ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਅਸਤੀਫਾ ਦਿੱਤਾ
ਭਾਜਪਾ ਦੀ ਕੇਂਦਰੀ ਅਗਵਾਈ ਨੇ ਯੇਦੀਯੁਰੱਪਾ ਨੂੰ ਦਿੱਤੀ ਵਧਾਈ
ਕੁਮਾਰਸਵਾਮੀ ਵੱਲੋਂ ਸਰਕਾਰ ਨੂੰ ਹਰ ਚੰਗੇ ਕੰਮ ‘ਚ ਸਾਥ ਦੇਣ ਦਾ ਭਰੋਸਾ
ਏਜੰਸੀ, ਬੰਗਲੌਰ
ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ.ਯੇਦੀਯੁਰੱਪਾ ਨੇ ਅੱਜ ਇੱਥੇ ਵਿਧਾਨ ਸਭਾ ‘ਚ ਭਰੋਸੇ ਦੀ ਵੋਟ ਹਾਸਲ ਕਰ ਲਈ ਯੇਦੀਯੁਰੱਪਾ ਦੇ ਭਰੋਸਗੀ ਮਤਾ ਤਜਵੀਜ਼ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੇ.ਆਰ ਰਮੇਸ਼ ਕੁਮਾਰ ਨੇ ਭਰੋਸਗੀ ਮਤਾ ਪਾਸ ਹੋਣ ਦਾ ਐਲਾਨ ਕੀਤਾ ਰਾਜਪਾਲ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣ ਤੋਂ ਬਾਅਦ ਭਰੋਸੇ ਦੀ ਵੋਟ ਹਾਸਲ ਕਰਨ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਉੱਧਰ ਬੀ ਐਸ ਯੇਦੀਯੁਰੱਪਾ ਸਰਕਾਰ ਦੇ ਕਰਨਾਟਕ ਵਿਧਾਨ ਸਭਾ ‘ਚ ਸੋਮਵਾਰ ਨੂੰ ਬਹੁਮਤ ਹਾਸਲ ਕਰਨ ਤੋਂ ਬਾਅਦ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਸਪੀਕਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਸਪੀਕਰ ਵੱਲੋਂ ਐਤਵਾਰ ਨੂੰ ਬਾਗੀ 17 ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ ਸਦਨ ਦੇ 224 ਮੈਂਬਰਾਂ ਦੀ ਗਿਣਤੀ ਘੱਟ ਕੇ 207 ਰਹਿ ਗਈ ਸੀ ਅਤੇ ਪਾਰਟੀ ਨੂੰ ਬਹੁਮਤ ਸਾਬਤ ਕਰਨ ਲਈ 105 ਦਾ ਅੰਕੜਾ ਚਾਹੀਦਾ ਸੀ ਜਿਸ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਗਿਆ ਕਾਂਗਰਸ ਅਤੇ ਜਨਤਾ ਦਲ (ਐਸ) ਸਰਕਾਰ ਦੇ ਪਿਛਲੇ ਹਫਤੇ ਡਿੱਗਣ ਤੋਂ ਬਾਅਦ ਯੇਦੀਯੁਰੱਪਾ ਰਾਜ ਦੇ ਮੁੱਖ ਮੰਤਰੀ ਬਣੇ ਸਨ ਰਾਜਪਾਲ ਵਜੂ ਭਾਈ ਵਾਲਾ ਨੇ ਯੇਦੀਯੁਰੱਪਾ ਨੂੰ 31 ਜੁਲਾਈ ਤੱਕ ਸਦਨ ‘ਚ ਬਹੁਮਤ ਸਾਬਤ ਕਰਨ ਦਾ ਆਦੇਸ਼ ਦਿੱਤਾ ਸੀ ਉੱਧਰ ਸਾਬਕਾ ਮੁੱਖ ਮੰਤਰੀ ਕੁਮਾਰਸਵਾਮੀ ਵੱਲੋਂ ਸਰਕਾਰ ਨੂੰ ਹਰ ਚੰਗੇ ਕੰਮ ‘ਚ ਸਾਥ ਦੇਣ ਦਾ ਭਰੋਸਾ ਦਿੱਤਾ
