ਲੱਚਰ ਗਾਇਕੀ ਨੂੰ ਪਵੇ ਠੱਲ੍ਹ
ਬਾਲੀਵੁੱਡ ਗਾਇਕ ਹਨੀ ਸਿੰਘ ਖਿਲਾਫ਼ ਮੁਕੱਦਮਾ ਦਰਜ ਹੋਣ ਨਾਲ ਗਾਇਕੀ ‘ਚ ਅਸ਼ਲੀਲਤਾ ਦਾ ਮੁੱਦਾ ਇੱਕ ਵਾਰ ਫ਼ਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਸੇ ਗਾਇਕ ਖਿਲਾਫ਼ ਅਪਰਾਧਿਕ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਣਾ ਹੀ ਆਪਣੇ-ਆਪ ‘ਚ ਗਾਇਕੀ ‘ਚ ਆ ਰਹੀ ਗਿਰਾਵਟ ਦਾ ਸਬੂਤ ਹੈ ਪੁਰਾਣੇ ਜ਼ਮਾਨੇ ‘ਚ ਗਾਇਕਾਂ ਨੂੰ ਰਾਜ-ਦਰਬਾਰ ਜਾਂ ਆਮ ਜਨਤਾ ਵੱਲੋਂ ਮਾਣ-ਸਨਮਾਨ ਮਿਲਦਾ ਸੀ ਸਖ਼ਤੀ ਸਿਰਫ਼ ਉਸ ਗਾਇਕ ਜਾਂ ਲੇਖਕ ਖਿਲਾਫ਼ ਹੀ ਹੁੰਦੀ ਸੀ ਜੋ ਹਕੂਮਤ ਦੀ ਪ੍ਰਵਾਹ ਨਾ ਕਰਦਿਆਂ ਲੋਕਹਿੱਤ ‘ਚ ਸੱਚ ਗਾਉਣ ਦੀ ਹਿੰਮਤ ਕਰਦਾ ਸੀ ਜਨਤਾ ਨੂੰ ਪ੍ਰਵਾਨ ਗਾਇਕ ਹੀ ਸਥਾਪਿਤ ਗਾਇਕ ਬਣਦਾ ਸੀ, ਪਰ ਆਧੁਨਿਕ ਯੁੱਗ ‘ਚ ਗਾਇਕੀ ਦੇ ਅਸੂਲ ਭੰਗ ਹੋ ਰਹੇ ਹਨ
ਸਮਾਜਿਕ-ਆਰਥਿਕ-ਸੱਭਿਆਚਾਰਕ ਤਬਦੀਲੀ ਦੇ ਦੌਰ ‘ਚ ਘਟੀਆ ਗਾਉਣ ਵਾਲੇ ਫਾਇਦਾ ਖੱਟਣ ਦੀ ਕੋਸ਼ਿਸ਼ ‘ਚ ਹਨ ਦਰਅਸਲ ਪੈਸੇ ਦੇ ਲੋਭ, ਸ਼ੁਹਰਤ ਦੀ ਭੁੱਖ ਤੇ ਮੁਕਾਬਲੇਬਾਜ਼ੀ ਨੇ ਗਾਇਕੀ ਦਾ ਪੱਧਰ ਨੀਵਾਂ ਕੀਤਾ ਹੈ ਅੱਜ ਵੀ ਕੁਝ ਗਾਇਕ ਹਨ ਜੋ ਆਪਣੀ ਹਰਮਨ ਪਿਆਰਤਾ ਕਾਰਨ ਸੰਸਦ ਦੀਆਂ ਪੌੜੀਆਂ ਵੀ ਚੜ੍ਹ ਗਏ ਹਨ, ਪਰ ਅਖੌਤੀ ਗਾਇਕ ਘਟੀਆ, ਦੁਰਅਰਥੀ ਤੇ ਅਸ਼ਲੀਲ ਸ਼ਬਦਾਵਲੀ ਰਾਹੀਂ ਨੌਜਵਾਨ ਵਰਗ ਨੂੰ ਗੁੰਮਰਾਹ ਕਰ ਰਹੇ ਹਨ ਬਲਾਤਕਾਰੀ ਨੂੰ ਵਡਿਆਉਣ ਵਾਲਾ ਗਾਇਕ ਗਾਇਕੀ ਦਾ ਹੀ ਅਪਮਾਨ ਕਰ ਰਿਹਾ ਹੈ ਖਾਸ ਕਰਕੇ ਉਨ੍ਹਾਂ ਹਾਲਾਤਾਂ ‘ਚ ਜਦੋਂ ਦੇਸ਼ ਅੰਦਰ ਔਰਤਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ
ਪ੍ਰਗਟਾਵੇ ਦੀ ਅਜ਼ਾਦੀ ਦੇ ਨਾਂਅ ‘ਤੇ ਸਮਾਜ ਨੂੰ ਤਬਾਹ ਕਰਨ ਦੀ ਆਗਿਆ ਕਿਸੇ ਵੀ ਕੀਮਤ ‘ਤੇ ਨਹੀਂ ਦਿੱਤੀ ਜਾਣੀ ਚਾਹੀਦੀ ਚੰਗਾ ਗਾਉਣ ਦੇ ਮੁਕਾਬਲੇ ਤੋਂ ਭੱਜ ਕੇ ਮਾੜਾ ਗਾਉਣਾ ਸਮਾਜ ਪ੍ਰਤੀ ਘਿਨੌਣਾ ਅਪਰਾਧ ਹੈ ਇਹ ਤੱਥ ਹਨ ਕਿ ਪੰਜਾਬੀ ਗਾਇਕੀ ਦਾ ਜਾਦੂ ਬੰਗਾਲੀਆਂ ਤੇ ਬਿਹਾਰੀਆਂ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ ਕਈ ਸਿੱਧੇ-ਸਾਦੇ ਗਾਇਕ ਵੀ ਆਪਣੀ ਦਮਦਾਰ ਅਵਾਜ਼, ਸ਼ਬਦਾਵਲੀ ਤੇ ਸੰਗੀਤ ਦੀ ਬਦੌਲਤ ਚੰਗੀ ਸ਼ੁਹਰਤ ਖੱਟ ਗਏ ਹਨ
ਚਮਕ-ਦਮਕ ਵਾਲੀ ਗਾਇਕੀ ਦੇ ਦੌਰ ਦੇ ਬਾਵਜੂਦ ਕੁਝ ਗਾਇਕਾਂ ਨੇ ਭਾਰਤੀ ਸੱਭਿਆਚਾਰ ਦੀਆਂ ਮਰਿਆਦਾਵਾਂ, ਰੀਤੀ-ਰਿਵਾਜਾਂ, ਪਹਿਰਾਵੇ ਨੂੰ ਜਿਉਂਦਾ ਰੱਖਣ ‘ਚ ਵੱਡਾ ਯੋਗਦਾਨ ਪਾਇਆ ਹੈ ਪਰ ਕੁਝ ਗਾਇਕ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਮੂੰਹ ਮੋੜ ਕੇ ਸਮਾਜ ਨੂੰ ਤਬਾਹ ਕਰਨ ਵਾਲੀ ਸ਼ਬਦਾਵਲੀ ਭਰੇ ਗੀਤ ਗਾ ਕੇ ਗਾਇਕੀ ਨੂੰ?ਬਦਨਾਮ ਕਰ ਰਹੇ ਹਨ ਬਿਨਾਂ ਸੱਕ ਦੇਸ਼ ਅੰਦਰ ਇੱਕ ਸੱਭਿਆਚਾਰਕ ਨੀਤੀ ਹੋਣੀ ਜ਼ਰੂਰੀ ਹੈ ਕੋਈ ਵੀ ਕੌਮ ਆਪਣੇ ਸੱਭਿਆਚਾਰ ਤੋਂ ਟੁੱਟ ਕੇ ਅੱਗੇ ਨਹੀਂ ਵਧ ਸਕਦੀ ਗਾਇਕੀ ਨੂੰ ਅਪਰਾਧ ਬਣਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਕਿ ਉਸਾਰੂ ਗਾਇਕੀ ਨੂੰ ਸਮਾਜ ‘ਚ ਇੰਨਾ ਮਾਣ-ਸਨਮਾਨ ਦਿੱਤਾ ਜਾਵੇ ਕਿ ਲੱਚਰ ਗਾਇਕੀ ਟਿਕ ਨਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।