ਬੇਭਰੋਸਗੀ ਮਤੇ ਲਈ ਅਸੀਂ ਤਿਆਰ : ਯੇਦੀਯੁਰੱਪਾ
ਏਜੰਸੀ, ਨਵੀਂ ਦਿੱਲੀ
ਕਰਨਾਟਕ ਦੇ ਪੰਜ ਹੋਰ ਵਿਧਾਇਕਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕਰਕੇ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕਰਨ ਵਾਲੇ ਵਿਧਾਇਕਾਂ ‘ਚ ਸੁਧਾਕਰ, ਰੋਸ਼ਨ ਬੇਗ, ਐਮਟੀਬੀ ਨਾਗਰਾਜ, ਮੁਨੀਰਤਨ ਤੇ ਆਨੰਦ ਸਿੰਘ ਸ਼ਾਮਲ ਹਨ ਅਦਾਲਤ ਮੰਗਲਵਾਰ ਨੂੰ ਹੋਰ ਵਿਧਾਇਕਾਂ ਦੀਆਂ ਪਟੀਸ਼ਨਾਂ ਦੇ ਨਾਲ ਇਨ੍ਹਾਂ ਪੰਜ ਵਿਧਾਇਕਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ
ਵਿਧਾਨ ਸਭਾ ਸਪੀਕਰ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਾ ਕੀਤੇ ਜਾਣ ਕਾਰਨ ਇਨ੍ਹਾਂ ਪੰਜ ਵਿਧਾਇਕਾਂ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ ਕਰਨਾਟਕ ‘ਚ ਵਿਧਾਨ ਸਭਾ ਤੋਂ 10 ਵਿਧਾਇਕਾਂ ਦੇ ਅਸਤੀਫ਼ੇ ਦੇਣ ਕਾਰਨ ਸੂਬੇ ‘ਚ ਸਿਆਸੀ ਸੰਕਟ ਵਧ ਗਿਆ ਹੈ ਵਿਧਾਨ ਸਭਾ ਸਪੀਕਰ ਨੇ ਹੁਣ ਤੱਕ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕੀਤੇ ਓਧਰ, ਸੂਬਾ ਭਾਜਪਾ ਮੁਖੀ ਯੇਦੀਯੁਰੱਪਾ ਨੇ ਕਿਹਾ ਕਿ ਉਹ ਬੇਭਰਸੋਗੀ ਮਤੇ ਲਈ ਤਿਆਰ ਹਨ ਤੇ ਸੋਮਵਾਰ ਤੱਕ ਉਡੀਕ ਕਰਨਗੇ
ਦੋ ਅਜ਼ਾਦ ਵਿਧਾਇਕਾਂ ਨੇ ਮੰਗੀ ਵਿਰੋਧੀ ਸੀਟ
ਕਰਨਾਟਕ ‘ਚ ਜਨਤਾ ਦਲ (ਐਸ)-ਕਾਂਗਰਸ ਗਠਜੋੜ ਸਰਕਾਰ ਨੂੰ ਇੱਕ ਹੋਰ ਝਟਕਾ ਦਿੰਦਿਆਂ ਦੋ ਅਜ਼ਾਦ ਵਿਧਾਇਕ ਆਰ ਸ਼ੰਕਰ ਤੇ ਐਚ ਨਾਗੇਸ਼ ਨੇ ਵਿਧਾਨ ਸਭਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਤੋਂ ਉਨ੍ਹਾਂ ਲਈ ਸਦਨ ‘ਚ ਵਿਰੋਧ ਧਿਰ ਦੀਆਂ ਸੀਟਾਂ ਅਲਾਟ ਕਰਨ ਦੀ ਅਪੀਲ ਕੀਤੀ ਹੈ ਗਠਜੋੜ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਦੋਵੇਂ ਅਜ਼ਾਦ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਸਪੀਕਰ ਨੂੰ ਵੱਖ-ਵੱਖ ਪੱਤਰ ਲਿਖ ਕੇ ਉਨ੍ਹਾਂ ਵਿਰੋਧੀ ਦੀਆਂ ਸੀਟਾਂ ਅਲਾਟ ਕਰਨ ਦੀ ਅਪੀਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।