ਅਸ਼ੋਕ ਗਹਿਲੋਤ, ਕਮਲਨਾਥ, ਸੁਸ਼ੀਲ ਸ਼ਿੰਦੇ ਸਮੇਤ ਕਈ ਹਨ ਦਾਅਵੇਦਾਰ
ਪਾਰਟੀ ਨੂੰ 21 ਸਾਲਾਂ ਬਾਅਦ ਮਿਲੇਗਾ ਗੈਰ ਗਾਂਧੀ ਪ੍ਰਧਾਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਅਹੁਦਾ ਛੱਡਣ ਤੋਂ ਬਾਅਦ ਹੁਣ ਕਿਸੇ ਨੌਜਵਾਨ ਜ਼ਮੀਨੀ ਆਗੂ ਨੂੰ ਹੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਨੌਜਵਾਨ ਅਬਾਦੀ ਨੂੰ ਧਿਆਨ ‘ਚ ਰੱਖਦਿਆਂ ਕਾਂਗਰਸ ਪਾਰਟੀ ਨੂੰ ਇੱਕ ਨੌਜਵਾਨ ਪਾਰਟੀ ਪ੍ਰਧਾਨ ਦੀ ਲੋੜ ਹੈ ਕੈਪਟਨ ਦਾ ਇਹ ਬਿਆਨ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਰਾਹੁਲ ਗਾਂਧੀ ਦੀ ਜਗ੍ਹਾ ‘ਤੇ ਪਾਰਟੀ ਪ੍ਰਧਾਨ ਬਣਾਏ ਜਾਣ ਲਈ ਕਈ ਨਾਵਾਂ ‘ਤੇ ਵਿਚਾਰ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ ‘ਚ ਕਈ ਨਾਵਾਂ ‘ਤੇ ਵਿਚਾਰ ਚੱਲ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ 21 ਸਾਲਾਂ ਬਾਅਦ ਹੁਣ ਪਾਰਟੀ ਨੂੰ ਕੋਈ ਗੈਰ ਗਾਂਧੀ ਪ੍ਰਧਾਨ ਮਿਲ ਸਕਦਾ ਹੈ। ਜਿਨ੍ਹਾਂ ਨਾਵਾਂ ‘ਤੇ ਸਭ ਤੋਂ ਜ਼ਿਆਦਾ ਚਰਚਾ ਹੈ, ਉਨ੍ਹਾਂ ‘ਚ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਸੁਸ਼ੀਲ ਕੁਮਾਰ ਸ਼ਿੰਦੇ, ਮਲਿਕਾਅਰਜੁਨ ਖੜਗੇ ਸ਼ਾਮਲ ਹਨ ਹਾਲਾਂਕਿ ਪਾਰਟੀ ਦੀ ਇੱਕ ਧਿਰ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂਅ ਦੀ ਵੀ ਸਿਫਾਰਿਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੇ ਅਸਤੀਫ਼ ਤੋਂ ਬਾਅਦ ਹੁਣ ਕਾਂਗਰਸ ਕਾਰਜ ਕਮੇਟੀ ਨੂੰ ਨਵਾਂ ਪ੍ਰਧਾਨ ਚੁਣਨਾ ਪਵੇਗਾ ਚੋਣਾਂ ‘ਚ ਹਾਰ ਤੋਂ ਬਾਅਦ ਕਾਂਗਰਸ ‘ਚ ਜਾਰੀ ਅਗਵਾਈ ਸੰਕਟ ਦਰਮਿਆਨ ਇਹ ਸਮਝਣਾ ਮਹੱਤਵਪੂਰਨ ਹੈ ਕਿ ਅਜ਼ਾਦੀ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਸਬੰਧ ਨਾ ਰੱਖਣ ਵਾਲੇ ਕਿਹੜੇ ਆਗੂ ਪਾਰਟੀ ਪ੍ਰਧਾਨ ਬਣੇ ਪਾਰਟੀ ਨੂੰ 21 ਸਾਲਾਂ ਬਾਅਦ ਹੁਣ ਕੋਈ ਗੈਰ ਗਾਂਧੀ ਪ੍ਰਧਾਨ ਮਿਲ ਸਕਦਾ ਹੇ ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ 1996 ਤੋਂ 1998 ਤੱਕ ਕਾਂਗਰਸ ਦੇ ਪ੍ਰਧਾਨ ਰਹੇ ਸਨ, ਜੋ ਗਾਂਧੀ ਪਰਿਵਾਰ ਤੋਂ ਨਹੀਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।