ਹਾਫਿਜ਼ ਸਈਅਦ ‘ਤੇ ਕਾਰਵਾਈ, ਭਾਰਤ ਨੇ ਕਿਹਾ ਪਾਕਿ ਦੇ ਅਧੂਰੇ ਐਕਸ਼ਨ ਨਾਲ ਝਾਂਸੇ ‘ਚ ਨਹੀਂ ਆਵਾਂਗੇ
ਏਜੰਸੀ, ਨਵੀਂ ਦਿੱਲੀ
ਪਾਕਿਸਤਾਨ ਵੱਲੋਂ 26/11 ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਅਦ ‘ਤੇ ਪਾਕਿਸਤਾਨ ਦੀ ਕਾਰਵਾਈ ਨੂੰ ਭਾਰਤ ਨੇ ਦਿਖਾਵਾ ਦੱਸਿਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ਸਾਨੂੰ ਪਾਕਿਸਤਾਨ ਦੇ ਅਧੂਰੇ ਐਕਸ਼ਨ ਨਾਲ ਉਸ ਦੇ ਝਾਂਸੇ ‘ਚ ਨਹੀਂ ਆਉਣਾ ਚਾਹੀਦਾ. ਪਾਕਿਸਤਾਨ ਅੱਤਵਾਦੀ ਸਮੂਹਾਂ ਤੇ ਅੱਤਵਾਦੀਆਂ ‘ਤੇ ਕਾਰਵਾਈ ਸਬੰਧੀ ਕਿੰਨਾ ਗੰਭੀਰ ਹੈ, ਇਸ ਦਾ ਫੈਸਲਾ ਸੱਚਾਈ, ਭਰੋਸੇਯੋਗਤਾ ਤੇ ਕਾਰਵਾਈ ਨੂੰ ਪ੍ਰਦਰਸ਼ਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੇ ਅਧਾਰ ‘ਤੇ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀ ਸਮੂਹਾਂ ‘ਤੇ ਅਜਿਹੀ ਕਾਰਵਾਈ ਕਰਨੀ ਹੋਵੇਗੀ, ਜਿਸ ਨੂੰ ਵਾਰ-ਵਾਰ ਬਦਲਿਆ ਨਾ ਜਾਵੇ
ਉਨ੍ਹਾਂ ਕਿਹਾ, ਅੱਧੇ-ਅਧੂਰੇ ਕਦਮ ਚੁੱਕ ਕੇ ਪਾਕਿਸਤਾਨ ਸਿਰਫ਼ ਕੌਮਾਂਤਰੀ ਭਾਈਚਾਰੇ ਦੀਆਂ ਅੱਖਾਂ ‘ਚ ਧੂੜ ਪਾ ਰਿਹਾ ਹੈ ਅਸੀਂ ਪਾਕਿਸਤਾਨ ਦੇ ਨਾਲ ਅੱਤਵਾਦ ਮੁਕਤ ਮਾਹੌਲ ‘ਚ ਆਮ ਸਬੰਧ ਚਾਹੁੰਦੇ ਹਾਂ
ਇਸ ਦੌਰਾਨ ਜਦੋਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੋਂ ਪੁੱਛਿਆ ਗਿਆ ਕਿ ਭਾਰਤ ਨੇ ਐਫਏਟੀਐਫ ਨਾਲ ਦਾਊਦ ਸਬੰਧੀ ਵੀ ਕੋਈ ਰਿਪੋਰਟ ਦਿੱਤੀ ਹੈ ਇਸ ‘ਤੇ ਉਨ੍ਹਾਂ ਕਿਹਾ, ਦਾਊਦ ਇਬਰਾਹੀਮ ਦੀ ਲੋਕੇਸ਼ਨ ਹੁਣ ਕੋਈ ਰਹੱਸ ਨਹੀਂ ਹੈ ਅਸੀਂ ਪਾਕਿਸਤਾਨ ਨੂੰ ਕਈ ਵਾਰ ਅਜਿਹੇ ਲੋਕਾਂ ਦੀ ਲਿਸਟ ਸੌਂਪ ਚੁੱਕੇ ਹਾਂ, ਜੋ ਪਾਕਿਸਤਾਨ ‘ਚ ਹਨ ਅਸੀਂ ਕਈ ਵਾਰ ਉਨ੍ਹਾਂ ਨਾਲ ਅਜਿਹੇ ਲੋਕਾਂ ਨੂੰ ਭਾਰਤ ਨੂੰ ਸੌਂਪਣ ਦੀ ਮੰਗ ਕਰ ਚੁੱਕੇ ਹਾਂ ਉਨ੍ਹਾਂ ਕਿਹਾ ਪਾਕਿਸਤਾਨ ਅੱਤਵਾਦ ਖਿਲਾਫ਼ ਕਾਰਵਾਈ ਦਾ ਦਾਅਵਾ ਕਰਦਾ ਹੈ, ਪਰ ਜਦੋਂ ਅਸੀਂ ਅਜਿਹੇ ਲੋਕਾਂ ‘ਤੇ ਕਾਰਵਾਈ ਕਰਨ ਨੂੰ ਕਹਿੰਦੇ ਹਾਂ, ਜੋ ਸਾਫ਼ ਤੌਰ ‘ਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹਨ ਤਾਂ ਉਹ ਮੁਕਰ ਜਾਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।