ਅਸੀਂ ਭਾਜਪਾ ਵਿਧਾਇਕਾਂ ਦੀ ਗਿਣਤੀ 105 ਤੋਂ 100 ਨਹੀਂ ਕਰਾਂਗੇ: ਜੇਡੀਐਸ
ਕੁਮਾਰਸਵਾਮੀ ਨੇ ਕਿਹਾ, ਮੈਂ 14 ਮਹੀਨੇ ਸਰਕਾਰ ਚਲਾਈ ਇਸ ਦੌਰਾਨ ਕੀਤੇ ਸਾਡੇ ਸਾਰੇ ਕੰਮਾਂ ਦਾ ਰਿਕਾਰਡ ਹੈ ਮੈਂ ਤੁਹਾਨੂੰ (ਯੇਦੀਯੁਰੱਪਾ) ਜਵਾਬ ਦੇਣ ਲਈ ਪਾਬੰਦ ਨਹੀਂ ਹਾਂ ਤੁਸੀਂ (ਭਾਜਪਾ) ਬਾਗੀ ਵਿਧਾਇਕਾਂ ਨੂੰ ਸੜਕ ‘ਤੇ ਲੈ ਆਏ ਉਨ੍ਹਾਂ ਦੀ ਅਯੋਗਤਾ ‘ਤੇ ਸਪੀਕਰ ਦੇ ਫੈਸਲੇ ਦਾ ਸਖ਼ਤ ਸੰਦੇਸ਼ ਗਿਆ ਹੈ ਉਨ੍ਹਾਂ ਨੇ ਜਲਦਬਾਜ਼ੀ ‘ਚ ਕੋਈ ਫੈਸਲਾ ਨਹੀਂ ਕੀਤਾ ਸੱਤਾ ਸਥਾਈ ਨਹੀਂ ਹੁੰਦੀ ਹੈ ਨਾ ਤਾਂ ਨਰਿੰਦਰ ਮੋਦੀ ਲਈ ਅਤੇ ਨਾ ਹੀ ਜੇਪੀ ਨੱਢਾ ਲਈ ਅਸੀਂ ਤੁਹਾਡੀ ਗਿਣਤੀ 105 ਤੋਂ 100 ‘ਤੇ ਲਿਆਉਣ ਦੀ ਕੋਸ਼ਿਸ਼ ਨਹੀਂ ਕਰਾਂਗੇ
ਅਯੋਗ ਐਲਾਨੇ ਵਿਧਾਇਕ ਸੁਪਰੀਮ ਕੋਰਟ ‘ਚ ਅਪੀਲ ਕਰਨਗੇ
ਐਚ ਵਿਸ਼ਵਨਾਥ ਨੇ ਕਿਹਾ, ਸਪੀਕਰ ਦਾ ਫੈਸਲਾ ਨਿਯਮਾਂ ਖਿਲਾਫ ਹੈ ਸਿਰਫ ਇੱਕ ਵਿੱਪ੍ਹ ਦੇ ਆਧਾਰ ‘ਤੇ ਵਿਧਾਇਕਾਂ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਤੁਸੀਂ ਕਿਸੇ ਵਿਧਾਇਕ ਨੂੰ ਸਦਨ ‘ਚ ਮੌਜ਼ੂਦ ਰਹਿਣ ਲਈ ਮਜ਼ਬੂਰ ਨਹੀਂ ਕਰ ਸਕਦੇ ਸਾਰੇ ਵਿਧਾਇਕ ਸੁਪਰੀਮ ਕੋਰਟ ‘ਚ ਪਟੀਸ਼ਨ ਪਾਉਣਗੇ ਸਪੀਕਰ ਨੇ ਕਿਹਾ ਹੈ ਕਿ ਦਲ ਬਦਲੀ ਵਿਰੋਧੀ ਕਾਨੂੰਨ ਤਹਿਤ 23 ਮਈ 2023 ਤੱਕ ਸਾਰੇ ਅਯੋਗ ਵਿਧਾਇਕਾਂ ਦੀ ਮੈਂਬਰਸ਼ਿਪ ਖਤਮ ਰਹੇਗੀ ਨਾਲ ਹੀ ਉਨ੍ਹਾਂ ਦੇ ਉਪ ਚੋਣ ਲੜਨ ‘ਤੇ ਵੀ ਰੋਕ ਲਾ ਦਿੱਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।