ਡੇਰਾ ਪ੍ਰੇਮੀ ਤੇ ਹੋਰ ਰਾਹਤ ਕਰਮੀ ਡਟੇ
ਮੂਨਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ)। ਫੂਲਦ ਪਿੰਡ ਨੇੜੇ ਘੱਗਰ ਦਰਿਆ ਵਿੱਚ ਪਏ ਪਾੜ ਨੂੰ ਅੱਜ ਪੰਜਵਾਂ ਦਿਨ ਬੀਤਣ ਵਾਲਾ ਹੈ। ਹੁਣ ਸਿਰਫ 20 ਫੁੱਟ ਤੱਕ ਦਾ ਪਾੜ ਰਹਿ ਗਿਆ ਹੈ, ਜਿਸਨੂੰ ਅੱਜ ਜਾਂ ਸਵੇਰ ਤੱਕ ਪੂਰ ਲੈਣ ਦੀ ਸੰਭਾਵਨਾ ਹੈ।
ਇਸ ਪਾੜ ਨੂੰ ਪੂਰਨ ਸੰਬੰਧੀ ਰਾਹਤ ਕਾਰਜ ਡੇਰਾ ਪ੍ਰੇਮੀਆਂ ਵਲੋਂ ਜੋਰ ਸ਼ੋਰ ਨਾਲ ਕੀਤੇ ਜਾ ਰਹੇ ਹਨ। ਓਧਰ ਘੱਗਰ ਦੇ ਪਾਣੀ ਦੇ ਵਹਾਅ ਵਿੱਚ ਕਮੀ ਦਰਜ ਕੀਤੀ ਗਈ ਹੈ ਜਿਸ ਕਾਰਨ ਲੋਕਾਂ ਵਿੱਚ ਖੁਸ਼ੀ ਝਲਕੀ ਹੈ।
ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਜਿੰਮੇਵਾਰ ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰੇਮੀਆਂ ਵਲੋਂ ਜੋਰ ਸ਼ੋਰ ਨਾਲ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਸ ਹੈ ਕਿ ਅੱਜ ਦੇਰ ਰਾਤ ਤੱਕ ਕੰਮ ਨੇਪਰੇ ਚਾੜ੍ਹਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।