ਡਾ. ਐਸ . ਸਰਸਵਤੀ
ਪ੍ਰਧਾਨ ਮੰਤਰੀ ਮੋਦੀ ਨੇ ਸਭ ਦਾ ਵਿਸ਼ਵਾਸ ਹਾਸਲ ਕਰਨ ਲਈ ਆਪਣਾ ਮਹੱਤਵਪੂਰਨ ਮਿਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੁਝਾਅ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੀ ਗਿਣਤੀ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਹਰ ਸ਼ਬਦ ਮਹੱਤਵਪੂਰਨ ਹੈ ਸੁਲ੍ਹਾ ਦੀ ਦਿਸ਼ਾ ‘ਚ ਉਨ੍ਹਾਂ ਦੀ ਇਹ ਟਿੱਪਣੀ ਨਵੀਂ ਲੋਕ ਸਭਾ ਦੀ ਸ਼ੁਰੂਆਤ ‘ਚ ਕੀਤੀ ਗਈ ਉਨ੍ਹਾਂ ਨੇ ਜਲ ਕਲਿਆਣ ਅਤੇ ਰਾਸ਼ਟਰ ਹਿੱਤ ਦੇ ਮੁੱਦੇ ‘ਤੇ ਨਿਰਪੱਖ ਦ੍ਰਿਸ਼ਟੀਕੋਣ ਅਪਣਾਉਣ ‘ਤੇ ਜ਼ੋਰ ਦਿੱਤਾ ਹਾਲਾਂਕਿ ਸੰਸਦ ‘ਚ ਵਾਤਾਵਰਨ ਇਸਦੇ ਉਲਟ ਦਿਖਾਈ ਦੇ ਰਿਹਾ ਹੈ
ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਿਸ਼ਵਾਸ ‘ਚ ਲੈਣਾ ਮੁਸ਼ਕਲ ਹੈ ਅਤੇ ਲੋਕਤੰਤਰ ‘ਚ ਪ੍ਰਭਾਵਸ਼ਾਲੀ ਵਿਰੋਧੀ ਧਿਰ ਜ਼ਰੂਰੀ ਹੈ ਪ੍ਰਧਾਨ ਮੰਤਰੀ ਦੀ ਇਹ ਸਲਾਹ ਇੱਕ ਪੁਰਾਣੇ ਲੋਕਤੰਤਰਿਕ ਵਿਸ਼ਵਾਸ ਨੂੰ ਦਰਸ਼ਾਉਂਦੀ ਹੈ ਕਿ ਕਮਜ਼ੋਰ ਅਲਪਮਤ ਵੀ ਕਾਨੂੰਨ ਨਿਰਮਾਣ ਅਤੇ ਸ਼ਾਸਨ ‘ਚ ਮਹੱਤਵਪੂਰਨ ਸੁਝਾਅ ਦੇ ਸਕਦਾ ਹੈ ਅਤੇ ਇਹ ਉਦੋਂ ਸੰਭਵ ਹੈ ਜਦੋਂ ਅਲਪਮਤ ਸਕਾਰਾਤਮਕ ਸੋਚ ਅਪਣਾਵੇ ਵੋਟਰਾਂ ਵੱਲੋਂ ਫੈਸਲਾਕੁੰਨ ਫ਼ਤਵਾ ਦਿੱਤਾ ਗਿਆ ਹੈ ਪਿਛਲੇ ਕਈ ਮਹੀਨਿਆਂ ‘ਚ ਸ਼ੱਕ ਦੀ ਰਾਜਨੀਤੀ ਵਿਆਪਤ ਸੀ ਅਤੇ ਫ਼ਤਵੇ ਤੋਂ ਬਾਦ ਉਹ ਸ਼ੱਥ ਸਮਾਪਤ ਹੋ ਗਿਆ ਹੈ ਚੁਣਾਵੀ ਪ੍ਰਕਿਰਿਆ ‘ਚ ਸ਼ਾਮਲ ਸਾਰੇ ਭਾਗੀਦਾਰਾਂ ਨੂੰ ਹੁਣ ਇਹ ਸਮਝਣਾ ਹੋਵੇਗਾ ਕਿ ਆਪਣੇ ਤਥੁਰਬਿਆਂ ਅਤੇ ਦੁਜਿਆਂ ਦੇ ਕੰਮਾਂ ਤੋਂ ਸਿੱਖਿਆ ਲੈ ਕੇ ਭਵਿੱਖ ‘ਚ ਬਿਹਤਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਇਸਦੇ ਲਈ ਲੋੜ ਹੈ ਕਿ ਲੋਕਤੰਤਰਿਕ ਖੇਡ ਨੂੰ ਲੋਕਤੰਤਰਿਕ ਤਰੀਕੇ ਨਾਲ ਖੇਡਿਆ ਜਾਵੇ ।
ਸੁਭਾਵਿਕ ਹੈ ਕਿ ਚੋਣਾਂ ‘ਚ ਜੇਤੂ ਆਪਣੀ ਪਾਰਟੀ ਦੇ ਪ੍ਰਸਾਰ ਤੇ ਆਪਣੇ ਜਨਾਧਾਰ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ ਜਦੋਂ ਕਿ ਹਾਰਨ ਵਾਲਾ ਆਪਣੀਆਂ ਕਮੀਆਂ ਦੀ ਪਹਿਚਾਣ ਕਰਨ ਤੇ ਆਪਣੀ ਰਣਨੀਤੀ ‘ਚ ਬਦਲਾਅ ਲਿਆਉਣ ਦਾ ਯਤਨ ਕਰੇਗਾ ਚੋਣਾਂ ਤੋਂ ਬਾਦ ਰਾਜਨੀਤੀ ਵੱਲ ਲੋਕਾਂ ਦਾ ਧਿਆਨ ਉਨਾ ਨਹੀਂ ਜਾ ਰਿਹਾ ਹੈ ਜਿੰਨਾ ਚੋਣਾਂ ਤੋਂ ਪਹਿਲਾਂ ਜਾ ਰਿਹਾ ਸੀ ਅਤੇ ਹੁਣ ਲੋਕ ਫ਼ਤਵਾ ਸਪੱਸ਼ਟ ਹੈ ਤਿਕੋਣੀ ਸੰਸਦ ਅਤੇ ਤਿਕੋਣੀ ਵਿਧਾਨ ਸਭਾ ‘ਚ ਲੋਕਾਂ ਦੀ ਰੂਚੀ ਜਿਆਦਾ ਹੁੰਦੀ ਹੈ ਲੋਕ ਇਹ ਦੇਖਦੇ ਹਨ ਕਿ ਉੱਠ ਕਿਸ ਕਰਵਟ ਬੈਠਦਾ ਹੈ ਪਰੰਤੂ ਨਤੀਜਿਆਂ ਤੋਂ ਬਾਦ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਫੈਸਲਾਕੁੰਨ ਲੋਕ-ਫ਼ਤਵੇ ਤੋਂ ਬਾਦ ਉਸ ਸਰਕਾਰ ਨੂੰ ਅਸਥਿਰ ਕਰਨਾ ਮੁਸ਼ਕਲ ਹੁੰਦਾ ਹੈ ਜਿਸ ਕੋਲ ਪ੍ਰਚੰਡ ਬਹੁਮਤ ਹੋਵੇ ਪਰੰਤੂ ਵਿਰੋਧੀ ਧਿਰ ਸਰਕਾਰ ਵੱਲੋਂ ਫੈਸਲੇ ਲੈਣ ‘ਚ ਅੜਿੱਕਾ ਅਤੇ ਦੇਰੀ ਕਰ ਸਕਦਾ ਹੈ, ਸਰਕਾਰ ਨੂੰ ਬਦਨਾਮ ਕਰ ਸਕਦਾ ਹੈ ਤਾਂ ਕਿ ਸੱਤਾਧਾਰੀ ਪਾਰਟੀ ਦੀ ਹਰਮਨਪਿਆਰਤਾ ਘੱਟ ਹੋਵੇ ਸਾਡੀ ਵਰਤਮਾਨ ਚੋਣ ਪ੍ਰਣਾਲੀ ‘ਚ ਵਾਰ-ਵਾਰ ਚੋਣਾਂ ਹੁੰਦੀਆਂ ਹਨ ਜਦੋਂਕਿ ਲੋਕ ਸਭਾ ਅਤੇ ਸੂਬੇ ‘ਚ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ‘ਤੇ ਪਾਰਟੀਆਂ ਦੀ ਕਿਸਮਤ ‘ਚ ਬਦਲਾਅ ਦੇ ਆਸਾਰ ਜਿਆਦਾ ਹੁੰਦੇ ਹਨ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਦ ਪਾਰਟੀ ਰਾਜਨੀਤੀ ਨੂੰ ਜਿਉਂਦਾ ਰੱਖਿਆ ਜਾਂਦਾ ਹੈ ਅਤੇ ਨਤੀਜੇ ਵਜੋਂ ਅਕਸਰ ਮੁਕਾਬਲੇਬਾਜਾਂ ‘ਚ ਕੁੜੱਤਣ ਪੈਦਾ ਹੋ ਜਾਂਦੀ ਹੈ ਮੋਦੀ ਵੱਲੋਂ ਵਿਰੋਧੀ ਧਿਰ ਵੱਲ ਦੋਸਤਾਨਾ ਤੇ ਸੁਲ੍ਹਾ ਦਾ ਦ੍ਰਿਸ਼ਟੀਕੋਣ ਅਪਣਾਉਣਾ ਇੱਕ ਚੰਗੀ ਸ਼ੁਰੂਆਤ ਹੈ ਬਸ਼ਰਤੇ ਕਿ ਵਿਰੋਧੀ ਧਿਰ ਵੀ ਇਸਨੂੰ ਉਸ ਭਾਵਨਾ ਨਾਲ ਸਵੀਕਾਰ ਕਰੇ ।
ਉਨ੍ਹਾਂ ਨੇ ਆਪਣੇ ‘ਸਭ ਦਾ ਸਾਥ, ਸਭ ਦਾ ਵਿਕਾਸ’ ਨਾਅਰੇ ਦੇ ਨਾਲ ਸਭਦਾ ਵਿਸ਼ਵਾਸ ਵੀ ਜੋੜ ਦਿੱਤਾ ਹੈ ਅਤੇ ਇਸ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਸਗੋਂ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਇਸ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ ਸ਼ਾਸਨ ‘ਚ ਜਨ ਭਾਗੀਦਾਰੀ ਅਤੇ ਜਨ ਚੇਤਨਾ ਨੂੰ ਅਗਲੇ ਪੰਜ ਸਾਲਾਂ ‘ਚ ਵਧਾਉਣਾ ਹੋਵੇਗਾ ਤਾਂ ਕਿ ਵਿਸ਼ਵ ਭਰ ‘ਚ ਭਾਰਤ ਦੀ ਛਵੀ ‘ਚ ਸੁਧਾਰ ਹੋਵੇ ਭਾਜਪਾ ਸਰਕਾਰ ਦੇ ਪੱਖ ‘ਚ ਚੁਣਾਵੀ ਲਹਿਰ ਰਹੀ ਉਸ ਤੋਂ ਬਾਦ ਪ੍ਰਾਪਤ ਲੋਕ-ਫ਼ਤਵੇ ‘ਚ ਵਿਕਾਸ ਦੀ ਪ੍ਰਕਿਰਿਆ ‘ਚ ਤੇਜ਼ੀ ਆਵੇਗੀ, ਸ਼ਾਸਨ ਸੁਚਾਰੂ ਰੂਪ ਨਾਲ ਅੱਗੇ ਵਧੇਗਾ, ਨਜਾਇਜ਼ ਅਪ੍ਰਵਾਸੀ ਪ੍ਰਭਾਵਿਤ ਖੇਤਰਾਂ ‘ਚ ਰਾਸ਼ਟਰੀ ਜਨਗਣਨਾ ਰਜਿਸਟਰ ਲਾਗੂ ਕੀਤਾ ਜਾਵੇਗਾ, ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਇਸਦਾ ਐਲਾਨ ਰਾਸ਼ਟਰਪਤੀ ਦੇ ਭਾਸ਼ਣ ‘ਚ ਵੀ ਕੀਤਾ ਗਿਆ ਹੈ ਖੇਤਰੀ ਪਾਰਟੀਆਂ ਦੇ ਵਿਕਾਸ ਅਤੇ ਪਤਨ ਤੋਂ ਭਾਜਪਾ ਨੂੰ ਇਹ ਸਮਝਣਾ ਹੋਵੇਗਾ ਕਿ ਰਾਸ਼ਟਰੀ ਰਾਜਨੀਤੀ ‘ਚ ਉਨ੍ਹਾਂ ਦਾ ਮਹੱਤਵ ਹੈ ਸਰਕਾਰ ਇਸ ਗੱਲ ‘ਤੇ ਜ਼ੋਰ ਦੇ ਰਹੀ ਹੈ ਕਿ ਜੇਕਰ ਸੁਬਾ ਅਤੇ ਕੇਂਦਰ ਮਿਲ ਕੇ ਕੰਮ ਨਹੀਂ ਕਰਨਗੇ ਤਾਂ ਕੋਈ ਵੀ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ਕੁਝ ਮੁੱਖ ਵਿਰੋਧੀ ਧਿਰਾਂ ਨੇ ਇਹ ਨੀਤੀ ਅਪਣਾ ਲਈ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਰੋਧ ਕਰਨ ਦਾ ਸਭ ਤੋਂ ਚੰਗਾ ਤਰੀਕਾ ਉਸਦੇ ਨਾਲ ਬਿਲਕੁਲ ਸਹਿਯੋਗ ਨਾ ਕਰਨਾ ਹੈ ਚੋਣਾਂ ਤੋਂ ਬਾਦ ਪੱਛਮੀ ਬੰਗਾਲ ‘ਚ ਤ੍ਰਿਣਮੂਲ ਅਤੇ ਭਾਜਪਾ ਵਰਕਰਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ, ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਕਾਰਨ ਦੋ ਜਣਿਆਂ ਦੀ ਜਾਨ ਚਲੀ ਗਈ
ਪੱਛਮੀ ਬੰਗਾਲ ‘ਚ ਦੋਵਾਂ ਪਾਰਟੀਆਂ ਵਿਚਕਾਰ ਝੜਪਾਂ ਜਾਰੀ ਹਨ ਅਤੇ ਜਿਸ ਤਰ੍ਹਾਂ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਉਹ ਲੋਕਤੰਤਰ, ਸੰਘਵਾਦ ਅਤੇ ਚੋਣਾਂ ਬਾਰੇ ਬਹੁਤ ਕੁਝ ਕਹਿੰਦਾ ਹੈ ਚੋਣਾਂ ‘ਚ ਹਾਰ ਦਾ ਸਭ ਤੋਂ ਵੱਡਾ ਅਸਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਅਤੇ ਪਾਰਟੀ ਸੰਗਠਨ ਨੂੰ ਉਨ੍ਹਾਂ ਨੂੰ ਉੱਤਰਾਅਧਿਕਾਰੀ ਦੀ ਭਾਲ ਕਰਨ ਲਈ ਕਹਿਣਾ ਹੈ ਹਾਲੇ ਵੀ ਉਹ ਆਪਣੇ ਫੈਸਲੇ ‘ਤੇ ਅੜੇ ਹੋਏ ਹਨ ਇਸ ਲਈ ਵਿਰੋਧੀ ਧਿਰ ਦਾ ਚਿਹਰਾ ਬਦਲਣ ‘ਤੇ ਕੀ ਵਿਰੋਧੀ ਧਿਰ ਦੀ ਕਾਰਜਸ਼ੈਲੀ ‘ਚ ਬਦਲਾਅ ਆਵੇਗਾ? ਕਾਂਗਰਸ ਵੱਲੋਂ ਅੱਜ ਜਿਸ ਸਥਿਤੀ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਉਸ ‘ਚ ਪਾਰਟੀ ਪ੍ਰਧਾਨ ਵੱਲੋਂ ਅਸਤੀਫ਼ਾ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੈ ਪਾਰਟੀ ‘ਚ ਇੱਕ ਮਹੀਨੇ ਤੋਂ ਅਗਵਾਈ ਦਾ ਸੰਕਟ ਚੱਲ ਰਿਹਾ ਹੈ ਇਸ ਸਬੰਧੀ ਕਹਿ ਸਕਦੇ ਹਾਂ ਕਿ ਅਸਥਾਈ ਵਿਵਸਥਾ ਦੀ ਬਜਾਇ ਦੋਹਰੀ ਅਗਵਾਈ ‘ਚ ਏਡੀਐਮਕੇ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਬੇਯਕੀਨੀ ਕਾਰਨ ਸੂਬਾ ਕਾਂਗਰਸ ਇਕਾਈਆਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਇਸ ‘ਚ ਹਰਿਆਣਾ, ਝਾਰਖੰਡ ਅਤੇ ਮਹਾਂਰਾਸ਼ਟਰ ਸਭ ਤੋਂ ਜਿਆਦਾ ਪ੍ਰਭਾਵਿਤ ਹੋਣਗੇ ਜਿੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਬੇਯਕੀਨੀ ਕਾਰਨ ਸਥਾਨਕ ਪੱਧਰ ‘ਤੇ ਗਠਜੋੜ ਵੀ ਪ੍ਰਭਾਵਿਤ ਹੋਣਗੇ ਕਾਂਗਰਸ ਦੀ ਹਾਰ ਨਾਲ ਕੁਝ ਸੂਬਾ ਇਕਾਈਆਂ ‘ਚ ਵਿਰੋਧ ਵੀ ਜ਼ਿਆਦਾ ਹੋ ਰਿਹਾ ਹੈ ਰਾਜਸਥਾਨ ਅਤੇ ਕਰਨਾਟਕ ਕਾਂਗਰਸ ‘ਚ ਅੰਦਰੂਨੀ ਕਲੇਸ਼ ਅਤੇ ਦੋਸ਼ ਲਾਉਣ ਦੀ ਖੇਡ ਸ਼ੁਰੂ ਹੋ ਗਈ ਹੈ ਇਨ੍ਹਾਂ ਸੂਬਿਆਂ ‘ਚ ਪਾਰਟੀ ਦਾ ਇੱਕ ਧੜਾ ਮੰਨਦਾ ਹੈ ਕਿ ਸੂਬੇ ਦੀਆਂ ਇਕਾਈਆਂ ‘ਚ ਬਦਲਾਅ ਦਾ ਸਹੀ ਸਮਾਂ ਹੈ ।
ਤੇਲੰਗਾਨਾ ‘ਚ ਕਾਂਗਰਸ ਵਿਧਾਇਕ ਟੀਆਰਐਸ ‘ਚ ਸ਼ਾਮਲ ਹੋ ਰਹੇ ਹਨ ਜਦੋਂਕਿ ਤੇਦੇਪਾ ਦੇ ਚਾਰ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ ਹਨ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਵੀ ਕਰਨਾਟਕ ਸੂਬਾ ਕਮੇਟੀ ਦੇ ਮੁੜ-ਗਠਨ ਦਾ ਫੈਸਲਾ ਲਿਆ ਹੈ ਇਹ ਅਫ਼ਵਾਹਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਪਾਰਟੀ ਦੇ ਅੰਕੜਾ ਵਿਭਾਗ ਨੇ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਬਾਰੇ ਗੁੰਮਰਾਹ ਕਰਨ ਵਾਲੇ ਅੰਕੜੇ ਦਿੱਤੇ ਹਨ ਇਸਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ‘ਚ ਕੁਝ ਸੱਚਾਈ ਹੈ ਤਾਂ ਇਹ ਪਾਰਟੀ ਦੀ ਕਮਜੋਰੀ ਹੈ ਅਤੇ ਇਸਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਹਾਰ ਕਾਰਨ ਉੱਤਰ ਪ੍ਰਦੇਸ਼ ‘ਚ ਸਪਾ-ਬਸਪਾ ਮਹਾਂ ਗਠਜੋੜ ਦਾ ਪ੍ਰਯੋਗ ਫੇਲ੍ਹ ਹੋ ਗਿਆ ਹੈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਚੋਣ ਕੀਤੀ ਜੋ ਰਣਨੀਤੀ ਅਪਣਾਈ ਉਸ ਨਾਲ ਮਹਾਂ ਗਠਜੋੜ ਦੀ ਜਾਤੀ ਪਹਿਚਾਣ ਦੀ ਰਾਜਨੀਤੀ ਫੇਲ੍ਹ ਹੋਈ ਡੀਐਮਕੇ ਤਮਿਲਨਾਡੂ ‘ਚ ਚੋਣਾਂ ਤੋਂ ਬਿਨਾਂ ਵੀ ਸੱਤਾ ‘ਚ ਆਉਣਾ ਚਾਹੁੰਦੀ ਹੈ ਅਤੇ ਉਸਨੇ ਕਾਂਗਰਸ ਨਾਲ ਗਠਜੋੜ ਜਾਰੀ ਰੱਖਣ ਬਾਰੇ ਨਰਾਜ਼ਗੀ ਪ੍ਰਗਟ ਕੀਤੀ ਤਾਮਿਲਨਾਡੂ ਸੂਬਾ ਕਾਂਗਰਸ ਨਾਲ ਵੀ ਇੱਕ ਧੜਾ ਅਜਿਹਾ ਹੈ ਜੋ ਇਸ ਗਠਜੋੜ ਤੋਂ ਖੁਸ਼ ਨਹੀਂ ਹੈ ਇਸ ਗਠਜੋੜ ਨਾਲ ਕਿਸਨੂੰ ਫਾਇਦਾ ਹੋਵੇਗਾ ਇਸ ਤੋਂ ਕਾਂਗਰਸ ਤੋਂ ਜ਼ਿਆਦਾ ਡੀਐਮਕੇ ਚਿੰਤਿਤ ਹੈ ਵਿਰੋਧੀ ਪਾਰਟੀਆਂ ਨੇ ਆਪਣੀ ਰਾਜਨੀਤੀ ਦਾ ਪ੍ਰਦਰਸ਼ਨ ਮੀਟਿੰਗਾਂ ‘ਚ ਹਿੱਸਾ ਨਾ ਲੈ ਕੇ ਪਹਿਲਾਂ ਹੀ ਕਰ ਦਿੱਤਾ ਹੈ ਇੱਕ ਰਾਸ਼ਟਰ, ਇੱਕ ਚੋਣ ‘ਤੇ ਚਰਚਾ ਕਰਨ ਲਈ ਸਰਵ ਪਾਰਟੀ ਬੈਠਕ ਅਤੇ ਵਿੱਤੀ ਮਾਮਲਿਆਂ ‘ਤੇ ਚਰਚਾ ਲਈ ਨੀਤੀ ਕਮਿਸ਼ਨ ਦੀ ਬੈਠਕ ‘ਚ ਹਰੇਕ ਵਿਰੋਧੀ ਪਾਰਟੀ ਨੇ ਹਿੱਸਾ ਨਹੀਂ ਲਿਆ ਨਿਰੰਤਰਤਾ ਅਤੇ ਬਦਲਾਅ ਦੀ ਚੋਣਾਂ ਤੋਂ ਬਾਦ ਰਾਜਨੀਤੀ ਇੱਕ ਅਸਥਿਰ ਸਥਿਤੀ ਪੈਦਾ ਕਰ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Politics, After, Election, Continuity, Change