ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home ਸੂਬੇ ਪੰਜਾਬ ਪਿੰਡ ਮਟੋਰੜਾ ਵ...

    ਪਿੰਡ ਮਟੋਰੜਾ ਵਿਖੇ ਬੱਚਾ ਅਗਵਾ ਹੋਣ ਦੀ ਘਟਨਾ ਝੂਠੀ ਨਿਕਲੀ

    kidnapped

    ਸੋਸ਼ਲ ਮੀਡੀਆ ‘ਤੇ ਅਗਵਾ ਦੀ ਝੂਠੀ ਵੀਡੀਓ ਵਾਇਰਲ ਕਰਨ ਕਾਰਨ ਦੋ ਖਿਲਾਫ ਕੇਸ ਦਰਜ਼

    ਸੱਚ ਕਹੂੰ ਨਿਊਜ, ਪਟਿਆਲਾ

    ਭਾਦਸੋਂ ਨੇੜਲੇ ਪਿੰਡ ਮਟੋਰੜਾ ਦੇ ਇੱਕ ਬੱਚੇ ਦੇ ਅਗਵਾ ਹੋਣ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ ਦੀ ਪਟਿਆਲਾ ਪੁਲਿਸ ਵੱਲੋਂ ਕੀਤੀ ਤਫਤੀਸ਼ ਦੌਰਾਨ ਇਹ ਅਗਵਾ ਦੀ ਘਟਨਾ ਝੂਠੀ ਸਾਬਤ ਹੋਣ ਕਾਰਨ ਪਿੰਡ ਮਟੋਰੜਾ ਦੇ ਦੋ ਵਿਅਕਤੀਆਂ ਬਲਬੀਰ ਸਿੰਘ ਪੁੱਤਰ ਦਲੀਪ ਸਿੰਘ ਤੇ ਸਤਗੁਰ ਸਿੰਘ ਪੁੱਤਰ ਗੁਰਮੇਲ ਸਿੰਘ ਖਿਲਾਫ ਆਈ.ਪੀ.ਸੀ. ਦੀ ਧਾਰਾ 211, 182, 483 ਤੇ ਆਈ. ਟੀ. ਐਕਟ 2008 ਦੀ ਧਾਰਾ 66-ਈ ਤਹਿਤ ਥਾਣਾ ਭਾਦਸੋਂ ਵਿਖੇ ਮੁਕੱਦਮਾ ਨੰਬਰ 82 ਦਰਜ਼ ਕੀਤਾ ਗਿਆ ਹੈ ਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਘਟਨਾ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ 27 ਜੁਲਾਈ ਨੂੰ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਬੱਚਾ ਇਹ ਦੋਸ਼ ਲਾਉਂਦਾ ਦਿਖਾਇਆ ਗਿਆ ਹੈ ਕਿ ਉਸਨੂੰ ਸੜਕ ਤਿਆਰ ਕਰਨ ਵਾਲੀ ਲੇਬਰ ਨੇ ਅਗਵਾ ਕਰ ਲਿਆ ਸੀ ਪਰ ਮੌਕੇ ਤੋਂ ਉਸਦੇ ਪਿਤਾ ਨੇ ਉਸਨੂੰ ਬਚਾ ਲਿਆ।

    ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ‘ਤੇ ਇਸ ਮਾਮਲੇ ਦੀ ਡੀਐੱਸਪੀ ਨਾਭਾ ਤੇ ਐੱਸਐੱਚਓ ਭਾਦਸੋਂ ਵੱਲੋਂ ਜਦੋਂ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਦੀ ਪਰਵਾਸੀ ਮਜ਼ਦੂਰਾਂ ਨਾਲ ਹੋਈ ਲੜਾਈ ਕਾਰਨ ਉਨ੍ਹਾਂ ਨੇ ਸੜਕ ਬਣਾ ਰਹੇ ਮਜ਼ਦੂਰਾਂ ਨੂੰ ਫਸਾਉਣ ਦੀ ਨੀਅਤ ਨਾਲ ਕਥਿਤ ਦੋਸ਼ੀ ਬਲਬੀਰ ਸਿੰਘ ਤੇ ਸਤਗੁਰ ਸਿੰਘ ਨੇ ਬਲਬੀਰ ਸਿੰਘ ਦੇ ਪੁੱਤਰ ਤੋਂ ਇਹ ਦੋਸ਼ ਲਗਾਕੇ ਕਿ ਉਸਨੂੰ ਪਰਵਾਸੀ ਮਜ਼ਦੂਰਾਂ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਵਸਨੀਕਾਂ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਅਗਵਾ ਦੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਸਗੋਂ ਮੁਲਜ਼ਮਾਂ ਨੇ ਹੋਏ ਝਗੜੇ ਨੂੰ ਛੁਪਾਉਣ ਲਈ ਇਸ ਛੋਟੇ ਬੱਚੇ ਦੀ ਵਰਤੋਂ ਕਰਕੇ ਇੱਕ ਮਨਘੜਤ ਕਹਾਣੀ ਘੜਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਅਜਿਹੀਆਂ ਅਫਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰਨ ਕਿਉਂਕਿ ਅਜਿਹੀਆਂ ਅਫਵਾਹਾਂ ਨਾਲ ਸਮਾਜ ‘ਚ ਡਰ ਤੇ ਬੇਚੈਨੀ ਦਾ ਮਾਹੌਲ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੱਥਕੰਡੇ ਅਪਨਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here