ਲਲਿਤ ਗਰਗ
ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਆਨੰਦ ਕੁਮਾਰ ਕੋਲ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਨਜਾਇਜ ਸੰਪਤੀ ਦਾ ਜੋ ਖੁਲਾਸਾ ਹੋ ਰਿਹਾ ਹੈ, ਉਹ ਇਸ ਗੱਲ ਦਾ ਸਪੱਸ਼ਟ ਪ੍ਰਣਾਮ ਹੈ ਕਿ ਸੱਤਾ ਦੀ ਮੱਦਦ ਨਾਲ ਕਿਵੇਂ ਕੋਈ ਵਿਆਕਤੀ ਧਨਕੁਬੇਰ ਬਣ ਸਕਦਾ ਹੈ, ਭ੍ਰਿਸ਼ਟਾਚਾਰ ਨੂੰ ਖੰਭ ਲਾ ਕੇ ਆਸਮਾਨ ਛੂਹਦੇ ਹੋਏ ਨੈਤਿਕਤਾ ਦੀਆਂ ਧੱਜੀਆਂ ਉਡਾ ਸਕਦਾ ਹੈ ਇਹ ਭਾਰਤ ਦੇ ਭ੍ਰਿਸ਼ਟ ਤੰਤਰ ਦੀ ਜਿਉਂਦੀ ਜਾਗਦੀ ਮਿਸਾਲ ਹੈ ਚਾਣਕਿਆ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੀ ਜੁਬਾਨ ‘ਤੇ ਰੱਖੇ ਸ਼ਹਿਰ ਨੂੰ ਨਾ ਚੱਖਣਾ ਉਸ ਪ੍ਰਕਾਰ ਸੱਤਧਾਰੀ ਜਾਂ ਉਸਦੇ ਪਰਿਵਾਰ ਦਾ ਭ੍ਰਿਸ਼ਟਮੁਕਤ ਹੋਣਾ ਵੀ ਅਸੰਭਵ ਹੈ ਜਿਸ ਪ੍ਰਕਾਰ ਪਾਣੀ ਦੇ ਅੰਦਰ ਮਛਲੀ ਪਾਣੀ ਪੀ ਰਹੀ ਹੈ ਜਾਂ ਨਹੀਂ, ਜਾਣਨਾ ਮੁਸ਼ਕਿਲ ਹੈ, ਉਸ ਪ੍ਰਕਾਰ ਸਾਸਕਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪੈਸਾ ਲੈਣ ਜਾਂ ਦੇਣ ਦੇ ਬਾਰੇ ਜਾਣਨਾ ਵੀ ਅਸੰਭਵ ਹੈ ।
ਅੱਜ ਜਦੋਂ ਕਿ ਚਾਰੇ ਪਾਸੇ ਬਸਪਾ ਪ੍ਰਮੁੱਖ ਮਾਇਆਵਤੀ ਦੇ ਭਾਈ ਅਤੇ ਪਾਰਟੀ ਦੇ ਨੰਬਰ ਦੀ ਹੈਸੀਅਤ ਵਾਲੇ ਆਗੂ ਆਨੰਦਕੁਮਾਰ ਦੇ ਭ੍ਰਿਸ਼ਟਾਚਾਰ ਦੀ ਚਰਚਾ ਹੈ, ਸਾਨੂੰ ਉਪਰੋਕਤ ਕਥਨ ਨੂੰ ਧਿਆਨ ‘ਚ ਰੱਖਣਾ ਹੋਵੇਗਾ ਆਨੰਦ ਕੁਮਾਰ ਦੇ 400 ਕਰੋੜ ਰੁਪਏ ਦੀ ਨਜਾਇਜ ਸੰਪਤੀ ਦੇ ਨਾਲ ਨਾਲ ਕਈ ਭ੍ਰਿਸ਼ਟਾਚਾਰ ਦੇ ਮਾਮਲੇ ਸੰਪੂਰਨ ਰਾਸ਼ਟਰੀ ਮਰਿਆਦਾ ਅਤੇ ਪਵਿੱਤਰਾ ਨੂੰ ਗੰਧਲਾ ਕੀਤੇ ਹੋਇਆ ਹੈ ਅਜਿਹਾ ਲੱਗਦਾ ਹੈ ਕਿ ਨੈਤਿਤਕਾ ਅਤੇ ਪ੍ਰਣਾਮਮਿਕਤਾ ਸਵਾਲੀ ਨਿਸ਼ਾਨ ਬਣ ਕੇ ਆਦਰਸ਼ਾਂ ਦੀਆਂ ਦੀਵਾਰਾਂ ‘ਤੇ ਟੰਗ ਗਈਆਂ ਹਨ ਸ਼ਾਇਦ ਇਨ੍ਹੀ ਵਿਕਰਾਲ ਸਥਿਤੀਆਂ ਤੋਂ ਸਹਿਮੀ ਜਨਤਾ ਦੇ ਪਿਛਲੀਆਂ ਲੋਕਸਭਾ ਚੋਣਾਂ ‘ਚ ਆਪਣੇ ਦਰਦ ਨੂੰ ਜੁਬਾਨ ਦੇਣ ਦੀ ਕੋਸ਼ਿਸ਼ ਕੀਤੀ ।
ਜਾਹਿਰ ਹੈ ਕਿ ਆਨੰਦ ਕੁਮਾਰ ਨੇ ਮਾਇਆਵਤੀ ਦੇ ਮੁੱਖ ਮੰਤਰੀ ਰਹਿੰਦੇ ਹੋਏ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਅਤੇ ਖੁਦ ਨੂੰ ਸਾਰੇ ਨਿਯਮ ਕਾਇਦਿਆਂ ਤੋਂ ਉੰਪਰ ਰੱਖਦੇ ਹੋਏ ਬੇਨਾਮੀ ਸੰਪਤੀ ਦਾ ਪਹਾੜ ਖੜਾ ਕਰ ਦਿੱਤਾ ਟੈਕਸ ਵਿਭਾਗ ਨੇ ਫ਼ਿਲਹਾਲ ਜੋ ਵੱਡੀ ਕਾਰਵਾਈ ਕੀਤੀ ਹੈ ਉਸ ‘ਚ ਨੋਇਡਾ ‘ਚ ਚਾਰ ਸੌ ਕਰੋੜ ਰੁਪਏ ਦੀ ਕੀਮਤ ਵਾਲੀ ਜ਼ਮੀਨ ਨੂੰ ਜਬਤ ਕਰ ਲਿਆ ਹੈ ਇਸ ਜ਼ਮੀਨ ‘ਤੇ ਮਾਲਿਕਾਨਾ ਹੱਕ ਆਨੰਦ ਕੁਮਾਰ ਅਤੇ ਉਸਦੀ ਪਤਨੀ ਦਾ ਦੱਸਿਆ ਗਿਆ ਹੈ ਜਿੱਥੇ ਇੱਕ ਪੰਜ ਸਿਤਾਰਾ ਹੋਟਲ ਅਤ ਆਲੀਸਾਨ ਇਮਾਰਤਾਂ ਬਣਾਉਣ ਦੀ ਯੋਜਨਾ ਸੀ ਬਸਪਾ ਮੁਖੀ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਟੈਕਸ ਵਿਭਾਗ ਦੇ ਨਿਸ਼ਾਨੇ ‘ਤੇ ਹੈ ਟੈਕਸ ਵਿਭਾਗ ਨੇ ਕੁਝ ਸਮਾਂ ਪਹਿਲਾਂ ਹੀ ਆਨੰਦ ਕੁਮਾਰ ਦੇ ਠਿਕਾਣਿਆਂ ‘ਤੇ ਛਾਪੇ ਮਾਰੇ ਸਨ ਅਤੇ ਸਾਢੇ ਤੇਰਾਂ ਅਰਬ ਰੁਪਏ ਤੋਂ ਜਿਆਦਾ ਸੰਪਤੀ ਦੇ ਦਸਤਾਵੇਜ ਜਬਤ ਕੀਤੇ ਸਨ ਇਨ੍ਹਾ ਸੰਪਤੀਆਂ ਦੀ ਜਾਂਚ ਚੱਲ ਰਹੀ ਹੈ ਐਨੇ ਵੱਡੇ ਘੋਟਾਲੇ ਦਾ ਪਰਦਾਫਾਸ਼ ਹੋਣ ‘ਤੇ ਵੀ ਰਾਜਨੀਤਿਕ ਪਾਰਟੀਆਂ ਚੁੱਪ ਹਨ? ਕੁਝ ਪਾਰਟੀਆਂ ਉਨ੍ਹਾਂ ਘੋਟਾਲਿਆਂ ਅਤੇ ਭ੍ਰਿਸ਼ਟ ਕਾਰਨਾਮਿਆਂ ਦੇ ਨਾਂਅ ‘ਤੇ ਸਿਆਸੀ ਲਾਭ ਤਾਂ ਲੈਂਦੀਆਂ ਹਨ, ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਇੱਕ ਦੂਜੇ ਦੇ ਪੈਰਾਂ ਦੇ ਹੇਠੋਂ ਫੱਟਾ ਖਿੱਚਣ ਦਾ ਕੰਮ ਤਾਂ ਸਾਰੇ ਕਰਦੇ ਹਨ ਪਰ ਖਿੱਚਦਾ ਕੋਈ ਵੀ ਨਹੀਂ ਰਣਨੀਤੀ ‘ਚ ਸਾਰੇ ਆਪਣੇ ਆਪ ਨੂੰ ਚਾਣਕਿਆ ਦੱਸਣ ਦਾ ਯਤਨ ਕਰਦੇ ਹਨ ਅਤੇ ਚੰਦਰਗੁਪਤ ਕਿਸੇ ਦੇ ਕੋਲ ਨਹੀਂ ਹੈ ਘੋਟਾਲੇ ਅਤੇ ਭ੍ਰਿਸ਼ਟਾਚਾਰ ਲਈ ਹੱਲਾ ਉਨ੍ਹਾਂ ਲਈ ਸਿਆਸੀ ਮੁੱਦਾ ਹੁੰਦਾ ਹੈ, ਕੋਈ ਨੈਤਿਕ ਹੱਲ ਨਹੀਂ ਕਾਰਨ ਆਪਣੇ ਗਿਰੇਬਾਨ ‘ਚ ਸਾਰੇ ਝਾਂਕਦੇ ਹਨ ਸਾਰਿਆਂ ਨੂੰ ਆਪਣੀ ਕਮੀਜ਼ ਦਾਗੀ ਨਜ਼ਰ ਆਉਂਦੀ ਹੈ, ਫਿਰ ਭਲਾ ਭ੍ਰਿਸ਼ਟਾਚਾਰ ਤੋਂ ਕੌਣ ਨਿਜਾਤ ਦਿਵਾਏਗਾ ? ਆਨੰਦ ਕੁਮਾਰ ਨੇ 1994 ‘ਚ ਨੋਇਡਾ ਵਿਕਾਸ ਅਥਾਰਟੀ ‘ਚ ਜੂਨੀਅਰ ਅਸਿਸਟੈਂਟ ਅਹੁਦੇ ‘ਤੇ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਨੂੰ ਸੱਤ ਸੌ ਰੁਪਏ ਤਨਖਾਹ ਮਿਲਦੀ ਸੀ ਸੰਨ 2000 ‘ਚ ਨੌਕਰੀ ਛੱਡ ਕੇ ਉਹ ਕਾਰੋਬਾਰ ਕਰਨ ਲੱਗੇ ਅਤੇ ਉਦੋਂ ਤੋਂ ਰਸੂਖ ਦਾ ਇਸਤੇਮਾਲ ਕਰਦੇ ਹੋਏ ਸੰਪਤੀ ਬਣਾਉਣ ਦੀ ਖੇਡ ਸ਼ੁਰੂ ਕਰ ਦਿੱਤੀ ਸੀ ।
ਇਹ ਕੰਮ ਕੋਈ ਅਜਿਹਾ ਨਹੀਂ ਸੀ ਜਿਸਨੂੰ ਉਹ ਇਕੱਲੇ ਕਰ ਸਕਦੇ ਜ਼ਾਹਿਰ ਹੈ, ਬਿਨਾਂ ਅਫ਼ਸਰਾਂ ਦੇ ਸਹਿਯੋਗ ਦੇ ਇਹ ਸੰਭਵ ਨਹੀਂ ਹੁੰਦਾ ਅਫਸ਼ਰ ਕਿਸਦੇ ਇਸਾਰੇ ‘ਤੇ ਕੰਮ ਕਰਦੇ ਰਹੇ, ਇਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ ਟੈਕਸ ਵਿਭਾਗ ਦੀ ਜਾਂਚ ‘ਚ ਪੱਤਾ ਲੱਗਿਆ ਹੈ ਕਿ ਆਨੰਦ ਕੁਮਾਰ ਦੀਆਂ ਇੱਕ ਦਰਜਨ ਕੰਪਨੀਆਂ ਹਨ ਜਿਸ ‘ਚ ਛੇ ਕੰਪਨੀਆਂ ਤਾਂ ਸਿਰਫ਼ ਕਾਗਜਾਂ ‘ਚ ਹਨ ਇਨ੍ਹਾਂ ਕੰਪਨੀਆਂ ਦੇ ਜਰੀਏ ਹੀ ਪੈਸੇ ਦਾ ਖੇਡ ਚੱਲਦਾ ਰਿਹਾ ਮਾਮਲਾ ਸਿਰਫ਼ ਆਨੰਦ ਕੁਮਾਰ ਦਾ ਨਹੀਂ ਹੈ, ਉਨ੍ਹਾਂ ਵਰਗੇ ਸੈਂਕੜੇ ਲੋਕ ਹੋਣਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਨਾਲ ਅਰਬਾਂ-ਖਰਬਾਂ ਦੀ ਬੇਨਾਮੀ ਸੰਪਤੀ ਜਮ੍ਹਾ ਕੀਤੀ ਹੈ, ਪਰ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ ਅਜਿਹਾ ਲੱਗਦਾ ਹੈ ਕਿ ਇਨ੍ਹਾ ਸਾਰੀਆਂ ਸਥਿਤੀਆਂ ‘ਚ ਜਵਾਬਦੇਹੀ ਤਾਂ ਦੂਰ ਦੀ ਗੱਲ ਹੈ, ਸਾਡੇ ਸਰਕਾਰੀ ਤੰਤਰ ਅਤੇ ਸਿਆਸੀ ਤੰਤਰ ‘ਚ ਨੈਤਿਤਕਾ ਵੀ ਬਚੀ ਹੋਈ ਦਿਖਾਈ ਨਹੀਂ ਦਿੰਦੀ ਇਨ੍ਹਾਂ ਭ੍ਰਿਸ਼ਟ ਸਥਿਤੀਆਂ ‘ਚ ਕੌਣ ਸਥਾਪਿਤ ਕਰੇਗਾ ਇੱਕ ਆਦਰਸ ਸਾਸਨ ਵਿਵਸਥਾ? ਕੌਣ ਦੇਵੇਗਾ ਇਸ ਲੋਕਤੰਤਰ ਨੂੰ ਸ਼ੁੱਧ ਸ਼ਾਹ? ਜਦੋਂ ਇਸ ਤਰ੍ਹਾਂ ਦੇਸ਼ ਦੇ ਸ਼ਾਸਕ ਤੇ ਉਨ੍ਹਾਂ?ਦੇ ਸਾਥੀ ਭ੍ਰਿਸ਼ਟਾਚਾਰ ‘ਚ ਚੰਗੇ ਰਹਿÎਣਗੇ ਤਾਂ ਭਲੇ ਦੀ ਆਸ ਕਿੱਥੋਂ ਕੀਤੀ ਜਾਵੇ ਜਦੋਂ ਰਸਤਾ ਬਣਾਉਣ ਵਾਲੇ ਹੀ ਭਟਕੇ ਹੋਏ ਹਨ ਅਤੇ ਰਸਤਾ ਨਾ ਜਾਣਨ ਵਾਲੇ ਅਗਵਾਈ ਕਰ ਰਹੇ ਹਨ ਸਭ ਭਟਕਣ ਦੀਆਂ ਹੀ ਸਥਿਤੀਆਂ ਬਣਦੀਆਂ ਹਨ ।
