ਰਾਹੁਲ ਗਾਂਧੀ ਨੂੰ ਆਰਐਸਐਸ ਮਾਣਹਾਨੀ ਮਾਮਲੇ ‘ਚ ਜਮਾਨਤ
ਮੁੰਬਈ, ਏਜੰਸੀ।
ਮੁੰਬਈ ਦੀ ਇੱਕ ਅਦਾਲਤ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਸ਼ਟਰੀ ਵਾਲੰਟੀਅਰ ਸੰਘ (ਆਰਐਸਐਸ) ਦੀ ਮਾਣਹਾਨੀ ਦਾ ਮਾਮਲੇ ‘ਚ ਵੀਰਵਾਰ ਨੂੰ ਜਮਾਨਤ ਦੇ ਦਿੱਤੀ। ਗਾਂਧੀ ‘ਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ ਆਰਐਸਐਸ ਦੀ ਵਿਚਾਰਧਾਰਾ ਨਾਲ ਜੋੜਨ ਸਬੰਧੀ ਬਿਆਨ ਨੂੰ ਲੈ ਕੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਗਾਂਧੀ ਨੂੰ 15000 ਰੁਪਏ ਦੇ ਜੁਰਮਾਨੇ ‘ਤੇ ਜਮਾਨਤ ਦੇ ਦਿੱਤੀ। ਸਾਬਕਾ ਸੰਸਦ ਏਕਨਾਥ ਗਾਇਕਵਾੜ ਨੇ ਉਸ ਦੀ ਜਮਾਨਤ ਦਿੱਤੀ। ਗਾਂਧੀ ਨੇ ਅਦਾਲਤ ‘ਚ ਖੁਦ ਨੂੰ ਬੇਕਸੂਰ ਦੱਸਿਆ।
ਆਰਐਸਐਸ ਕਾਰਜਕਰਤਾ ਧਰਤੀਮਨ ਜੋਸ਼ੀ ਨੇ ਗਾਂਧੀ ਖਿਲਾਫ ਮਾਣਹਾਨੀ ਦਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਆਪਣੇ ਪਰਚੇ ‘ਚ ਕਿਹੇ ਕਿ ਲੰਕੇਸ਼ ਦੇ ਕਤਲ ਦੇ 24 ਘੰਟਿਆਂ ਦੇ ਦਰਮਿਆਨ ਗਾਂਧੀ ਨੇ ਕਤਲ ਲਈ ਕਥਿਤ ਤੌਰ ‘ਤੇ ਆਰਐਸਐਸ ਤੇ ਉਸਦੀ ਵਿਚਾਰਧਾਰਾ ‘ਤੇ ਦੋਸ਼ ਲਾਇਆ ਸੀ। ਜੋਸ਼ੀ ਨੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਪ੍ਰਧਾਨ ਸੋਨੀਆ ਗਾਂਧੀ ਅਤੇ ਮਾਰਕਸਵਾਦੀ ਕਮਿਊਨਿਟੀ ਪਾਰਟੀ ਦੇ ਆਗੂ ਸੀਤਾਰਾਮ ਦੇ ਖਿਲਾਫ ਵੀ ਅਜਿਹਾ ਹੀ ਪਰਚਾ ਦਰਜ ਕੀਤਾ ਸੀ ਜੋ ਬਾਅਦ ‘ਚ ਖਾਰਜ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Rahul Gandhi, Bail, RSS, Defamation Case