ਟ੍ਰੈਫਿਕ ਨਿਯਮ ਉਲੰਘਣਾ ਮਾਮਲਿਆਂ ਦਾ ਹੋਵੇਗਾ ਆਨਲਾਈਨ ਨਿਬੇੜਾ | Chandigarh News
- ਫਰੀਦਾਬਾਦ ‘ਚ ਸਥਾਪਤ ਈ-ਅਦਾਲਤ ਵੇਖੇਗੀ ਵੇਖੇਗੀ ਸੂਬੇ ਦੇ ਸਾਰੇ ਮਾਮਲੇ | Chandigarh News
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ‘ਚ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਡੀ ਗੱਡੀ ਨਹੀਂ ਰੋਕੀ ਜਾਵੇਗੀ ਸਬੰਧਤ ਮਾਮਲਿਆਂ ਦਾ ਨਿਬੇੜਾ ਹੁਣ ਆਨਲਾਈਨ ਹੀ ਹੋ ਜਾਵੇਗਾ ਇਸ ਸਬੰਧੀ ਸੂਬੇ ਦੇ ਸ਼ਹਿਰ ਫਰੀਦਾਬਾਦ ‘ਚ ਈ-ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਅਦਾਲਤ ‘ਚ ਪੂਰੇ ਸੂਬੇ ਨਾਲ ਸਬੰਧਤ ਟ੍ਰੈਫਿਕ ਨਿਯਮ ਉਲੰਘਣਾ ਦੇ ਮਾਮਲੇ ਵੇਖੇ ਜਾਣਗੇ ਅਤੇ ਉਲੰਘਣਾ ਕਰਨ ਵਾਲੇ ਨੂੰ ਘਰ ਬੈਠੇ ਹੀ ਚਲਾਨ ਪਹੁੰਚ ਜਾਵੇਗਾ ਇਸ ਅਦਾਲਤ ਦੀ ਸ਼ੁਰੂਆਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਕੀਤੀ ਇੱਕ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਕਥਿਤ ਆਵਾਜਾਈ ਉਲੰਘਣਾ। (Chandigarh News)
ਜੇਕਰ ਆਪਣਾ ਦੋਸ਼ ਸਵੀਕਾਰ ਕਰਨ ਤੋਂ ਬਾਅਦ ਜ਼ੁਰਮਾਨੇ ਦਾ ਭੁਗਤਾਨ ਕਰ ਦਿੰਦਾ ਹੈ ਤਾਂ ਮਾਮਲੇ ਦਾ ਆਨਲਾਈਨ ਨਿਬੇੜਾ ਹੋ ਜਾਵੇਗਾ ਜ਼ਿਕਰਯੋਗ ਹੈ ਕਿ ਇਸ ਯੋਜਨਾ ਦੀ ਸ਼ੁਰੂਆਤ ਹਾਈ ਕੋਰਟ ਦੀ ਇੱਕ ਕਮੇਟੀ ਦੇ ਦਿਸ਼ਾ ਨਿਰਦੇਸ਼ ਦੇ ਆਧਾਰ ‘ਤੇ ਕੀਤੀ ਗਈ ਹੈ ਇਸ ਵਿਸ਼ੇਸ਼ ਆਦਲਤ ਦੇ ਸਾਫਟਵੇਅਰ ਨੂੰ ਨੈਸ਼ਨਲ ਇੰਫਾਰਮੇਟਿਕਸ ਸੇਂਟਰ (ਐਨਆਈਸੀ) ਨੇ ਵਿਕਸਤ ਕੀਤਾ ਹੈ ਇਸ ਯੋਜਨਾ ਤਹਿਤ ਈ. ਅਦਾਲਤ ‘ਚ ਪ੍ਰਾਪਤ ਮਾਮਲਿਆਂ ਨੂੰ ਜੱਜ ਵੱਲੋਂ ਸਕਰੀਨ ‘ਤੇ ਜ਼ੁਰਮਾਨੇ ਦੀ ਆਟੋਮੈਟਿਕ ਗਿਣਤੀ ਦੇ ਨਾਲ ਵੇਖਿਆ ਜਾ ਸਕਦਾ ਹੈ ਈ-ਅਦਾਲਤ ਕਿਸ ਤਰ੍ਹਾਂ ਕੰਮ ਕਰੇਗੀ ਇਸ ਬਾਰੇ ਵੀ ਸਰਕਾਰੀ ਅਧਿਕਾਰੀ ਨੇ ਦੱਸਿਆ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੁਲਜ਼ਮਾਂ ਨੂੰ ਉਸ ਦੇ ਅਪਰਾਧ ਬਾਰੇ ਈਮੇਲ ਜਾਂ ਐਸਐਮਐਸ ਰਾਹੀਂ ਸੂਚਨਾ ਦਿੱਤੀ ਜਾਵੇਗੀ। (Chandigarh News)