ਵਿਸ਼ਵ ਕੱਪ: ਭਾਰਤ ਬੰਗਲਾਦੇਸ਼ ਮੈਚ ਅੱਜ, ਭਾਰਤ ਜਿੱਤਿਆ ਤਾਂ ਸੈਮੀਫਾਈਨਲ ‘ਚ ਜਗ੍ਹਾ ਪੱਕੀ
ਬਰਮਿੰਘਮ, ਏਜੰਸੀ। ਆਈਸੀਸੀ ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੈ ਤੇ ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਉਸ ਦੀ ਜਗ੍ਹਾ ਸੈਮੀਫਾਈਨਲ ‘ਚ ਪੱਕੀ ਹੋ ਜਾਵੇਗੀ। ਭਾਰਤੀ ਟੀਮ ਨੂੰ ਇੰਗਲੈਂਡ ਖਿਲਾਫ ਐਤਵਾਰ ਨੂੰ ਇਸੇ ਮੈਦਾਨ ‘ਤੇ ਰੋਮਾਂਚਕ ਮੁਕਾਬਲੇ ‘ਚ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਉਸ ਦੀ ਸੈਮੀਫਾਈਨਲ ‘ਚ ਸਥਾਨਕ ਪੱਕਾ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ। ਹਾਲਾਂਕਿ ਸੱਤ ਮੈਚਾਂ ‘ਚ 11 ਅੰਕਾਂ ਨਾਲ ਵਿਰਾਟ ਕੋਹਲੀ ਦੀ ਟੀਮ ਦੂਜੇ ਸਥਾਨ ‘ਤੇ ਹੁਣ ਵੀ ਚੰਗੀ ਸਥਿਤੀ ‘ਚ ਹੈ ਅਤੇ ਉਸ ਨੂੰ ਬਚੇ ਹੋਏ ਦੋਵਾਂ ਮੈਚਾਂ ‘ਚੋਂ ਇੱਕ ‘ਚ ਜਿੱਤ ਦਰਜ ਕਰਨੀ ਹੋਵੇਗੀ।
ਦੂਜੇ ਪਾਸੇ ਬੰਗਲਾਦੇਸ਼ ਅੰਕ ਸੂਚੀ ‘ਚ ਛੇਵੇਂ ਨੰਬਰ ‘ਤੇ ਹੈ ਅਤੇ ਸੱਤ ਮੈਚਾਂ ‘ਚ ਉਸ ਦੇ ਸੱਤ ਅੰਕ ਹਨ। ਬੰਗਲਾਦੇਸ਼ ਲਈ ਵੀ ਸੈਮੀਫਾਈਨਲ ਦੀਆਂ ਉਮੀਦਾਂ ਕਾਇਮ ਰੱਖਣ ਲਈ ਬਚੇ ਦੋਵਾਂ ਮੈਚਾਂ ‘ਚ ਹਰ ਹਾਲ ‘ਚ ਜਿੱਤ ਕਰਨ ਕਰਨੀ ਜ਼ਰੂਰੀ ਹੋ ਗਈ ਹੈ ਅਤੇ ਉਸ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਬੰਗਲਾਦੇਸ਼ ਜਿੱਥੇ ਅਗਲੇ ਮੈਚ ‘ਚ ਅਫਗਾਨਿਸਤਾਨ ਖਿਲਾਫ 62 ਦੌੜਾਂ ਦੀ ਵੱਡੀ ਜਿੱਤ ਤੋਂ ਬਾਅਦ ਉੱਚੇ ਮਨੋਬਲ ਨਾਲ ਉਤਰੇਗੀ ਉੱਥੇ ਭਾਰਤੀ ਟੀਮ ‘ਤੇ ਹਰ ਹਾਲ ‘ਚ ਜਿੱਤ ਨਾਲ ਸੈਮੀਫਾਈਨਲ ਦਾ ਸਥਾਨਕ ਪੱਕਾ ਕਰਨ ਦਾ ਦਬਾਅ ਹੋਵੇਗਾ। ਅਜਬਸਟਨ ‘ਚ ਅਜਿਹੇ ‘ਚ ਦੋਵਾਂ ਏਸ਼ੀਆਈ ਟੀਮਾਂ ਦਰਮਿਆਨ ਮੁਕਾਬਲਾ ਸਖ਼ਤ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਭੁਵਨੇਸ਼ਵਰ ਕੁਮਾਰ ਦੀ ਹੋ ਸਕਦੀ ਹੈ ਵਾਪਸੀ
