ਸ਼ਹਿਰੀ ਢਾਂਚੇ ‘ਚ ਸੁਧਾਰ ਲਿਆਉਣ ਲਈ ਅਸੀਂ ਵਚਨਬੱਧ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਰੇ ਪਰਿਵਾਰਾਂ ਲਈ ਆਵਾਸ ਮੁਹੱਈਆ ਕਰਵਾਉਣ ਦੇ ਸੁਫਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਮੋਦੀ ਨੇ 25 ਜੂਨ 2015 ਨੂੰ ਸ਼ਹਿਰੀ ਭਾਰਤ ਦੀ ਤਸਵੀਰ ਬਦਲਣ ਲਈ ਅਮਰੂਤ ਯੋਜਨਾ, ਸਮਾਰਟ ਸਿਟੀ ਮਿਸ਼ਨ ਅਤੇ ਸਭ ਲਈ ਮਕਾਨ (ਸ਼ਹਿਰੀ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਮੰਗਲਵਾਰ ਨੂੰ ਇਸ ਦੀ ਚੌਥੀ ਵਰ੍ਹੇਗੰਢ ‘ਤੇ ਉਨ੍ਹਾਂ ਨੇ ਟਵੀਟ ਕੀਤਾ ਕਿ ਇਨ੍ਹਾਂ ਯੋਜਨਾਵਾਂ ‘ਚ ਵੱਡਾ ਨਿਵੇਸ਼ ਹੋਇਆ ਹੈ ਕਾਰਜਾਂ ਦੀ ਗਤੀ, ਤਕਨੀਕ ਦੀ ਵਰਤੋਂ ਅਤੇ ਲੋਕਾਂ ਦੀ ਹਿੱਸੇਦਾਰੀ ਵੇਖਣ ਨੂੰ ਮਿਲੀ ਹੈ ਉਨ੍ਹਾਂ ਨੇ ਕਿਹਾ, ‘ਸ਼ਹਿਰ ਢਾਂਚੇ ‘ਚ ਹਰ ਸੁਧਾਰ ਲਿਆਉਣ ਲਈ ਅਸੀਂ ਵਚਨਬੱਧ ਹਾਂ ਸਭ ਲਈ ਮਕਾਨ ਦੇ ਸੁਫਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਇਸ ਯੋਜਨਾ ਦੇ ਪੂਰਾ ਹੋਣ ਨਾਲ ਕਰੋੜਾਂ ਲੋਕਾਂ ਦੇ ਸੁਫਨੇ ਸਾਕਾਰ ਹੋਣਗੇ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਪੇਂਡੂ ਢਾਂਚੇ ਨੂੰ ਬਦਲਣ ਦੇ ਉਦੇਸ਼ ਨਾਲ ਚਾਰ ਸਾਲ ਪਹਿਲਾਂ ਅਮਰੂਤ, ਸਮਾਰਟ ਸਿਟੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਨ੍ਹਾਂ ਯੋਜਨਾਵਾਂ ਨੇ ਨਾ ਸਿਰਫ ਪੇਂਡੂ ਹਿੱਸੇ ਦੇ ਵਿਕਾਸ ਦੀ ਨਵੀਂ ਮਿਸਾਲ ਪੇਸ਼ ਕੀਤੀ ਸਗੋਂ ਕਰੋੜਾਂ ਲੋਕਾਂ ਦੇ ਜੀਵਨ ‘ਚ ਬਦਲਾਅ ਵੀ ਆਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।