ਜਸਵੀਰ ਸਿੰਘ (ਬਰਨਾਲਾ) | ਜਿਲਾ ਬਰਨਾਲਾ ਦੇ ਪਿੰਡ ਬੀਹਲਾ ਵਿਖੇ ਦੋ ਨੌਜਵਾਨਾਂ ਵੱਲੋਂ ਇੱਕੋ ਸਮੇਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ‘ਚ ਉਕਤ ਘਟਨਾ ਨੂੰ ਲੈ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜਸਵਿੰਦਰ ਸਿੰਘ (20) ਪੁੱਤਰ ਭੋਲਾ ਸਿੰਘ ਤੇ ਗੁਰਕੀਰਤ ਸਿੰਘ (24) ਪੁੱਤਰ ਬਲਦੇਵ ਸਿੰਘ ਵਾਸੀਆਨ ਬੀਹਲਾ ਵਜੋਂ ਹੋਈ ਹੈ।ਦੋਵੇਂ ਨੌਜਵਾਨ ਜਰਨਲ ਵਰਗ ਨਾਲ ਸਬੰਧਿਤ ਸਨ। ਜਿਨਾ ਦੀਆਂ ਲਾਸਾਂ ਪਿੰਡ ਦੀ ਦਾਣਾ ਮੰਡੀ ‘ਚ ਬੋਹੜ ਦੇ ਦਰਖ਼ਤ ਨਾਲ ਲਟਕਦੀਆਂ ਮਿਲੀਆਂ ਹਨ। ਨੌਜਵਾਨਾਂ ਵੱਲੋਂ ਫਾਹਾ ਲਗਾ ਕੇ ਖੁਦਕਸ਼ੀ ਕਰਨ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ। ਇਹ ਵੀ ਪਤਾ ਲੱਗਾ ਹੈ ਮ੍ਰਿਤਕ ਨੌਜਵਾਨਾਂ ‘ਚ ਇੱਕ ਵਿਆਹਿਆ ਤੇ ਦੂਜਾ ਅਜੇ ਕੁਆਰਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।