ਜੋਨਪੁਰ ‘ਚ ਦਹੇਜ ਕਤਲ ਮਾਮਲੇ ‘ਚ ਪਤੀ ਅਤੇ ਸੱਸ ਨੂੰ ਸਜਾ
ਜੋਨਪੂਰ, ਏਜੰਸੀ।
ਉੱਤਰ ਪ੍ਰਦੇਸ਼ ‘ਚ ਜੋਨਪੁਰ ਜਿਲ੍ਹੇ ਦੀ ਇੱਕ ਅਦਾਲਤ ਨੇ ਦਹੇਜ ਕਤਲ ਦੇ ਤਿੰਨ ਪੁਰਾਣੇ ਮਾਮਲੇ ‘ਚ ਪਤੀ ਨੂੰ ਉਮਰਕੈਦ ਜਦੋਂ ਕਿ ਸੱਸ ਨੂੰ ਸੱਤ ਸਾਲ ਦੇ ਕਾਰਾਵਾਸ ਦੀ ਸਜਾ ਸੁਣਾਈ ਹੈ, ਇਸ ਨਾਲ ਹੀ ਦੋਵਾਂ ‘ਤੇ 24 ਹਜਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਸਰਕਾਰੀ ਵਕੀਲ ਧਿਰ ਅਨੁਸਾਰ ਬਰਸਠੀ ਇਲਾਕੇ ਦੇ ਬੜੇਰੀ ਨਿਵਾਸੀ ਸਕੰਤੂ ਰਾਮ ਪਾਲ ਨੇ ਰਾਮਪੁਰ ਥਾਣੇ ‘ਚ ਪਰਚਾ ਦਰਜ ਕਰਵਾਇਆ ਸੀ, ਕਿ ਉਸਦੀ ਪੁੱਤਰੀ ਦਾ ਵਿਆਹ ਮਹੇਸ਼ ਪਾਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤੀ ਮਹੇਸ਼ ਅਤੇ ਉਸਦੀ ਸੱਸ ਦਹੇਜ ‘ਚ ਇੱਕ ਲੱਖ ਰੁਪਏ ਦੀ ਮੰਗ ਨੂੰ ਲੈ ਕੇ ਲਲਿਤਾ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ। ਮੰਗ ਪੂਰੀ ਨਾਲ ਹੋਣ ‘ਤੇ ਉਨ੍ਹਾਂ ਨੇ ਤਿੰਨ ਜੁਲਾਈ 2016 ਦੀ ਰਾਤ ਲਲਿਤਾ ਨੂੰ ਸਾੜ ਕੇ ਮਾਰ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਜਿਲ੍ਹੇ ਦੇ ਜੱਜ ਮਨੋਜ ਕੁਮਾਰ ਸਿੰਘ ਗੌਤਮ ਨੇ ਦਹੇਜ ਕਤਲ ਦੇ ਦੋਸ਼ ‘ਚ ਪਤੀ ਮਹੇਸ਼ ਪਾਲ ਨੂੰ ਉਮਰਕੈਦ ਤੇ ਸੱਸ ਮਾਲਤੀ ਨੂੰ ਸੱਤ ਸਾਲ ਦੇ ਕਾਰਾਵਾਸ ਦੀ ਸਜਾ ਨਾਲ ਦੋਵਾਂ ‘ਤੇ 24 ਹਜਾਰ ਰੁਪਏ ਦਾ ਜੁਰਮਾਨਾ ਲਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।