ਪਿਤਾ ਤੇ ਪੁੱਤਰ ਦੀ ਯਾਦ ‘ਚ ਬੂਟਿਆਂ ਦੀ ਸੇਵਾ ਕੀਤੀ
ਜਗਤਾਰ ਜੱਗਾ, ਗੋਨਿਆਣਾ
ਕਲੱਬ ਸੈਕਟਰੀ ਲਾਇਨ ਗੋਨੀ ਸਰਾਂ ਨੇ ਦੱਸਿਆ ਕਿ ਸੁਰਿੰਦਰ ਮੱਕੜ ਨੇ ਆਪਣੇ ਪਿਤਾ ਸਵ: ਬਾਬਾ ਹਰਨਾਮ ਸਿੰਘ ਅਤੇ ਆਪਣੇ ਪੁੱਤਰ ਹਰਕੀਰਤ ਸਿੰਘ ਦੀ ਯਾਦ ਵਿੱਚ 550 ਬੂਟੇ ਦੀ ਸੇਵਾ ਕੀਤੀ ਤੇ ਐੱਚਡੀਐੱਫਸੀ ਬੈਂਕ ਬ੍ਰਾਂਚ ਗੋਨਿਆਣਾ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਸਾਰੇ ਹੀ ਕਲੱਬ ਮੈਂਬਰਾਂ ਵੱਲੋਂ ਬਹੁਤ ਹੀ ਨਿਸ਼ਕਾਮ ਸੇਵਾ ਭਾਵਨਾ ਨਾਲ ਬੂਟੇ ਲਾਉਣ ਦੀ ਸੇਵਾ ਕੀਤੀ ਗਈ ਇਸ ਸਮੇਂ ਮੁੱਖ ਮਹਿਮਾਨ ਵਜੋਂ ਜੋਨ ਚੇਅਰਮੈਨ ਰਜਨੀਸ਼ ਗੋਇਲ ਨੇ ਸ਼ਿਰਕਤ ਕੀਤੀ ਤੇ ਸਾਰੇ ਕਲੱਬ ਮੈਂਬਰਾਂ ਨੇ ਮੰਡੀ ਵਿਖੇ ਵੱਖ-ਵੱਖ ਥਾਂਵਾਂ ‘ਤੇ ਬੂਟੇ ਲਾਏ ਗਏ। ਇਸ ਮੌਕੇ ਪ੍ਰਧਾਨ ਲਾਇਨ ਰਾਕੇਸ਼ ਗਰਗ ਨੇ ਸਾਰੇ ਲਾਇਨ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਹਰ ਰੋਜ਼ ਸਾਂਭ ਸੰਭਾਲ ਜਿੰਮੇਵਾਰੀ ਕਲੱਬ ਮੈਂਬਰਾਂ ਦੀ ਹੈ ਅਤੇ ਸਾਰੇ ਕਲੱਬ ਮੈਂਬਰ ਆਪਣੇ ਵੱਲੋਂ ਲਾਏ ਗਏ ਬੂਟਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸੰਭਾਲ ਕਰਨਗੇ, ਜਦੋਂ ਤੱਕ ਉਹ ਆਪਣੇ ਪੈਰਾਂ ਤੇ ਖੜ੍ਹੇ ਨਹੀਂ ਹੋ ਜਾਂਦੇ। ਇਸ ਮੌਕੇ ਡਾ. ਵਿਜੈ ਸਿੰਗਲਾ, ਰੇਸ਼ਮ ਮਿਤੂ, ਵਿਕਾਸ ਕੁਮਾਰ, ਨਰੇਸ਼ ਅਗਰਵਾਲ, ਪਵਨ ਜਿੰਦਲ, ਸੁਖਪਾਲ ਬੁੱਟਰ, ਸੰਦੀਪ ਗਰਗ, ਆਦਿ ਹਾਜ਼ਰ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।