ਮਾਮਲਾ ਸਿਰਫ਼ ਆਨੰਦ ਕੁਮਾਰ ਦਾ ਨਹੀਂ ਹੈ, ਉਨ੍ਹਾਂ ਵਰਗੇ ਸੈਂਕੜੇ ਲੋਕ ਹੋਣਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਨਾਲ ਅਰਬਾਂ ਖਰਬਾਂ ਦੀ ਬੇਨਾਮੀ ਸੰਪਤੀ ਜਮ੍ਹਾਂ ਕੀਤੀ ਹੈ, ਪਰ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ ।
ਕਦੇ ਇਹ ਨਹੀਂ ਸੁਣਨ ‘ਚ ਨਹੀਂ ਆਉਂਦਾ ਕਿ ਕਿਸੇ ਖਿਲਾਫ਼ ਕੋਈ ਠੋਸ ਕਾਰਵਾਈ ਹੋਈ ਹੋਵੇ ਹੁਣ ਤੱਕ ਟੈਕਸ ਵਿਭਾਗ ਅਤੇ ਦੂਜੀਆਂ ਜਾਂਚ ਏਜੰਸੀਆਂ ਵੀ ਸੱਤਾ ਦੇ ਪ੍ਰਭਾਵ ਅਤੇ ਦਬਾਅ ‘ਚ ਕੰਮ ਕਰਦੀਆਂ ਰਹੀਆਂ ਹਨ, ਜਾਂਚ ਦੇ ਨਾਂਅ ‘ਤੇ ਮਾਮਲੇ ਨੂੰ ਲਟਕਾਈ ਰੱਖਦੀਆਂ ਹਨ, ਇਹ ਹੈਰਾਨ ਕਰਨ ਵਾਲੀ ਗੱਲ ਹੈ ਆਨੰਦ ਕੁਮਾਰ ਦੇ ਖਿਲਾਫ਼ ਇਹੀ ਕਾਰਵਾਈ ਸਾਲਾਂ ਪਹਿਲਾਂ ਵੀ ਕੀਤੀ ਜਾ ਸਕਦੀ ਸੀ, ਪਰ ਕਿਉਂ ਨਹੀਂ ਹੋਈ, ਇਹ ਗੰਭੀਰ ਸਵਾਲ ਹੈ ਬਸਪਾ ਹਮੇਸ਼ਾਂ ਤੋਂ ਗਰੀਬਾਂ ਅਤੇ ਦਲਿਤਾਂ ਦੀ ਅਵਾਜ ਉਠਾਉਣ ਦਾ ਦਾਅਵਾ ਕਰਦੀ ਰਹੀ ਹੈ ਪਰ ਜਿਸ ਤਰ੍ਹਾਂ ਗਰੀਬਾਂ ਅਤੇ ਦਲਿਤਾਂ ਦੇ ਨਾਂਅ ‘ਤੇ ਪਾਰਟੀ ਦੇ ਚੰਦ ਆਗੂ ਕਰੋੜਾਂ-ਅਰਬਾਂ ਕਮਾ ਰਹੇ ਹਨ ਤਾਂ ਇਹ ਘੋਰ ਬਿਡੰਬਨਾਪੂਰਨ ਸਥਿਤੀ ਹੈ ਇਨ੍ਹਾ ਆਗੂਆਂ ਨੇ ਜਿਸ ਤਰ੍ਹਾਂ ਬੇਹਿਸਾਬ ਦੌਲਤ ਬਣਾਈ ਹੈ, ਉਹ ਦਲਿਤ, ਗਰੀਬ ਅਤੇ ਪੱਛੜੇ ਵਰਗ ਪ੍ਰਤੀ ਉਨ੍ਹਾਂ ਅਤੇ ਪਾਰਟੀ ਦੀ ਪ੍ਰਤੀਬੱਧਤਾ ‘ਤੇ ਵੱਡਾ ਸਵਾਲੀਆਂ ਨਿਸ਼ਾਨ ਹੈ, ਉਨ੍ਹਾਂ ਦੇ ਨਾਲ ਵਿਸ਼ਵਾਸਘਾਤ ਹੈ ਹਕੀਕਤ ਤਾਂ ਇਹ ਹੈ ਕਿ ਬਸਪਾ ਹੀ ਨਹੀਂ, ਤਮਾਮ ਛੋਟੇ-ਵੱਡੇ ਸਿਆਸੀ ਦਲ ਭ੍ਰਿਸ਼ਟਾਚਾਰ ਦੀ ਇਸ ਬੇੜੀ ‘ਚ ਡੁੱਬੇ ਹੋਏ ਹਨ, ਭਲਾਂ ਭ੍ਰਿਸ਼ਟਾਚਾਰ ਖਿਲਾਫ਼ ਲੜਨ ‘ਚ ਕਿੰਨੇ ਹੀ ਵਾਅਦੇ ਅਤੇ ਦਾਅਵੇ ਨਾ ਕਰੇ ਬੱਸ ਕੋਈ ਪਕੜ ‘ਚ ਆ ਰਿਹਾ ਹੈ ਅਤੇ ਕੋਈ ਬਚਦਾ ਜਾ ਰਿਹਾ ਹੈ ਜਾਂ ਬਚਾਇਆ ਜਾ ਰਿਹਾ ਹੈ ।
ਕਿਹੋ ਜਿਹੀ ਬਿਡੰਬਨਾ ਹੈ ਕਿ ਅਜ਼ਾਦੀ ਤੋਂ ਬਾਦ ਸੱਤਰ ਸਾਲਾਂ ਦੌਰਾਨ ਵੀ ਅਸੀਂ ਆਪਣੇ ਵਿਵਹਾਰ ਅਤੇ ਕਾਬਲੀਅਤ ਨੂੰ ਇੱਕ ਪੱਧਰ ਤੱਕ ਵੀ ਨਹੀਂ ਉਠਾ ਸਕੇ, ਸਾਡੇ ‘ਚ ਕੋਈ ਇੱਕ ਵੀ ਕਾਬਲੀਅਤ ਅਤੇ ਚਰਿੱਤਰ ਵਾਲਾ ਰਾਜਨਾਇਕ ਨਹੀਂ ਹੈ ਜੋ ਭ੍ਰਿਸ਼ਟਾਚਾਰ ਮੁਕਤ ਵਿਵਸਥਾ ਨਿਰਮਾਣ ਲਈ ਸੰਘਰਸ਼ ਕਰਦਾ ਦਿਖਿਆ ਹੋਵੇ ਜੇਕਰ ਸਾਡੇ ਪ੍ਰਤੀਨਿਧੀ ਇਮਾਨਦਾਰੀ ਤੋਂ ਨਹੀਂ ਸੋਚਣਗੇ ਤਾਂ ਇਸ ਰਾਸ਼ਟਰ ਦੀ ਆਮ ਜਨਤਾ ਸਹੀ ਅਤੇ ਗਲਤ, ਨੈਤਿਕ ਅਤੇ ਅਨੈਤਿਕ ਵਿਚਕਾਰ ਅੰਤਰ ਕਰਨਾ ਹੀ ਛੱਡ ਦੇਵੇਗੀ ਇੱਕ ਤਰ੍ਹਾਂ ਨਾਲ ਇਹ ਸੋਚੀ ਸਮਝੀ ਰਣਨੀਤੀ ਤਹਿਤ ਆਮ ਜਨਤਾ ਨੂੰ ਲਤੜਨ ਦੀ ਸਾਜਿਸ ਹੈ ਰਾਸ਼ਟਰ ‘ਚ ਜਦੋਂ ਰਾਸ਼ਟਰੀ ਮੁੱਲ ਕੰਮਜੋਰ ਹੋ ਜਾਂਦੇ ਹਨ ਅਤੇ ਸਿਰਫ਼ ਨਿਜੀ ਹੈਸੀਅਤ ਨੂੰ ਉੱਚਾ ਕਰਨਾ ਹੀ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਉਹ ਰਾਸ਼ਟਰ ਨਿਸ਼ਚਿਤ ਰੂਪ ਨਾਲ ਕਮਜੋਰ ਹੋ ਜਾਂਦਾ ਹੈ ਅਤੇ ਅੱਜ ਸਾਡਾ ਰਾਸ਼ਟਰ ਕਮਜੋਰ ਹੀ ਨਹੀਂ, ਨਿਕੰਮਾ ਹੁੰਦਾ ਜਾ ਰਿਹਾ ਹੈ ।
