦੀਆਂ ਹਨ ਪਰ ਸਮੱਸਿਆ ਦਾ ਪੂਰਾ ਹੱਲ, ਜਿਸ ਵਿਚ ਅਪਰਾਧੀਆਂ ਜਾਂ ਉਨ੍ਹਾਂ ਦਾ ਸਾਥ ਛੱਡ ਚੁੱਕੇ ਲੋਕਾਂ ਦਾ ਮੁੜ-ਵਸੇਬਾ, ਨਕਸਲੀ ਵਿਚਾਰਧਾਰਾ ਤੋਂ ਪਿੰਡ ਵਾਸੀਆਂ ਅਤੇ ਆਦਿਵਾਸੀਆਂ ਨੂੰ ਮੁਕਤ ਕਰਨ ਦਾ ਕੰਮ, ਰੁਜ਼ਗਾਰ ਦੇਣ ਦਾ ਕੰਮ, ਖੇਤਰ ਵਿਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦੇਣ ਦਾ ਕੰਮ ਮੁੱਖ ਮੰਤਰੀਆਂ ਅਤੇ ਕੇਂਦਰੀ ਮੰਤਰੀਆਂ ਦਾ ਹੈ, ਜੋ ਕਿ ਉਹ ਆਪਣੀਆਂ ਨੀਤੀਆਂ, ਫੈਸਲਿਆਂ ਤੇ ਪ੍ਰੋਗਰਾਮਾਂ ਜ਼ਰੀਏ ਪੂਰਾ ਕਰਦੇ ਹਨ ਇਸ ਲਈ ਨਕਸਲ ਸਮੱਸਿਆ ਨਾਲ ਨਜਿੱਠਣ ਲਈ ਸਭ ਨੂੰ ਸਮਾਂ ਕੱਢਣਾ ਚਾਹੀਦਾ ਹੈ ਚੰਗਾ ਹੈ ਜੇਕਰ ਕੇਂਦਰ ਦ੍ਰਿੜ੍ਹਤਾ ਨਾਲ ਸੁਰੱਖਿਆ ਫੋਰਸਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੀ ਪੂਰਨ ਰਣਨੀਤੀ ਦੇ ਨਾਲ ਨਕਸਲਵਾਦੀਆਂ ਦੀ ਹਿੰਸਾ ਮਿਟਾਉਣ ਦਾ ਕੰਮ ਹੁਣ ਸ਼ੁਰੂ ਕਰਦਾ ਹੈ, ਕਿਉਂਕਿ ਲੋਕਤੰਤਰ ਵਿਚ ਹਿੰਸਾ ਦਾ ਕੋਈ ਕੰਮ ਨਹੀਂ ਬਿਹਤਰ ਹੋਵੇਗਾ ਜੇਕਰ ਨਕਸਲੀ ਚੋਣਾਂ ਲੜਨ, ਨਹੀਂ ਤਾਂ ਦੇਰ ਨਾਲ ਹੀ ਸਹੀ ਉਹ ਦੇਸ਼ ਦੇ ਗੁੱਸੇ ਅਤੇ ਇਸ ਤੋਂ ਉਪਜੀ ਕਾਰਵਾਈ ਤੋਂ ਹੁਣ ਬਚ ਨਹੀਂ ਸਕਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।