ਕਿਸਾਨ ਨੇ ਮੁੱਖ ਮੰਤਰੀ ਦੇ ਨਾਂਅ ਨੋਟਿਸ ਲਿਖ ਕੇ ਕੀਤੀ ਖੁਦਕੁਸ਼ੀ
ਸ੍ਰੀ ਗੰਗਾਨਗਰ (ਏਜੰਸੀ)। ਰਾਜਸਥਾਨ ਦੇ ਸ੍ਰੀ ਗੰਗਾਨਗਰ ‘ਚ ਕਰਜ਼ ‘ਚ ਡੁੱਬੇ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਨੇ ਆਪਣੇ ਸੁਸਾਇਡ ਨੋਟ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉੱਪ ਮੁੱਖ ਮੰਤਰੀ ਸਚਿਨ ਪਾਈਲਟ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਸੁਸਾਇਡ ਨੋਟ ‘ਚ ਕਿਸਾਨ ਨੇ ਲਿਖਿਆ ਹੈ ਕਿ ਮੇਰੀ ਮੌਤ ਦਾ ਮੁਕੱਦਮਾ ਅਸ਼ੋਕ ਗਹਿਲੋਤ ‘ਤੇ ਕਰਨਾ।
ਮ੍ਰਿਤਕ ਕਿਸਾਨ ਨੇ ਗਹਿਲੋਤ ਸਰਕਾਰ ਵੱਲੋਂ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਨੂੰ ਆਪਣੀ ਮੌਤ ਦੀ ਵਜ੍ਹਾ ਦੱਸਿਆ। ਮ੍ਰਿਤਕ ਕਿਸਾਨ ਸੋਹਨ ਕੜੇਲਾ 45 ਸਾਲ ਦਾ ਸੀ ਜਿਸ ਨੇ ਕੱਲ੍ਹ ਜ਼ਹਿਰ ਖਾ ਲਿਆ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੇ ਸਾਹਾਂ ਦੀ ਡੋਰ ਟੁੱਟ ਗਈ।
ਇਸ ਤੋਂ ਪਹਿਲਾ ਸੋਹਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਕੀਤਾ ਸੀ, ਜਿਸ ‘ਚ ਉਸ ਨੇ ਲਿਖਿਆ ਕਿ ਸਾਰੀ ਉਮਰ ਜਿਉਣ ਦੀ ਵਜ੍ਹਾ ਨਹੀਂ ਪੁੱਛਦਾ ਪਰ ਮਰਨ ਤੋਂ ਬਾਅਦ ਸਭ ਪੁੱਛਦੇ ਹਨ ਕਿ ਕਿਵੇਂ ਮਰੇ? ਪਿੰਡ ਵਾਸੀਆਂ ਵੱਲੋਂ ਸੋਹਨ ਲਾਲ ਦਾ ਲਿਖਿਆ ਸੁਸਾਇਡ ਨੋਟ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਪਿਛਲੇ ਸਾਲ ਦਸੰਬਰ ‘ਚ ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਕੀਤਾ ਸੀ।। ਗਹਿਲੋਤ ਸਰਕਾਰ ‘ਤੇ ਕਰਜ਼ ਮੁਆਫੀ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਰਹਿੰਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।