ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ | Arun Jaitley
- ਪੁੱਤਰ ਰੋਹਣ ਨੇ ਦਿੱਤੀ ਚਿਖ਼ਾ ਨੂੰ ਅੱਗ | Arun Jaitley
ਨਵੀਂ ਦਿੱਲੀ (ਏਜੰਸੀ)। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੱਜ ਨਿਗਮ ਬੋਧ ਘਾਟ ‘ਤੇ ਸਰਕਾਰੀ ਸਨਮਾਨਾਂ ਨਾਲ ਅੰਿਤਮ ਸਸਕਾਰ ਕੀਤਾ ਗਿਆ ਜੇਤਲੀ ਨੂੰ ਉਨ੍ਹਾਂ ਦੇ ਪੁੱਤਰ ਰੋਹਣ ਨੇ ਅਗਨੀ ਦਿੱਤੀ ਇਸ ਮੌਕੇ ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਸਭਾ ‘ਚ ਵਿਰੋਧ ਧਿਰ ਦੇ ਆਗੂ ਗੁਲਾਮ ਨਵੀ ਅਜ਼ਾਦ, ਭਾਜਪਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਲੋਕ ਜਨ ਸਕਤੀ ਪਾਰਟੀ ਦੇ ਮੁਖੀ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਤੇ ਭਾਜਪਾ ਦੇ ਹੋਰ ਆਗੂ ਮੌਜ਼ੂਦ ਸਨ।
ਅੰਤਿਮ ਸਸਕਾਰ ਤੋਂ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਕਈ ਹੋਰ ਆਗੂ ਵੀ ਨਿਗਮ ਬੋਧ ਘਾਟ ਪਹੁੰਚ ਗਏ ਸਨ ਯੋਗ ਗੁਰੂ ਰਾਮਦੇਵ ਤੇ ਭੂਟਾਨ ਦੇ ਨੁਮਾਇੰਦੇ ਵੀ ਅੰਤਿਮ ਸਸਕਾਰ ਦੌਰਾਨ ਹਾਜ਼ਰ ਸਨ ਅੰਤਿਮ ਸਸਕਾਰ ਤੋਂ ਪਹਿਲਾਂ ਜੇਤਲੀ ਦੀ ਮ੍ਰਿਤਕ ਦੇਹ ਨੂੰ ਭਾਜਪਾ ਦਫ਼ਤਰ ਤੋਂ ਨਿਗਮ ਬੋਧ ਘਾਟ ਲਿਆਂਦਾ ਗਿਆ ਜੇਤਲੀ ਦਾ ਸ਼ਨਿੱਚਰਵਾਰ ਨੂੰ ਇੱਥੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ‘ਚ ਦੇਹਾਂਤ ਹੋ ਗਿਆ ਸੀ।