ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਮੁੜ ਤੋਂ 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡ ਪਰੀਖਿਆਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਪਰੀਖਿਆਵਾਂ ਲੈਣ ਦਾ ਫੈਸਲਾ ਇਸੇ ਸੈਸ਼ਨ ਤੋਂ ਹੀ ਲਾਗੂ ਹੋਣ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਨੀਤੀ ਮੁਤਾਬਕ ਪ੍ਰੀਖਿਆ ਪਾਸ ਕਰਨ ਲਈ ਮਾਪ-ਦੰਡ ਨਿਰਧਾਰਿਤ ਕਰੇਗਾ। (Children)
ਇਸ ਤੋਂ ਇਲਾਵਾ, ਪ੍ਰੀਖਿਆ ਪਾਸ ਕਰਨ ਵਿਚ ਅਸਫਲ ਰਹਿਣ ਵਾਲੇ ਵਿਦਿਆਰਥੀਆਂ ਦੀ ਦੋ ਮਹੀਨਿਆਂ ਦੇ ਅੰਦਰੇ-ਅੰਦਰ ਮੁੜ ਪ੍ਰੀਖਿਆ ‘ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਅਧਿਕਾਰ ਐਕਟ, 2009’ ਤਹਿਤ ਲਈ ਜਾਵੇਗੀ। ਵਿਦਿਆਰਥੀ ਦੇ ਪ੍ਰੀਖਿਆ ਵਿੱਚ ਫੇਲ੍ਹ ਹੋਣ ਅਤੇ ਬੋਰਡ ਵੱਲੋਂ 2 ਮਹੀਨਿਆਂ ਵਿੱਚ ਲਈ ਜਾਣ ਵਾਲੀ ਪ੍ਰੀਖਿਆ ਤੋਂ ਪਹਿਲਾਂ ਹੀ ਅਜਿਹੇ ਵਿਦਿਆਰਥੀ ਨੂੰ ਅਗਲੀ ਜਮਾਤ ਵਿੱਚ ਆਰਜ਼ੀ ਤੌਰ ‘ਤੇ ਦਾਖਲਾ ਦੇ ਦਿੱਤਾ ਜਾਵੇਗਾ ਅਤੇ ਅਜਿਹੇ ਵਿਦਿਆਰਥੀ ਨੂੰ ਸਬੰਧਿਤ ਸਕੂਲ ਵਲੋਂ ਸਾਰੀਆਂ ਜਰੂਰੀ ਹਦਾਇਤਾਂ ਅਤੇ ਅਕਾਦਮਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਜੇਕਰ ਕੋਈ ਵਿਦਿਆਰਥੀ ਪੀ.ਐਸ.ਈ.ਬੀ. ਵੱਲੋਂ ਬਾਅਦ ਵਿੱਚ ਲਈ ਜਾਣ ਵਾਲੀ ਪ੍ਰੀਖਿਆ ਵਿੱਚ ਵੀ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਪਿਛਲੀ ਜਮਾਤ ਵਿੱਚ ਹੀ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।