ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home ਸੂਬੇ ਪੰਜਾਬ ਖਨੌਰੀ ਮੰਡੀ ਦੀ...

    ਖਨੌਰੀ ਮੰਡੀ ਦੀ ਫਰਮ ਵੱਲੋਂ 60 ਕਰੋੜ ਰੁਪਏ ਦੇ ਬੋਗਸ ਬਿੱਲਾਂ ਸਹਾਰੇ ਜੀਐਸਟੀ ਦਾ ਵੱਡਾ ਘਪਲਾ

    Rs 60 Crore, Bogus Bills by the Firm, Khanauri Mandi

    ਆਬਕਾਰੀ ਤੇ ਕਰ ਵਿਭਾਗ ਵੱਲੋਂ ਬੋਗਸ ਜੀ.ਐਸ.ਟੀ. ਬਿੱਲ ਘਪਲਾ ਬੇਪਰਦ

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਬਕਾਰੀ ਤੇ ਕਰ ਵਿਭਾਗ ਨੇ ਕਰੀਬ 60 ਕਰੋੜ ਰੁਪਏ ਦੇ ਬੋਗਸ ਬਿੱਲਾਂ ਦੇ ਸਹਾਰੇ ਸਰਕਾਰੀ ਖ਼ਜ਼ਾਨੇ ਨੂੰ ਲਗਭਗ 10 ਕਰੋੜ 80 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਇੱਕ ਵੱਡੇ ਜੀ.ਐਸ.ਟੀ. ਬੋਗਸ ਬਿੱਲ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਨਫੋਰਸਮੈਂਟ ਟੀਮ ਨੇ ਪੁਰਾਣੇ ਟਰੱਕਾਂ ਨੂੰ ਸਕਰੈਪ ਕਰਕੇ ਵੇਚਣ ਵਾਲੀ ਖਨੌਰੀ ਮੰਡੀ ਦੀ ਇਸ ਫਰਮ ਗਣਪਤੀ ਮੋਟਰ ਸਟੋਰ ਦੇ ਮਾਲਕ ਸੁਭਾਸ਼ ਚੰਦਰ ਨੂੰ ਜੀ.ਐਸ.ਟੀ ਐਕਟ ਤਹਿਤ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਿਸ ਨੇ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆਂ ਹਨ। ਉਂਜ ਸਰਕਾਰੀ ਖ਼ਜ਼ਾਨੇ ਨੂੰ ਇਸ ਕਦਰ ਚੂਨਾ ਲਾਉਣ ਵਾਲੇ ਦੀ ਅਜਿਹੀ ਗ੍ਰਿਫ਼ਤਾਰੀ ਪੰਜਾਬ ਵਿੱਚ ਆਪਣੀ ਕਿਸਮ ਦੀ ਦੂਜੀ ਗ੍ਰਿਫ਼ਤਾਰੀ ਹੈ। (Khanuri Mandi)

    ਇਹ ਵੀ ਪੜ੍ਹੋ : ਪੰਜਾਬ ਰੋਡਵੇਜ ’ਤੇ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣੇ ਪੜ੍ਹੋ

    ਇਸ ਮਾਮਲੇ ਸਬੰਧੀ ਆਬਕਾਰੀ ਤੇ ਕਰ ਵਿਭਾਗ ਦੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਡਾਇਰੈਕਟਰ (ਇੰਨਵੈਸਟੀਗੇਸ਼ਨ) ਸ੍ਰੀਮਤੀ ਨਵਦੀਪ ਕੌਰ ਭਿੰਡਰ ਨੇ ਦੱਸਿਆ ਕਿ ਇਹ ਫਰਮ ਅਜਿਹੇ ਬੋਗਸ ਬਿੱਲਾਂ ਦੇ ਸਹਾਰੇ ਟੈਕਸ ਬਚਾਉਣ ਦੇ ਕਾਲੇ ਕਾਰਨਾਮੇ ‘ਚ ਲੰਮੇ ਸਮੇਂ ਤੋਂ ਲਿਪਤ ਸੀ ਅਤੇ ਵਿਭਾਗ ਨੇ ਇਸਦਾ 2017 ਤੋਂ ਡਾਟਾ ਇਕੱਤਰ ਕੀਤਾ ਹੈ। ਇਸ ਫਰਮ ਵੱਲੋਂ ਪੁਰਾਣੇ ਟਰੱਕਾਂ ਨੂੰ ਖਰੀਦ ਕੇ ਉਨ੍ਹਾਂ ਦੀ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਦੀਆਂ 5 ਫਰਮਾਂ ਨੂੰ ਵੇਚਿਆ ਜਾਂਦਾ ਸੀ ਤੇ ਦਿੱਲੀ ਤੋਂ ਮਾਲ ਦੀ ਬਜਾਇ ਕੇਵਲ ਬੋਗਸ ਬਿੱਲ ਹੀ ਆ ਰਹੇ ਸਨ। ਇਸ ਫਰਮ ਨੇ ਫਰਜੀ ਬਿੱਲਾਂ ਨਾਲ ਦਿੱਲੀ ਤੋਂ 60 ਕਰੋੜ ਰੁਪਏ ਦੀ ਸਕਰੈਪ ਦੀ ਖਰੀਦ ਕੀਤੀ ਦਿਖਾਈ ਅਤੇ ਅੱਗੇ 10.8 ਕਰੋੜ ਰੁਪਏ ਦੀ ਫਰਜੀ ਟੈਕਸ ਕ੍ਰੈਡਿਟ ਦਿਖਾਈ ਅਤੇ ਅੱਗੇ ਪੰਜਾਬ ਦੇ ਹੋਰ ਡੀਲਰਾਂ ਨੂੰ ਵੀ ਫਰਜ਼ੀ ਕ੍ਰੈਡਿਟ ਜਾਰੀ ਕਰ ਦਿੱਤਾ ਜਾਂਦਾ ਸੀ।

