ਦਿੱਲੀ ‘ਚ ਹੜ੍ਹ ਦਾ ਖ਼ਤਰਾ

Yamuna, Delhi

ਦਿੱਲੀ ‘ਚ ਹੜ੍ਹ ਦਾ ਖ਼ਤਰਾ

  • ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਨਵੀਂ ਦਿੱਲੀ, (ਏਜੰਸੀ)। ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਅੱਠ ਲੱਖ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਦਿੱਲੀ ‘ਚ ਯਮੁਨਾ ਨਦੀ ਦੇ ਪਾਣੀ ਦੇ ਪੱਧਰ ‘ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਇੱਥੇ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਰਾਸ਼ਟਰੀ ਰਾਜਧਾਨੀ ‘ਚ ਯਮੁਨਾ ਨਦੀ ‘ਤੇ ਬਣੇ ਲੋਹੇ ਵਾਲੇ ਪੁਲ ‘ਤੇ ਸੋਮਵਾਰ ਸਵੇਰੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਸਬੰਧਿਤ ਵਿਭਾਗਾਂ ਦੀ ਆਪਾਤ ਬੈਠਕ ਬੁਲਾਈ ਹੈ, ਜਿਸ ‘ਚ ਸੰਭਾਵਿਤ ਖਤਰੇ ਨਾਲ ਨਜਿੱਠਣ ਲਈ ਉਠਾਏ ਜਾਣ ਵਾਲੇ ਕਦਮਾਂ ‘ਤੇ ਵਿਚਾਰ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਲੋਹੇ ਵਾਲੇ ਪੁਲ ‘ਤੇ ਪਾਣੀ ਦਾ ਪੱਧਰ ਖ਼ਤਰੇ ਦਾ ਨਿਸ਼ਾਨ 204.50 ਮੀਟਰ ਹੈ ਅਤੇ ਅੱਜ ਸਵੇਰੇ 10 ਵਜੇ ਤੱਕ ਇੱਥੇ ਪਾਣੀ ਦਾ ਪੱਧਰ 204.80 ਮੀਟਰ ਹੋ ਗਿਆ। ਇਸ ਕਾਰਨ ਯਮੁਨਾ ਦੀ ਤਲਹਟੀ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। (Flood)