ਆਰਬੀਆਈ ਵੱਲੋਂ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੇਣ ਦਾ ਮਾਮਲਾ | Narendra Modi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਆਪਣੇ ਰਾਖਵੇਂ ਕੋਟੇ ਤੋਂ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੇਣ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ’ਤੇ ਹਮਲਾ ਕਰਦਿਆਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਦੋਵਾਂ ਨੂੰ ਪਤਾ ਨਹੀਂ ਹੈ ਕਿ ਆਰਥਿਕ ਸੰਕਟ ਨਾਲ ਕਿਵੇਂ ਨਜਿੱਠਿਆ ਜਾਵੇ। ਗਾਂਧੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਇੱਕ ਪੋਸਟ ’ਚ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ। (Narendra Modi)
ਉਨ੍ਹਾਂ ਲਿਖਿਆ, ਆਰਬੀਆਈ ਤੋਂ ਚੁਰਾੳਣ ਨਾਲ ਕੰਮ ਨਹੀਂ ਚੱਲੇਗਾ ਇਹ ਉਵੇਂ ਹੀ ਹੈ ਕਿ ਇੱਕ ਡਿਸਪੈਂਸਰੀ ਤੋਂ ਇੱਕ ਬੈਂਡਐਡ ਚੋਰੀ ਕਰਕੇ ਗੋਲੀ ਨਾਲ ਬਣੇ ਜ਼ਖਮ ’ਤੇ ਲਾ ਦਿੱਤਾ ਜਾਵੇ ਗਾਂਧੀ ਨੇ ਆਪਣੇ ਟਵੀਟ ’ਚ ਹੈਸ਼ਟੈਗ ‘ਆਰਬੀਆਈ ਲੁੱਟ’ ਲਿਖਿਆ ਇਸ ਮੁੱਦੇ ’ਤੇ ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਸਰਕਾਰ ਨੂੰ ਕਰੜੀ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਕੀ ਇਹ ਇੱਕ ਸਿਰਫ਼ ਸੰਯੋਗ ਹੈ ਕਿ ਸਰਕਾਰ ਵੱਲੋਂ ਆਰਬੀਆਈ ਤੋਂ ਲਏ ਗਏ ਇੱਕ ਲੱਖ 76 ਹਜ਼ਾਰ ਕਰੋੜ ਰੁਪਏ ਬਜਟ ਗਣਨਾਵਾਂ ’ਚ ਲਾਪਤਾ ਅੰਕੜਿਆਂ ਦੇ ਬਰਾਬਰ ਹੈ। (Narendra Modi )
ਕੀ ਹੈ ਮਾਮਲਾ | Narendra Modi
ਆਰਬੀਆਈ ਨੇ ਸੋਮਵਾਰ ਨੂੰ ਕਿਹਾ ਸੀ, ਸਾਲ 2018-19 ਲਈ ਇੱਕ ਲੱਖ 23 ਹਜ਼ਾਰ 414 ਕਰੋੜ ਰੁਪਏ ਤੇ ਆਰਥਿਕ ਪੂੰਜੀਗਤ ਫ੍ਰੇਮਵਰਕ ’ਤੇ ਬਿਮਲ ਜਾਲਾਨ ਕਮੇਟੀ ਦੀ ਸਿਫਾਰਿਸ਼ ਅਨੁਸਾਰ ਵਾਧੂ 52 ਹਜ਼ਾਰ 637 ਕਰੋੜ ਰੁਪਏ ਕੇਂਦਰ ਸਰਕਾਰ ਨੂੰ ਜਾਰੀ ਕਰੇਗਾ।