    ਉਨ੍ਹਾਂ ਦੱਸਿਆ ਕਿ ਲੋਹੇ ਅਤੇ ਕਬਾੜ ਦੀਆਂ ਜਾਅਲੀ ਤੇ ਗ਼ਲਤ ਟ੍ਰਾਂਸਜੈਕਸ਼ਨ ਕੀਤੀਆ ਗਈਆਂ ਸਨ। ਈ-ਵੇਅ ਬਿਲ ਪੋਰਟਲ ਅਨੁਸਾਰ ਫਰਮ ਵੱਲੋਂ ਕੁੱਲ 945 ਗੱਡੀਆਂ ਦਿੱਲੀ ਤੋਂ ਖਨੌਰੀ ਮੰਡੀ ਲੋਹੇ ਕਬਾੜ ਨੂੰ ਟਰਾਂਸਪੋਰਟ ਕੀਤੀਆਂ ਦਿਖਾਈਆਂ ਗਈਆਂ ਜਦਕਿ ਪੜਤਾਲ ‘ਚ ਸਿਰਫ 67 ਗੱਡੀਆਂ ਹੀ ਟੋਲ ਪਲਾਜਾ ਇਰਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਟੌਲ ਪਲਾਜਾ ਰੋਹਤਕ ਹਰਿਆਣਾ ਤੋਂ ਪਾਸ ਕੀਤੀਆਂ ਸਾਹਮਣੇ ਆਈਆਂ। ਇਨ੍ਹਾਂ 67 ਗੱਡੀਆਂ ਦੀ ਪੜਤਾਲ ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਵੱਲੋਂ ਕਰਨ ‘ਤੇ ਪਤਾ ਚੱਲਿਆ ਕਿ ਇਹ ਗੱਡੀਆਂ ਟੋਲ ਪਲਾਜਾ ਤੋਂ ਪਾਸ ਨਹੀਂ ਹੋਈਆਂ ਅਤੇ ਸਿਰਫ ਜਾਅਲੀ ਟੋਲ ਪਲਾਜਾ ਰਸੀਦਾਂ ਹੀ ਜਾਰੀ ਕੀਤੀਆਂ ਗਈਆਂ ਸਨ ਜਿਸ ਸਬੰਧੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ। (Khanuri Mandi)

    ਇਹ ਵੀ ਪੜ੍ਹੋ : ਕਰਜ਼ੇ ਦਾ ਦੈਂਤ : ਮਾਨਸਾ ਜ਼ਿਲ੍ਹੇ ’ਚ ਤਿੰਨ ਦਿਨਾਂ ’ਚ ਤੀਜੀ ਖੁਦਕੁਸ਼ੀ

    ਸ੍ਰੀਮਤੀ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ ‘ਚ ਦਿਲਚਸਪ ਤੱਥ ਇਹ ਹੈ ਕਿ ਇਸ ਫਰਮ ਨੇ ਅਜਿਹਾ ਲੋਹਾ ਸਕਰੈਪ ਕੀਤਾ ਦਿਖਾਇਆ ਜਿਹੜਾ ਕਿ ਅਸਲ ਵਿੱਚ ਮੋਟਰ ਸਾਇਕਲ ਤੇ ਸਕੂਟਰ ਹੀ ਸਨ। ਇਸ ਤਰ੍ਹਾਂ ਫਰਮ ਵੱਲੋਂ ਗਲਤ ਇਨਪੁੱਟ ਟੈਕਸ ਕਰੈਡਿਟ ਕਰਕੇ ਪੰਜਾਬ ਰਾਜ ਦੀਆਂ ਹੋਰ ਫਰਮਾਂ ਨੂੰ ਪਾਸ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰ ਵਿਭਾਗ ਵੱਲੋਂ ਜੀ.ਐਸ.ਟੀ. ਚੋਰੀ ਸਬੰਧੀ ਖਨੌਰੀ ਮੰਡੀ ਦੀਆਂ ਹੋਰ ਸ਼ੱਕੀ ਫਰਮਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਜੀ.ਐਸ.ਟੀ. ਨਿਲ ਭਰਵਾਇਆ ਹੈ। ਇਸ ਮੌਕੇ ਸੰਯੁਕਤ ਕਮਿਸ਼ਨਰ ਇਨਫੋਰਸਮੈਂਟ ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਵਿਸ਼ਵਦੀਪ ਸਿੰਘ ਭੰਗੂ, ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਤੇ ਸ੍ਰੀਮਤੀ ਅਨੀਤਾ ਸੋਢੀ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here