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੋ ਸਕਦੀ ਹੈ ਜੋ ਡੈਥ ਓਵਰਾਂ ‘ਚ ਕਈ ਵਾਰ ਉਪਯੋਗੀ ਰਹਿੰਦੇ ਹਨ, ਪਰ ਮੁਹੰਮਦ ਸ਼ਮੀ ਦੀ ਮੌਜ਼ੂਦਾ ਫਾਰਮ ਨੂੰ ਵੇਖਦਿਆਂ ਉਨ੍ਹਾਂ ਨੂੰ ਬਾਹਰ ਰੱਖਣਾ ਨਾਮੁਮਕਿਨ ਲੱਗ ਰਿਹਾ ਹੈ। ਅਜਿਹੇ ‘ਚ ਟੀਮ ਪ੍ਰਬੰਧਨ ਕਿਸੇ ਸਪਿੱਨਰ ਨੂੰ ਬਾਹਰ ਬਿਠਾ ਸਕਦਾ ਹੈ। ਬੰਗਲਾਦੇਸ਼ ਲਈ ਧੀਮੀ ਵਿਕਟ ‘ਤੇ ਖੇਡਣਾ ਚੰਗਾ ਹੋਵੇਗਾ ਜੋ ਉਨ੍ਹਾਂ ਦੇ ਸਪਿੱਨਰਾਂ ਲਈ ਮੱਦਦਗਾਰ ਰਹੇਗਾ। ਬੰਗਲਾਦੇਸ਼ੀ ਟੀਮ ਨੂੰ ਅਭਿਆਸ ਮੈਚ ‘ਚ ਭਾਰਤ ਨੇ ਹਰਾਇਆ ਸੀ ਪਰ ਉਸ ਦੀ ਮੌਜ਼ੂਦਾ ਲੈਅ ਨਾਲ ਭਾਰਤ ਨੂੰ ਮੁਸ਼ਕਲ ਹੋ ਸਕਦੀ ਹੈ।
ਮਹਿਮਦੁੱਲ੍ਹਾ ਦੀ ਫਿਟਨਸ ਸਬੰਧੀ ਕੁਝ ਸ਼ੱਕ ਹੈ ਪਰ ਉਨ੍ਹਾਂ ਦੇ ਭਾਰਤ ਖਿਲਾਫ ਖੇਡਣ ਦੀ ਉਮੀਦ ਹੈ ਉਥੇ ਲਿਟਨ ਦਾਸ ਓਪਨਿੰਗ ‘ਚ ਕਾਰਗਾਰ ਨਹੀਂ ਰਹੇ ਹਨ। ਜਦੋਂਕਿ ਮੱਧਕ੍ਰਮ ‘ਚ ਸੌਮਿਆ ਸਰਕਾਰ ਪੁਰਾਣੀ ਗੇਂਦ ਨਾਲ ਸੰਘਰਸ਼ ਕਰ ਰਹੇ ਹਨ ਹਾਲਾਂਕਿ ਮੁਸ਼ਫਿਕੁਰ ਰਹੀਮ ਅਤੇ ਆਲਰਾਊਂਡਰ ਸਾਕਿਬ ਅਲ ਹਸਨ ‘ਤੇ ਇੱਕ ਵਾਰ ਫਿਰ ਵੱਡਾ ਸਕੋਰ ਕਰਨ ਦੀ ਜ਼ਿੰਮੇਵਾਰੀ ਰਹੇਗੀ ਉੱਥੇ ਗੇਂਦਬਾਜ਼ਾਂ ‘ਚ ਮਸਰਫੀ ਮੁਰਤਜਾ, ਸਾਕਿਬ, ਮੁਸਤਾਫਿਜੁਰ ਰਹਿਮਾਨ, ਮੇਹਦੀ ਹਸਨ ਮਿਰਾਜ ਭਾਰਤੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਧੋਨੀ ਤੇ ਜਾਧਵ ‘ਤੇ ਉਠ ਰਹੇ ਨੇ ਸਵਾਲ
ਹਾਲਾਂਕਿ ਗੈਰ ਅਧਿਕਾਰਕ ਤੌਰ ‘ਤੇ ਮੌਜ਼ੂਦ ਅੰਕਾਂ ਦੇ ਆਧਾਰ ‘ਤੇ ਵੀ ਟੀਮ ਇੰਡੀਆ ਦਾ ਨਾਕਆਊਟ ‘ਚ ਲਗਭਗ ਸਥਾਨ ਪੱਕਾ ਹੋ ਚੁੱਕਾ ਹੈ ਪਰ ਇੰਗਲੈਂਡ ਖਿਲਾਫ ਜਿਸ ਤਰ੍ਹਾਂ ਭਾਰਤੀ ਟੀਮ ਨੇ ਸੰਘਰਸ਼ ਕੀਤਾ ਉਸ ਸਬੰਧੀ ਉਹ ਆਲੋਚਨਾ ‘ਚ ਘਿਰ ਗਈ ਹੈ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਨੇ ਆਖਰੀ ਓਵਰਾਂ ‘ਚ ਜਿਸ ਤਰ੍ਹਾਂ ਧੀਮੀ ਬੱਲੇਬਾਜ਼ੀ ਕਰਦਿਆਂ ਦੌੜਾਂ ਬਣਾਈਆਂ ਉਸ ਸਬੰਧੀ ਵੀ ਸਵਾਲ ਉੱਠ ਰਹੇ ਹਨ ਉੱਥੇ ਪਹਿਲੇ ਪਾਵਰਪਲੇ ‘ਚ ਵੀ ਟੀਮ ਦੇ ਦੋਵੇਂ ਟਾਪ ਬੱਲੇਬਾਜ਼ਾਂ ਵਿਰਾਟ ਅਤੇ ਰੋਹਿਤ ਸ਼ਰਮਾ ਨੇ ਤੇਜ਼ੀ ਨਾਲ ਦੌੜਾਂ ਨਹੀਂ ਬਣਾਈਆਂ। ਇਸ ਵਿਸ਼ਵ ਕੱਪ ‘ਚ ਜੇਕਰ ਕਿਸੇ ਟੀਮ ਕੋਲ ਜਬਰਦਸਤ ਬੱਲੇਬਾਜ਼ੀ ਲਾਈਨਅੱਪ ਅਤੇ ਗੇਂਦਬਾਜ਼ ਹਨ ਤਾਂ ਉਹ ਭਾਰਤੀ ਟੀਮ ਹੈ। ਹਾਲਾਂਕਿ ਇੰਗਲੈਂਡ ਖਿਲਾਫ ਮਿਲੀ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਉਹ ਯਕੀਨੀ ਤੌਰ ‘ਤੇ ਹੀ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।