ਸਾਨੂੰ ਭ੍ਰਿਸ਼ਟਾਚਾਰ ਦੀ ਜੜ ਨੂੰ ਫੜ੍ਹਨਾ ਹੋਵੇਗਾ ਕੇਵਲ ਪੱਤੇ ਖਿੱਚਣ ਨਾਲ ਹੱਲ ਨਹੀਂ ਹੋਵੇਗਾ ਬੁੱਧ, ਮਹਾਂਵੀਰ, ਗਾਂਧੀ, ਅੰਬੇਦਕਰ ਸਾਡੇ ਆਦਰਸ਼ ਦੀ ਉਦਾਹਰਨ ਹੈ ਪਰ ਵਿਡੰਬਨਾ ਦੇਖੋ ਕਿ ਅਸੀਂ ਉਨ੍ਹਾਂ ਵਰਗਾ ਵਿਵਹਾਰ ਨਹੀਂ ਕਰ ਸਕਦੇ ਉਨ੍ਹਾਂ ਦੀ ਪੂਜਾ ਕਰ ਸਕਦੇ ਹਾਂ ਉਨ੍ਹਾਂ ਦੇ ਮਾਰਗ ਨੂੰ ਨਹੀਂ ਅਪਣਾ ਸਕਦੇ, ਉਸ ‘ਤੇ ਭਾਸ਼ਣ ਦੇ ਸਕਦੇ ਹਾਂ ਅੱਜ ਦੀ ਤੀਵਰਤਾ ਨਾਲ ਬਦਲਦੇ ਸਮੇਂ ‘ਚ , ਲੱਗਦਾ ਹੈ ਕਿ ਅਸੀਂ ਉਨ੍ਹਾਂ ਨੂੰ ਤੀਵਰਤਾ ਨਾਲ ਭੁਲਾ ਰਹੇ ਹਾਂ, ਜਦੋਂਕਿ ਹੋਰ ਤੀਵਰਤਾ ਨਾਲ ਉਨ੍ਹਾਂ ਸਾਹਮਣੇ ਰੱਖ ਕੇ ਸਾਨੂੰ ਆਪਣੀ ਅਤੇ ਰਾਸ਼ਟਰੀ ਜੀਵਨ ਪ੍ਰਣਾਲੀ ਦੀ ਰਚਨਾ ਕਰਨੀ ਚਾਹੀਦੀ ਹੈ ।
ਜੇਕਰ ਦੇਸ਼ ਦੇ ਗਰੀਬ ਭਾਈਚਾਰੇ ਦੇ ਹਿੱਸੇ ਦਾ ਨਿਵਾਲਾ ਖੋਹਣ ‘ਚ ਵੀ ਸਿਆਸੀ ਤੰਤਰ ਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਹੈ ਤਾਂ ਇਸਤੋਂ ਘਟੀਆ ਨੈਤਿਕਤਾ ਅਤੇ ਸਿਆਸੀ ਭ੍ਰਿਸ਼ਟਾਚਾਰ ਹੋਰ ਕੀ ਹੋਵੇਗਾ ਅੱਜ ਨੈਤਿਤਕਾ ਨੂੰ ਵੀ ਸਿਆਸੀ ਪਾਰਟੀਆਂ ਆਪਣੇ ਆਪਣੇ ਨਜਰੀਏ ਨਾਲ ਵੇਖਦੀਆਂ ਹਨ ਇਹੀ ਭ੍ਰਿਸ਼ਟਾਚਾਰ ਕੇਵਲ ਭਾਰਤ ਦੀ ਸਮੱਸਿਆ ਨਹੀਂ ਹੈ, ਬਲਕਿ ਸਮੁੱਚੀ ਦੁਨੀਆ ਇਸ ਤੋਂ ਦੁਖੀ ਅਤੇ ਪੀੜਤ ਹੈ, ਸਾਰੀ ਦੁਨੀਆ ‘ਚ ਬਦਲਾਅ ਦੀ ਨਵੀਂ ਲਹਿਰ ਉਠ ਰਹੀ ਹੈ ਸੋਸ਼ਿਤ ਅਤੇ ਵਾਂਝੇ ਵਰਗਾਂ ਦੇ ਵਧਦੇ ਰੋਸ ਨੂੰ ਬਲਪੂਰਵਕ ਦਬਾਉਣ ਦੇ ਯਤਨ ਛੱਡ ਕੇ ਭ੍ਰਿਸ਼ਟਾਚਾਰ ਮੁਕਤ ਅਤੇ ਸਮਾਜਿਕ ਸਮਰੱਥਾ ਵਾਲੇ ਭਾਰਤ ਦੇ ਨਿਰਮਾਣ ਦੀ ਦਿਸ਼ਾ ‘ਚ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।