ਪਾਣੀ ‘ਚ ਡੁੱਬਣ ਕਾਰਨ ਕੈਨੇਡਾ ‘ਚ ਪੰਜਾਬੀ ਕੁੜੀ ਦੀ ਹੋਈ ਮੌਤ

Death, Punjabi, Girl, Canada, Water Sinking

ਸਤਪਾਲ ਥਿੰਦ, ਫਿਰੋਜ਼ਪੁਰ

ਕੈਨੇਡਾ ‘ਚ ਸੈਲਫੀ ਲੈ ਰਹੀ ਫਿਰੋਜ਼ਪੁਰ ਦੇ ਪਿੰਡ ਫਿਰੋਜ਼ਸ਼ਾਹ ਦੀ ਕੁੜੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ਪਰਿਵਾਰ ਦੇ ਕਰੀਬੀ ਬਲਜਿੰਦਰ ਸੰਧੂ ਅਨੁਸਾਰ ਪਿੰਡ ਫਿਰੋਜ਼ਸ਼ਾਹ ਦੀ ਰਹਿਣ ਵਾਲੀ ਸਰਬਜਿੰਦਰ ਕੌਰ (20) ਪੁੱਤਰੀ ਹਰਦੀਪ ਸਿੰਘ ਗਿੱਲ ਦੋ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜ਼ੇ ‘ਤੇ ਗਈ ਸੀ ਕੈਨੇਡਾ ‘ਚ ਕਾਲਜ ਟੂਰ ਦੌਰਾਨ ਸਰਬਜਿੰਦਰ ਕੌਰ ਆਪਣੀਆਂ ਸਹੇਲੀਆਂ ਨਾਲ ਟੋਬਰਮੋਰੀ ਘੁੰਮਣ ਗਈ ਸੀ ਇਸ ਦੌਰਾਨ ਪੈਰ ਤਿਲਕਣ ਕਾਰਨ ਸਰਬਜਿੰਦਰ ਕੌਰ ਪਾਣੀ ‘ਚ ਡੁੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕੌਮਾਂਤਰੀ ਨੌਜਵਾਨ ਵਿਦਿਆਰਥਣ ਦੀ ਮੌਤ ਕਾਰਨ ਕੈਨੇਡਾ ਦੇ ਪੰਜਾਬੀ ਭਾਈਚਾਰੇ ਤੇ ਪਿੰਡ ਫਿਰੋਜ਼ਸ਼ਾਹ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਸਰਬਜਿੰਦਰ ਕੌਰ ਦੇ ਮਾਤਾ-ਪਿਤਾ ਕੈਨੇਡਾ ‘ਚ ਗਏ ਹੋਣ ਕਾਰਨ ਹੀ ਉਸ ਦਾ ਅੰਤਿਮ ਸਸਕਾਰ ਕੈਨੇਡਾ ਹੀ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here