ਪੀ.ਜੀ.ਆਈ. ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਖੂਨ ਦੇ ਰਿਹਾ ਐ ਟ੍ਰਿਊ ਬਲੱਡ ਪੰਪ
ਪਿਛਲੇ 60 ਦਿਨਾਂ ‘ਚ 117 ਤੋਂ ਜਿਆਦਾ ਯੂਨਿਟ ਖੂਨਦਾਨ ਅਤੇ 15 ਜਰੂਰਤਮੰਦਾਂ ਨੂੰ ਪਲੈਟਲੈਟਸ ਦੇ ਕੇ ਬਚਾਈ ਜਾਨ
ਅਸ਼ਵਨੀ ਚਾਵਲਾ/ਚੰਡੀਗੜ ।
ਚੰਡੀਗੜ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਨਵੀਂ ਜਿੰਦਗੀ ਦਿੰਦੇ ਹੋਏ ਟ੍ਰਿਊ ਬਲੱਡ ਪੰਪ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਸੇਵਾ ਦੇ ਰਿਹਾ ਹੈ। ਇਨਾਂ ਹਸਪਤਾਲਾਂ ਵਿੱਚ ਦਾਖ਼ਲ ਹੋਏ ਮਰੀਜ਼ਾ ਕੋਲ ਇਲਾਜ਼ ਕਰਵਾਉਣ ਲਈ ਪੈਸਾ ਤਾਂ ਹੁੰਦਾ ਹੈ ਪਰ ਖੂਨ ਦੀ ਭਾਰੀ ਘਾਟ ਦੇ ਕਾਰਨ ਉਹ ਆਪਣਾ ਇਲਾਜ਼ ਕਰਵਾਉਣ ਵਿੱਚ ਹੀ ਅਸਮਰਥ ਹੋ ਰਹੇ ਹਨ। ਲੱਖਾ ਰੁਪਏ ਖ਼ਰਚ ਕੇ ਵੀ ਇੱਕ ਬੂੰਦ ਖੂਨ ਦੀ ਨਹੀਂ ਖਰੀਦ ਪਾ ਰਹੇ ਇਨਾਂ ਪੀੜਤ ਮਰੀਜ਼ਾ ਨੂੰ ਟ੍ਰਿਊ ਬਲੱਡ ਪੰਪ ਮੁਫ਼ਤ ਵਿੱਚ ਸੈਕੜੇ ਖੂਨ ਦੀਆਂ ਯੂਨਿਟਾਂ ਦੇਣ ਵਿੱਚ ਲੱਗਿਆ ਹੋਇਆ ਹੈ। ਪਿਛਲੇ 2 ਮਹੀਨੇ ਦੌਰਾਨ ਹੀ ਟ੍ਰਿਊ ਬਲੱਡ ਪੰਪ ਵਲੋਂ ਸਿਰਫ਼ ਚੰਡੀਗੜ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 117 ਤੋਂ ਜਿਆਦਾ ਯੂਨਿਟ ਖੂਨ ਦਾਨ ਕਰਦੇ ਹੋਏ ਮਰੀਜਾਂ ਦੇ ਇਲਾਜ ਵਿੱਚ ਮਦਦ ਕੀਤੀ ਗਈ ਹੈ ਅਤੇ ਡੇਂਗੂ ਵਰਗੀ ਮਾਰੂ ਬਿਮਾਰੀ ਨਾਲ ਜੂਝ ਰਹੇ 15 ਪੀੜਤਾਂ ਨੂੰ ਪਲੈਟਲੈਟਸ ਦਿੰਦੇ ਹੋਏ ਉਨਾਂ ਦੀ ਜਾਨ ਬਚਾਈ ਹੈ। ਚੰਡੀਗੜ੍ਹ ਵਿਖੇ ਖੂਨਦਾਨ ਸੰਮਤੀ ਵਲੋਂ ਜਿੰਮੇਵਾਰ ਰਾਜੇਸ਼ ਇੰਸਾ ਉਰਫ਼ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਫਿਰ ਪ੍ਰਾਈਵੇਟ ਕੋਈ ਵੀ ਇਹੋ ਜਿਹਾ ਮਰੀਜ਼ ਆ ਜਾਂਦਾ ਹੈ, ਜਿਹਨੂੰ ਇਲਾਜ਼ ਜਾਂ ਫਿਰ ਅਪਰੇਸ਼ਨ ਕਰਵਾਉਣ ਲਈ ਖੂਨ ਦੀ ਲੋੜ ਪੈਂਦੀ ਹੈ ਤਾਂ ਉਹ ਸਿੱਧੇ ਹੀ ਡੇਰਾ ਸੱਚਾ ਸੌਦਾ ਦੇ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਤਿਆਰ ਕੀਤੇ ਗਏ ਟ੍ਰਿਯੂ ਬਲੱਡ ਪੰਪ ਨਾਲ ਹੀ ਸੰਪਰਕ ਕਰਦੇ ਹਨ, ਕਿਉਂਕਿ ਉਨਾਂ ਨੂੰ ਪਤਾ ਹੈ ਕਿ ਇਸੇ ਬਲੱਡ ਪੰਪ ਤੋਂ ਹੀ ਉਨਾਂ ਨੂੰ ਖੂਨ ਮਿਲ ਸਕਦਾ ਹੈ।
ਰਾਜੂ ਇੰਸਾਂ ਨੇ ਦੱਸਿਆ ਕਿ ਚੰਡੀਗੜ੍ਹ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਦੇ ਬਲੱਡ ਬੈਂਕ ਵੀ ਇਸ ਗਲ ਦੀ ਸ਼ਲਾਘਾ ਕਰਦੇ ਹਨ ਕਿ ਜਦੋਂ ਕਿਸੇ ਮਰੀਜ਼ ਨੂੰ ਕਿਸੇ ਵੀ ਪਾਸੇ ਤੋਂ ਖੂਨ ਨਹੀਂ ਮਿਲਦਾ ਹੈ ਤਾਂ ਉਸ ਦੀ ਮਦਦ ਕਰਨ ਲਈ ਡੇਰਾ ਸੱਚਾ ਸੌਦਾ ਦੇ ਸਰਧਾਲੂ ਸਭ ਤੋਂ ਅੱਗੇ ਰਹਿੰਦੇ ਹੋਏ ਖੂਨ ਦੇਣ ਲਈ ਪਹੁੰਚ ਜਾਂਦੇ ਹਨ। ਉਨਾਂ ਦੱਸਿਆ ਕਿ ਸੜਕੀਂ ਹਾਦਸਿਆਂ ਤੋਂ ਲੈ ਕੇ ਗੰਭੀਰ ਬਿਮਾਰੀ ਦਾ ਇਲਾਜ਼ ਕਰਵਾਉਣ ਲਈ ਪੁਜਣ ਵਾਲੇ ਹਰ ਮਰੀਜ ਦੀ ਮਦਦ ਕੀਤੀ ਜਾਂਦੀ ਹੈ। ਇਸ ਲਈ ਪੀ.ਜੀ.ਆਈ. ਵਲੋਂ ਕਈ ਵੀ ਸਨਮਾਨ ਪੱਤਰ ਵੀ ਡੇਰਾ ਸੱਚਾ ਸੌਦਾ ਨੂੰ ਦਿੱਤੇ ਜਾ ਚੁੱਕੇ ਹਨ।
ਕਿਹੜੇ ਕਿਹੜੇ ਹਸਪਤਾਲ ਵਿੱਚ ਕਿੰਨਾ ਦਿੱਤਾ ਗਿਆ ਐ ਖੂਨ
ਹਸਪਤਾਲ ਖੂਨ ਯੂਨਿਟ ਪਲੈਟਲੈਟਸ
ਪੀਜੀਆਈ 69 8
ਫੋਰਟਿਸ 18 3
ਸਰਕਾਰੀ ਹਸਪਤਾਲ 23 2
ਐਲਵੀਆਈ 5 0
ਮੈਕਸ 1 1
ਗ੍ਰੇਸੀਅਨ 1 1
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।