ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੀ ਹੈਸੀਅਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਸੇ ਜੀਵ ਨੂੰ ਮਾਰਨਾ, ਤੜਫ਼ਾਉਣਾ ਰਾਖਸ਼ਾਂ ਦਾ ਕੰਮ ਹੈ ਮਨੁੱਖ ਦਾ ਨਹੀਂ ਝੂਠ ਨਾ ਬੋਲਣਾ, ਠੱਗੀ, ਬੇਈਮਾਨੀ ਨਾ ਕਰਨਾ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਨਾ ਕਰਨਾ ਅਤੇ ਕਦੇ ਵੀ ਕਿਸੇ ਦਾ ਬੁਰਾ ਨਾ ਸੋਚਣਾ, ਨਾ ਕਰਨਾ, ਨਿੰਦਿਆ-ਚੁਗਲੀ ਨਹੀਂ ਕਰਨੀ ਚਾਹੀਦੀ ਇਹ ਸਾਡੇ ਸਾਰੇ ਧਰਮਾਂ ‘ਚ ਲਿਖਿਆ ਹੋਇਆ ਹੈ ਪਰ ਅੱਜ ਆਦਮੀ ਇਹੀ ਸਭ ਕਰਦਾ ਹੈ ਇਨਸਾਨ ਨੂੰ ਇੰਜ ਨਹੀਂ ਕਰਨਾ ਚਾਹੀਦਾ ਇਨਸਾਨ ਨੂੰ ਸੱਚ ਦੇ ਰਾਹ ‘ਤੇ ਅਡੋਲ ਚੱਲਣਾ ਚਾਹੀਦਾ ਹੈ
ਜੇਕਰ ਇਨਸਾਨ ਸੱਚ ਦੇ ਰਾਹ ‘ਤੇ ਚੱਲੇਗਾ, ਮਾਲਕ ਦੀ ਭਗਤੀ-ਇਬਾਦਤ ਕਰੇਗਾ ਤਾਂ ਉਸ ਨੂੰ ਉਹ ਨਜ਼ਾਰੇ ਮਿਲਣਗੇ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਸੱਚ ਦੇ ਰਾਹ ‘ਤੇ ਚੱਲਦੇ ਹੋਏ ਇਨਸਾਨ ਨੂੰ ਡਰਨਾ ਨਹੀਂ ਚਾਹੀਦਾ ਸੰਤਾਂ, ਮਹਾਂਪੁਰਸ਼ਾਂ ਨੇ ਵੀ ਲਿਖਿਆ ਹੈ ਕਿ ‘ਧਰਮ ‘ਤੇ ਚਲਦਿਆਂ ਆਵੇ ਹਾਣ, ਕਦੇ ਨਾ ਛੱਡੀਏ ਧਰਮ ਦੀ ਬਾਣ ਪਰ ਇਨਸਾਨ ਪਹਿਲਾਂ ਆਪਣੀ ਜਾਨ ਬਚਾਉਂਦਾ ਹੈ ਫਿਰ ਮਾਲਕ ਬਾਰੇ ਸੋਚਦਾ ਹੈ ਇਨਸਾਨ ‘ਤੇ ਜੇਕਰ ਇਸ ਤਰ੍ਹਾਂ ਦਾ ਕੋਈ ਕਰਮ ਆ ਜਾਂਦਾ ਹੈ ਤਾਂ ਪਤਾ ਨਹੀਂ ਕਿੰਨਾ ਵੱਡਾ ਪਹਾੜ ਵਰਗਾ ਕਰਮ ਕੰਕਰ ‘ਚ ਬਦਲ ਜਾਂਦਾ ਹੈ ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਕਿਸੇ ਦਾ ਅਹਿਸਾਨ ਨਹੀਂ ਲੈਂਦਾ ਕੋਈ ਉਸ ਦੇ ਰਾਹ ‘ਤੇ ਚਲਦਾ ਹੈ ਤਾਂ ਮਾਲਕ ਉਸ ਨੂੰ ਅੰਦਰੋਂ-ਬਾਹਰੋਂ ਦਇਆ-ਮਿਹਰ, ਰਹਿਮਤ ਨਾਲ ਉਸ ਦੇ ਖ਼ਜ਼ਾਨੇ ਭਰ ਦਿੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨਿੰਦਿਆ-ਚੁਗਲੀ ਕਰਦਾ ਹੈ ਪਰ ਇਨਸਾਨ ਨੂੰ ਸਿਰਫ਼ ਆਪਣੇ ਤੱਕ ਸੀਮਤ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਸਹੀ ਹੋ ਤਾਂ ਵਧੀਆ ਹੈ, ਮਾਲਕ ਆਪਣੇ ਆਪ ਰਹਿਮਤ ਕਰੇਗਾ ਪਰ ਦੂਜਿਆਂ ਨੂੰ ਵੇਖ ਕੇ ਤੁਸੀਂ ਦੁਖੀ ਹੁੰਦੇ ਹੋ ਤਾਂ ਖੁਸ਼ੀਆਂ ਕਿਵੇਂ ਮਿਲਣਗੀਆਂ? ਇਸ ਲਈ ਇਨਸਾਨ ਨੂੰ ਆਪਣੇ ਔਗੁਣ ਵੇਖਣੇ ਚਾਹੀਦੇ ਹਨ, ਕਿਸੇ ਦੂਜੇ ਦੇ ਨਹੀਂ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਅੰਦਰ ਜੋ ਕੁਝ ਵੇਖਦਾ ਹੈ ਉਹ ਨਿਕਲ ਜਾਂਦਾ ਹੈ ਅਤੇ ਜੋ ਕੁਝ ਦੂਜਿਆਂ ‘ਚ ਵੇਖਦਾ ਹੈ ਉਹ ਉਸ ਦੇ ਅੰਦਰ ਆ ਜਾਂਦਾ ਹੈ ਇਸ ਲਈ ਜੇਕਰ ਦੂਜਿਆਂ ‘ਚ ਔਗੁਣ ਵੇਖਦੇ ਹੋ ਤਾਂ ਉਹ ਔਗੁਣ ਤੁਹਾਡੇ ਅੰਦਰ ਆ ਜਾਣਗੇ ਅਤੇ ਗੁਣ ਵੇਖੋਗੇ ਤਾਂ ਤੁਹਾਡੇ ‘ਚ ਗੁਣ ਆ ਜਾਣਗੇ ਇਸ ਲਈ ਆਪਣੇ ਅੰਦਰ ਜੇਕਰ ਵੇਖਣਾ ਹੈ ਤਾਂ ਔਗੁਣ ਵੇਖੋ ਅਤੇ ਦੂਜਿਆਂ ‘ਚ ਗੁਣ ਵੇਖੋ ਤਾਂਕਿ ਤੁਸੀਂ ਗੁਣਵਾਨ ਬਣ ਜਾਓ ਅਤੇ ਦੋਵਾਂ ਜਹਾਨਾਂ ‘ਚ ਪਰਮਾਤਮਾ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।