ਪਾਕਿਸਤਾਨ ਦੀ ਬੌਖਲਾਹਟ ਦੀ ਹੱਦ, ਹੁਣ ਭਾਰਤੀ ਕਲਾਕਾਰਾਂ ਵਾਲੇ ਵਿਗਿਆਪਨਾਂ ‘ਤੇ ਲਾਈ ਰੋਕ
ਮੁੰਬਈ (ਏਜੰਸੀ)। ਜੰਮੂ-ਕਸ਼ਮੀਰ ਤੋਂ ਭਾਰਤ ਸਰਕਾਰ ਦੇ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਕਈ ਮੰਚਾਂ ‘ਤੇ ਇਸ ਮੁੱਦੇ ਨੂੰ ਉਠਾ ਰਿਹਾ ਹੈ। ਹਾਲਾਂਕਿ ਹਰ ਜਗ੍ਹਾ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲ ਰਹੀ ਹੈ। ਅਜਿਹੇ ‘ਚ ਪਾਕਿਸਤਾਨ ਦੀ ਬੌਖਲਾਹਟ ਦਾ ਆਲਮ ਹੁਣ ਇਹ ਹੈ ਕਿ ਉਸ ਨੇ ਉਨ੍ਹਾਂ ਵਿਗਿਆਪਨਾਂ ‘ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ ‘ਚ ਕੋਈ ਨਾ ਕੋਈ ਭਾਰਤੀ ਕਲਾਕਾਰ ਨਜ਼ਰ ਆਉਂਦਾ ਹੈ। ਦਰਅਸਲ, ਪਾਕਿਸਤਾਨ ਦੀ ਇਲੈਕਟਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਭਾਰਤੀ ਕਲਾਕਾਰਾਂ ਨੂੰ ਦਿਖਾਉਣ ਵਾਲੇ ਵਿਗਿਆਪਨਾਂ ‘ਤੇ ਰੋਕ ਲਾ ਦਿੱਤੀ ਹੈ।
ਪਾਕਿਸਤਾਨ ਨੇ ਇਹ ਕਦਮ ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਸਮਾਪਤ ਕਰਨ ਦੇ ਵਿਰੋਧ ‘ਚ ਚੁੱਕਿਆ ਹੈ। ਪਾਕਿਸਤਾਨ ਦੀ ਇਲੈਕਟਰੋਨਿਕ ਮੀਡੀਆ ਰੈਗੂਲੇਟਰੀ ਅਧਿਕਰਨ ਨੇ 14 ਅਗਸਤ ਨੂੰ ਇਸ ਸਬੰਧ ‘ਚ ਇੱਕ ਪੱਤਰ ਜ਼ਾਰੀ ਕਰਦੇ ਹੋਏ ਵਿਗਿਆਪਨਾਂ ‘ਤੇ ਰੋਕ ਲਾਉਣ ਦੀ ਘੋਸ਼ਣਾ ਕੀਤੀ ਸੀ। ਰੈਗੂਲੇਟਰੀ ਨੇ ਕਿਹਾ, ਡਿਟੋਲ ਸਾਬਣ, ਸਰਫ ਐਕਸਲ ਪਾਊਡਰ, ਪੈਨਟੀਨ ਸ਼ੈਂਪੂ, ਹੈਡ ਐਂਡ ਸ਼ੌਲਡਰ ਸ਼ੈਂਪੂ, ਫੌਗ ਬਾਡੀ ਸਪ੍ਰੇ, ਸਨਸਲਿਕ ਸ਼ੈਂਪੂ, ਨੌਰ ਨੂਡਲਸ, ਫੇਅਰ ਐਂਡ ਲਵਲੀ ਫੇਸ ਵਾਸ਼ ਵਰਗੇ ਉਤਪਾਦਾਂ ਦੇ ਵਿਗਿਆਪਨਾਂ ‘ਤੇ ਰੋਕ ਲਾ ਦਿੱਤੀ ਹੈ।