ਤਬਾਦਲਾ ਨੀਤੀ ਤਹਿਤ ਆਏ ਇਤਰਾਜ਼ ਅਨੁਸਾਰ ਨਵੇਂ ਫੇਰਬਦਲ ਨੂੰ ਕੀਤਾ ਜਾ ਰਿਹਾ ਐ ਸਾਫ਼ਟਵੇਅਰ ‘ਚ ਅਪਡੇਟ
ਅਸ਼ਵਨੀ ਚਾਵਲਾ\ਚੰਡੀਗੜ੍ਹ
ਸਿੱਖਿਆ ਵਿਭਾਗ ਵੱਲੋਂ ਆਨਲਾਈਨ ਤਬਾਦਲਾ ਨੀਤੀ ਲਈ ਤਿਆਰ ਕੀਤਾ ਗਿਆ ਸਾਫ਼ਟਵੇਅਰ ਟੈਸਟਿੰਗ ਦੇ ਕਾਰਨ ਕੁਝ ਲੇਟ ਹੋ ਗਿਆ ਹੈ, ਜਿਸ ਕਾਰਨ ਤਬਾਦਲੇ ਲਈ ਅਧਿਆਪਕ ਅੱਜ ਜਾਂ ਫਿਰ ਭਲਕ ਸਾਫ਼ਟਵੇਅਰ ਦੀ ਵਰਤੋਂ ਕਰ ਸਕਣਗੇ। ਇਸ ਸਾਫ਼ਟਵੇਅਰ ਦਾ ਇੰਤਜ਼ਾਰ ਪੰਜਾਬ ਭਰ ਦੇ ਅਧਿਆਪਕ ਪਿਛਲੇ ਦੋ ਦਿਨ ਤੋਂ ਕਰਨ ‘ਚ ਲੱਗੇ ਹੋਏ ਹਨ। ਸਿੱਖਿਆ ਵਿਭਾਗ ਨੇ ਇਸ ਸਾਫ਼ਟਵੇਅਰ ਨੂੰ 4 ਜੁਲਾਈ ਤੋਂ ਅਧਿਆਪਕਾਂ ਲਈ ਪਬਲਿਕ ਡੋਮੇਨ ‘ਚ ਪਾਉਣਾ ਸੀ ਪਰ ਕਈ ਤਕਨੀਕੀ ਕਮੀਆਂ ਤੇ ਰੱਦੋ ਬਦਲ ਕਾਰਨ ਸਾਫ਼ਟਵੇਅਰ ਵਿੱਚ ਜਰੂਰੀ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਕਾਰਨ ਹੁਣ ਸਾਫ਼ਟਵੇਅਰ ਲੇਟ ਹੋ ਗਿਆ ਹੈ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸਾਫ਼ਟਵੇਅਰ ਨੂੰ ਮੁਕੰਮਲ ਕਰਨ ਤੋਂ ਬਾਅਦ ਹੀ ਖੋਲ੍ਹਣਾ ਚਾਹੁੰਦੇ ਤਾਂ ਕਿ ਇੱਕ ਵਾਰੀ ਸਾਫ਼ਟਵੇਅਰ ਨੂੰ ਅਧਿਆਪਕਾਂ ਲਈ ਜਾਰੀ ਕਰਕੇ ਬਾਅਦ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਨਾ ਆਏ, ਕਿਉਂਕਿ ਬਾਅਦ ਵਿੱਚ ਆਈ ਦਿੱਕਤ ਵਿਭਾਗੀ ਅਧਿਕਾਰੀਆਂ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਆਨਲਾਈਨ ਤਬਾਦਲਾ ਨੀਤੀ ਨੂੰ ਲਾਗੂ ਕਰਦੇ ਹੋਏ 25 ਜੂਨ ਨੂੰ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 7 ਦਿਨਾਂ ਦਾ ਨੋਟਿਸ ਵੀ ਦਿੱਤਾ ਗਿਆ ਸੀ,
ਜਿਸ ਵਿੱਚ ਕੋਈ ਵੀ ਜ਼ੋਨ ਤੇ ਨੰਬਰ ਸਿਸਟਮ ਨੂੰ ਲੈ ਕੇ ਆਪਣਾ ਇਤਰਾਜ਼ ਦਾਖ਼ਲ ਕਰ ਸਕਦਾ ਸੀ। ਇਸ ਦੌਰਾਨ 203 ਦੇ ਲਗਭਗ ਇਤਰਾਜ਼ ਵਿਭਾਗ ਕੋਲ ਆਏ ਵੀ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਕੁਝ ਇਤਰਾਜ਼ ਨੂੰ ਜਾਇਜ਼ ਠਹਿਰਾਉਂਦੇ ਹੋਏ ਤਬਾਦਲਾ ਨੀਤੀ ਵਿੱਚ ਕੁਝ ਬਦਲਾਅ ਵੀ ਕੀਤੇ ਗਏ। ਇਨ੍ਹਾਂ ਬਦਲਾਵਾਂ ਕਾਰਨ ਹੀ ਸਾਫ਼ਟਵੇਅਰ ਨੂੰ ਵੀ ਉਸੇ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਸਾਫ਼ਟਵੇਅਰ ਵਿੱਚ ਜਰੂਰੀ ਬਦਲਾਓ ਕਰਨ ਤੋਂ ਬਾਅਦ ਹੁਣ ਉਸ ਦੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਅਧਿਆਪਕਾਂ ਜਾਂ ਫਿਰ ਵਿਭਾਗੀ ਅਧਿਕਾਰੀ ਨੂੰ ਆਏ। ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀ ਇਸ ਸਾਫ਼ਟਵੇਅਰ ਨੂੰ ਖ਼ੁਦ ਚਲਾ ਕੇ ਚੈੱਕ ਕਰ ਰਹੇ ਹਨ, ਜਿਸ ਵਿੱਚ ਇੱਕ ਇੱਕ ਕੈਟਾਗਿਰੀ ਦੇ ਕੁਝ ਅਧਿਆਪਕ ਨੂੰ ਵੱਖ-ਵੱਖ ਥਾਂ ‘ਤੇ ਤਬਾਦਲਾ ਕਰਨ ਤੇ ਉਨ੍ਹਾਂ ਦਾ ਡਾਟਾ ਫੀਡ ਕਰਕੇ ਦੇਖਿਆ ਜਾ ਰਿਹਾ ਹੈ। ਇਸ ਟੈਸਟਿੰਗ ਦੌਰਾਨ ਆ ਰਹੀਆਂ ਔਕੜਾਂ ਨੂੰ ਵੀ ਚੈੱਕ ਕਰਦੇ ਹੋਏ ਮੌਕੇ ‘ਤੇ ਹੀ ਦਰੁਸਤ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਸਾਫ਼ਟਵੇਅਰ ਨੂੰ 4 ਜੁਲਾਈ ਤੋਂ ਸ਼ੁਰੂ ਕਰਨਾ ਸੀ ਪਰ ਕੁਝ ਜਰੂਰੀ ਤਬਦੀਲੀ ਮੌਕੇ ‘ਤੇ ਆਉਣ ਕਾਰਨ ਸਾਫ਼ਟਵੇਅਰ ਦਾ ਕੰਮ ਲੇਟ ਹੋਇਆ ਹੈ। ਸਾਫ਼ਟਵੇਅਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।