ਤਿੰਨ ਟਰੱਕਾਂ ਦੀ ਟੱਕਰ, ਪੰਜ ਵਿਅਕਤੀਆਂ ਦੀ ਮੌਤ

Road Accident

ਤਿੰਨ ਟਰੱਕਾਂ ਦੀ ਟੱਕਰ, ਪੰਜ ਵਿਅਕਤੀਆਂ ਦੀ ਮੌਤ

ਬਿਜਨੌਰ, ਏਜੰਸੀ। ਉਤਰ ਪ੍ਰਦੇਸ਼ ‘ਚ ਬਿਜਨੌਰ ਦੇ ਸ਼ਹਿਰ ਕੋਤਵਾਲੀ ਖੇਤਰ ‘ਚ ਤਿੰਨ ਟਰੱਕਾਂ ਦਰਮਿਆਨ ਹੋਈ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ। ਐਸਪੀ ਸੰਜੀਵ ਤਿਆਗੀ ਨੇ ਦੱਸਿਆ ਕਿ ਕੋਤਵਾਲੀ ਇਲਾਕੇ ‘ਚ ਬੁੱਧਵਾਰ ਰਾਤ ਲਗਭਗ 11 ਵਜੇ ਕਾਲੀ ਮੰਦਰ ਚੌਰਾਹੇ ‘ਤੇ ਇੱਕ ਤੋਂ ਬਾਅਦ ਇੱਕ ਤਿੰਨ ਟਰੱਕ ਆਪਸ ‘ਚ ਟਕਰਾ ਗਏ। ਇਸ ਘਟਨਾ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਰਘੁਬੀਰ (55) ਪ੍ਰਮੋਦ (28) ਜਾਨੀ (25), ਰਾਹੁਲ (28) ਅਤੇ 29 ਸਾਲਾ ਪੰਕਜ ਦੇ ਰੂਪ ‘ਚ ਕੀਤੀ ਗਈ ਹੈ। ਮ੍ਰਿਤਕਾਂ ‘ਚ ਚਾਰ ਧਾਮਪੁਰ ਜ਼ਿਲ੍ਹੇ ਦੇ ਰਹੀ ਰਹਿਣ ਵਾਲੇ ਹਨ।

LEAVE A REPLY

Please enter your comment!
Please enter your name here