ਸਤੰਬਰ ‘ਚ ਚਾਲੂ ਹੋਵੇਗੀ ਏਮਜ਼ ਬਠਿੰਡਾ ਦੀ ਓਪੀਡੀ : ਹਰਸਿਮਰਤ ਬਾਦਲ
ਅਸ਼ੋਕ ਵਰਮਾ, ਬਠਿੰਡਾ
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਹੈ ਕਿ ਬਠਿੰਡਾ ਦੇ ਏਮਜ਼ ‘ਚ 10 ਵਿਭਾਗਾਂ ਵਿਚ ਓਪੀਡੀ ਦੀਆਂ ਸਹੂਲਤਾਂ ਪਹਿਲੀ ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ ਤਕਰੀਬਨ 750 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਜੈਕਟ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਆਈ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਤੇ ਹਸਪਤਾਲ ਅਗਲੇ ਸਾਲ ਜੂਨ ਤੱਕ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ ਐੱਮਬੀਬੀਐੱਸ ਦੇ ਵਿਦਿਆਰਥੀਆਂ ਦੇ ਪਹਿਲੇ ਬੈਚ ਨੂੰ ਦਸੰਬਰ ਵਿਚ ਬਾਬਾ ਫਰੀਦ ਯੂਨੀਵਰਸਟੀ ਤੋਂ ਏਮਜ਼ ਕੈਂਪਸ ਵਿਖੇ ਤਬਦੀਲ ਕਰ ਦਿੱਤਾ ਜਾਵੇਗਾ
ਉਨ੍ਹਾਂ ਦੱਸਿਆ ਕਿ ਸਮੁੱਚੀਆਂ ਓਪੀਡੀ ਸਹੂਲਤਾਂ ਤੇ ਸਟਾਫ ਲਈ ਰਿਹਾਇਸ਼ ਦੇ ਪ੍ਰਬੰਧ ਅਗਲੇ ਸਾਲ ਜੂਨ ਤੱਕ ਮੁਕੰਮਲ ਹੋ ਜਾਣਗੇ ਇਸ ਮੌਕੇ ਨਿਰਮਾਣ ਕਰਨ ਵਾਲੀ ਕੰਪਨੀ ਤੇ ਪੀਜੀਆਈ ਦੀ ਨਿਗਰਾਨ ਟੀਮ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਮੈਡੀਕਲ ਕਾਲਜ ਲਈ ਸਟਾਫ ਦੀ ਭਰਤੀ ਕਰ ਲਈ ਗਈ ਹੈ ਤੇ ਬਾਕੀ ਨਿਯੁਕਤੀਆਂ ਸਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਦੱਸਿਆ ਕਿ ਐਨਡੀਏ ਸਰਕਾਰ ਵੱਲੋਂ ਐਲਾਨੇ ਸਾਰੇ ਏਮਜ਼ ਸੰਸਥਾਨਾਂ ‘ਚੋਂ ਏਮਜ਼ ਬਠਿੰਡਾ ਦੀ ਉਸਾਰੀ ਦਾ ਕੰਮ ਸਭ ਤੋਂ ਵੱਧ ਤੇਜ਼ੀ ਨਾਲ ਹੋਇਆ ਹੈ ਇਸ ਪ੍ਰੋਜੈਕਟ ਦਾ ਸਿਹਰਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਿਰ ਬੰਨ੍ਹਦਿਆਂ
ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਮੀਨ ਐਕੁਆਇਰ ਕਰਨ ਤੋਂ ਇਲਾਵਾ ਕੰਮ ਸ਼ੁਰੂ ਕਰਵਾਉਣ ਤੇ ਚਾਰਦੀਵਾਰੀ ਦੀ ਉਸਾਰੀ ਲਈ ਸਾਰੇ ਸਮਝੌਤੇ ਸਹੀਬੰਦ ਕਰ ਦਿੱਤੇ ਸਨ ਉਨ੍ਹਾਂ ਕਿਹਾ ਕਿ ਬੜੀ ਅਫਸੋਸਨਾਕ ਗੱਲ ਹੈ ਕਿ ਇਸ ਪ੍ਰੋਜੈਕਟ ਨੂੰ ਕਾਂਗਰਸ ਸਰਕਾਰ ਦੀ ਸਹਾਇਤਾ ਤੋਂ ਬਿਨਾਂ ਸਿਰੇ ਚੜ੍ਹਾਇਆ ਹੈ ਕਿਉਂਕਿ ਸੂਬਾ ਸਰਕਾਰ ਨੇ ਕਈ ਪ੍ਰਵਾਨਗੀਆਂ ਦੇਣ ਤੋਂ ਪੈਰ ਖਿੱਚ ਲਏ ਸਨ ਅਤੇ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਮੈਨੂੰ ਧੱਕੇ ਨਾਲ ਉਦਘਾਟਨ ਕਰਨਾ ਪਿਆ ਸੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸੰਜੀਦਗੀ ਦਾ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਇਸ ਅਹਿਮ ਪ੍ਰੋਜੈਕਟ ਨੂੰ ਦੇਖਣ ਲਈ ਹੁਣ ਤੱਕ ਵੀ ਨਾ ਸਿਹਤ ਮੰਤਰੀ ਤੇ ਨਾ ਹੀ ਵਿੱਤ ਮੰਤਰੀ ਆਏ ਹਨ ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਤੇ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਰੂਪ ਸਿੰਘ ਨਕਈ ਵੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।