ਇਨਸਾਨੀਅਤ ਅਤੇ ਸੇਵਾ ਕਾਰਜਾਂ ਨੂੰ ਅੱਗੇ ਹੋ ਕੇ ਕਰਨ ਵਾਲਾ ਸੀ ਸ਼ਹੀਦ ਮੁਨੀਸ਼ ਇੰਸਾਂ | Shaheed Munish Insan
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਨੌਜਵਾਨ ਸ਼ਹੀਦ ਮੁਨੀਸ਼ ਸ਼ਾਰਦਾ ਇੰਸਾਂ ਪੁੱਤਰ ਬਲਜਿੰਦਰ ਸਾਰਦਾ ਇੰਸਾਂ ਵਾਸੀ ਪਟਿਆਲਾ ਛੋਟੀ ਉਮਰੇ ਹੀ ਵੱਡੀ ਕੁਰਬਾਨੀ ਕਰ ਗਿਆ। ਉਸ ਦੀ ਸ਼ਹਾਦਤ ’ਤੇ ਉਸ ਦੇ ਪਰਿਵਾਰ ਅਤੇ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਨੂੰ ਮਾਣ ਹੈ। ਮੁਨੀਸ਼ ਇੰਸਾਂ ਨੂੰ ਯਾਦ ਕਰਦਿਆਂ ਅੱਜ ਸਮੂਹ ਸਾਧ-ਸੰਗਤ ਤੇ ਉਸਦੇ ਪਰਿਵਾਰ ਮੈਂਬਰਾਂ ਵੱਲੋਂ ਨਾਮ ਚਰਚਾ ਕਰਕੇ ਉਸ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਮੁਨੀਸ਼ ਇੰਸਾਂ ਦੀ ਯਾਦ ਵਿੱਚ ਉਸ ਦੇ ਪਰਿਵਾਰਕ ਮੈਬਰਾਂ ਅਤੇ ਸਾਧ-ਸੰਗਤ ਵੱਲੋਂ ਬੂਟੇ ਵੀ ਲਾਏ ਗਏ। ਇਸ ਮੌਕੇ ਜ਼ਿੰਮੇਵਾਰਾਂ ਵੱਲੋਂ ਮੁਨੀਸ਼ ਇੰਸਾਂ ਦੇ ਜੀਵਨ ਸਬੰਧੀ ਦੱਸਿਆ ਕਿ ਉਹ ਛੋਟੀ ਉਮਰੇ ਹੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਜੁੱਟ ਗਿਆ ਸੀ। ਉਸ ਵਿੱਚ ਇਨਸਾਨੀਅਤ ਦੀ ਸੇਵਾ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ।
ਉਹ ਕਿਸੇ ਵੀ ਵਿਅਕਤੀ ਨੂੰ ਦੁਖੀ ਨਹੀਂ ਦੇਖ ਸਕਦਾ ਸੀ ਅਤੇ ਅੱਗੇ ਹੋ ਕੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਕਰਦਾ ਸੀ। ਇਸ ਮੌਕੇ ਸਾਧ-ਸੰਗਤ ਨੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਸੰਕਲਪ ਲਿਆ ਤੇ ਪਰਿਵਾਰ ਦੇ ਜ਼ਜਬੇ ਨੂੰ ਵੀ ਸਲਾਮ ਕੀਤਾ। ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ ਅਤੇ ਕਰਨਪਾਲ ਇੰਸਾਂ ਨੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਿਆਂ ਆਖਿਆ ਕਿ ਅਜਿਹੀਆਂ ਕੁਰਬਾਨੀਆਂ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀਆਂ। ਇਸ ਦੌਰਾਨ ਮੁਨੀਸ਼ ਇੰਸਾਂ ਦੀ ਯਾਦ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਾਧ-ਸੰਗਤ ਵੱਲੋਂ ਬੂਟੇ ਵੀ ਲਾਏ ਗਏ। ਇਸ ਮੌਕੇ ਬਲਾਕ ਪਟਿਆਲਾ ਦੇ ਸਮੂਹ ਜ਼ਿੰਮਵਾਰ, ਸੁਜਾਣ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ ਸਾਧ-ਸੰਗਤ ਹਾਜ਼ਰ ਸੀ। (Shaheed Munish Insan)