ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਵਿਧਾਨ ਸਭਾ ਹਲਕਾ ਦਾਖਾ ਤੋਂ ਆਪ ਵਿਧਾਇਕ ਐੱਚ. ਐੱਸ. ਫੂਲਕਾ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਅਸਤੀਫ਼ਾ ਮਨਜ਼ੂਰ ਕੀਤੇ ਜਾਣ ਨਾਲ ਹਲਕੇ ਵਿਚਲਾ ਸਿਆਸੀ ਮਾਹੌਲ ਗਰਮਾ ਗਿਆ ਹੈ, ਜਿਸ ਦੌਰਾਨ ਜਿੱਥੇ ਆਪ ਸਮਰਥਕਾਂ ਤੇ ਫੂਲਕਾ ਹਮਾਇਤੀਆਂ ਦੇ ਸੁਫ਼ਨੇ ਚਕਨਾਚੂਰ ਹੋ ਗਏ ਹਨ। ਇਸ ਮੌਕੇ ਫੂਲਕਾ ਵੱਲੋਂ ਦਿੱਤੇ ਅਸਤੀਫੇ ‘ਤੇ ਆਪਣਾ ਪ੍ਰਤੀਕਰਨ ਪੇਸ਼ ਕਰਦਿਆਂ ਹਲਕਾ ਦਾਖਾ ਦੇ ਸਾਬਕਾ ਵਿਧਾਇਕ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਐੱਚ. ਐੱਸ. ਫੂਲਕਾ ਨੇ ਇਸ ਤਰ੍ਹਾਂ ਅਸਤੀਫਾ ਦੇ ਕੇ ਹਲਕਾ ਦਾਖਾ ਦੇ ਵੋਟਰਾਂ ਨਾਲ ਧ੍ਰੋਹ ਕਮਾਇਆ ਹੈ।
ਉੱਥੇ ਹੀ ਹਲਕਾ ਦਾਖਾ ਦੇ ਲੋਕਾਂ ਨੂੰ ਵੀ ਅਹਿਸਾਸ ਹੋ ਗਿਆ ਹੋਵੇਗਾ ਕਿ ਉਨ੍ਹਾਂ ਦਾ ਸੱਚਾ ਤੇ ਅਸਲੀ ਹਮਦਰਦ ਕੌਣ ਹੈ ਪ੍ਰੰਤੂ ਵਿਧਾਨ ਸਭਾ ਚੋਣਾਂ ਵੇਲੇ ਹਲਕਾ ਦਾਖਾ ਦੇ ਲੋਕਾਂ ਨੇ ਇੱਕ ਬਾਹਰੀ ਵਿਅਕਤੀ ‘ਤੇ ਭਰੋਸਾ ਪ੍ਰਗਟਾ ਕੇ ਭਾਰੀ ਨੁਕਸਾਨ ਉਠਾਇਆ ਸਾਬਕਾ ਵਿਧਾਇਕ ਇਆਲੀ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਇਆਲੀ ਪਰਵਾਰ ਨੇ ਹਮੇਸ਼ਾ ਹਲਕਾ ਦਾਖਾ ਦੇ ਲੋਕਾਂ ਦੀ ਨਿਹਸਵਾਰਥ ਭਾਵਨਾ ਨਾਲ ਸੇਵਾ ਕੀਤੀ ਹੈ ਕਾਂਗਰਸ ਦੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨੇ ਕਿਹਾ ਕਿ ਸ੍ਰ. ਹਰਵਿੰਦਰ ਸਿੰਘ ਫੂਲਕਾ ਤਾਂ ਸੀ. ਐੱਮ. ਬਣਨ ਆਇਆ ਸੀ ਜੋ ਉਸਦਾ ਸੁਫ਼ਨਾ ਪੂਰਾ ਨਹੀਂ ਹੋਇਆ, ਇਸ ਲਈ ਉਸਨੇ ਅਸਤੀਫਾ ਦੇ ਦਿੱਤਾ ਹੈ। ਹਲਕੇ ਦਾਖੇ ਤੋਂ ਹੁਣ ਕਾਂਗਰਸੀ ਵਿਧਾਇਕ ਬਣੇਗਾ, ਜਿਸ ਨਾਲ ਹਲਕੇ ਦੇ ਅਧੂਰੇ ਪਏ ਵਿਕਾਸ ਦੇ ਕੰਮ ਪੂਰੇ ਹੋਣਗੇ।