ਯੂਪੀ ਗਠਜੋੜ ਦਾ ਅੰਤ, ਮਾਇਆ ਨੇ ਕੀਤਾ ਐਲਾਨ

Hospital

ਬਸਪਾ ਇੱਕਲਿਆਂ ਲੜੇਗੀ ਸਾਰੀਆਂ ਚੋਣਾਂ

ਸਪਾ ਦੇ ਵਿਹਾਰ ‘ਤੇ ਕੀਤੇ ਇਤਰਾਜ਼

ਮੀਡੀਆ ‘ਤੇ ਵੀ ਕੀਤੇ ਸਵਾਲ

ਏਜੰਸੀ, ਲਖਨਊ

ਲੋਕ ਸਭਾ ਚੋਣਾਂ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ‘ਤੇ ਮੜਨ ਦੇ ਅਗਲੇ ਦਿਨ ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਅੱਜ ਸਾਰੀਆਂ ਚੋਣਾਂ ਇਕੱਲੇ ਦਮ ‘ਤੇ ਲੜਨ ਦਾ ਐਲਾਨ ਕੀਤਾ ਮਾਇਆਵਤੀ ਨੇ ਟਵੀਟ ਕਰਕੇ ਕਿਹਾ, ਉਂਜ ਵੀ ਜੱਗਜ਼ਾਹਿਰ ਹੈ ਕਿ ਸਪਾ ਨਾਲ ਸਾਰੇ ਪੁਰਾਣੇ ਗਿਲੇ-ਸ਼ਿਕਵਿਆਂ ਨੂੰ ਭੁਲਾਉਣ ਦੇ ਨਾਲ-ਨਾਲ ਸੰਨ 2012-17 ‘ਚ ਸਪਾ ਸਰਕਾਰ ਦੇ ਬੀਐਸਪੀ ਅਤੇ ਦਲਿਤ ਵਿਰੋਧੀ ਫੈਸਲਿਆਂ, ਪ੍ਰਮੋਸ਼ਨ ‘ਚ ਰਾਖਵਾਂਕਰਨ ਖਿਲਾਫ ਕਾਰਜਾਂ ਅਤੇ ਵਿਗੜੀ ਕਾਨੂੰਨ ਵਿਵਸਥਾ ਆਦਿ ਨੂੰ ਦਰਨਿਕਾਰ ਕਰਕੇ ਦੇਸ਼ ਅਤੇ ਜਨਹਿੱਤ ‘ਚ ਸਪਾ ਨਾਲ ਗਠਜੋੜ ਧਰਮ ਨੂੰ ਪੂਰੀ ਤਰ੍ਹਾਂ ਨਿਭਾਇਆ ਪਰੰਤੂ ਲੋਕ ਸਭਾ ਆਮ ਚੋਣਾਂ ਤੋਂ ਬਾਅਦ ਸਪਾ ਦਾ ਵਿਹਾਰ ਬਸਪਾ ਨੂੰ ਇਹ ਸੋਚਣ ‘ਤੇ ਮਜ਼ਬੂਰ ਕਰਦਾ ਹੈ ਕਿ ਕੀ ਅਜਿਹਾ ਕਰਕੇ ਭਾਜਪਾ ਨੂੰ ਅੱਗੇ ਹਰਾ ਸਕਣਾ ਸੰਭਵ ਹੋਵੇਗਾ?

ਜੋ ਸੰਭਵ ਨਹੀਂ ਹੈ ਆਖਰ ਪਾਰਟੀ ਅਤੇ ਮੂਵਮੈਂਟ ਦੇ ਹਿੱਤ ‘ਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਚੋਣਾਂ ਇਕੱਲੇ ਆਪਣੇ ਬਲਬੂਤੇ ‘ਤੇ ਹੀ ਲੜੇਗੀ ਉਨ੍ਹਾਂ ਨੇ ਇੱਕ ਹੋਰ ਟਵੀਟ ‘ਚ ਮੀਡੀਆ ਦੀ ਭੂਮਿਕਾ ‘ਤੇ ਸਵਾਲੀਆ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਬਸਪਾ ਦੀ ਆਲ ਇੰਡੀਆ ਮੀਟਿੰਗ ਐਤਵਾਰ ਨੂੰ ਲਖਨਊ ‘ਚ ਢਾਈ ਘੰਟੇ ਤੱਕ ਚੱਲੀ ਇਸ ਤੋਂ ਬਾਅਦ ਸੂਬਾ ਵਾਰ ਮੀਟਿੰਗਾਂ ਦਾ ਦੌਰ ਦੇਰ ਰਾਤ ਤੱਕ ਚਲਦਾ ਰਿਹਾ, ਜਿਸ ‘ਚ ਵੀ ਮੀਡੀਆ ਨਹੀਂ ਸੀ ਫਿਰ ਵੀ ਬਸਪਾ ਮੁਖੀ ਬਾਰੇ ਜੋ ਗੱਲਾਂ ਮੀਡੀਆ ‘ਚ ਫਲੈਸ਼ ਹੋਈਆਂ ਹਨ ਉਹ ਪੂਰੀ ਤਰ੍ਹਾਂ ਸਹੀ ਨਹੀਂ ਹਨ ਜਦੋਂਕਿ ਇਸ ਬਾਰੇ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ।

ਕੀ ਸੀ ਮਾਮਲਾ:

ਜ਼ਿਕਰਯੋਗ ਹੈ ਕਿ ਬਸਪਾ ਦੀ ਐਤਵਾਰ ਨੂੰ ਹੋਈ ਕੌਮੀ ਮੀਟਿੰਗ ‘ਚ ਮਾਇਆਵਤੀ ਨੇ ਇੱਕ ਦੇਸ਼ ਇੱਕ ਚੋਣਾਂ ਦੇ ਮਸਲੇ ‘ਤੇ ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਨਿਸ਼ਾਨੇ ‘ਤੇ ਲਿਆ ਸੀ ਉੱਥੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਮੁਸਲਮਾਨਾਂ ਨੂੰ ਟਿਕਣ ਦੇਣ ‘ਚ ਨਰਾਜ਼ਗੀ ਪ੍ਰਗਟਾਈ ਸੀ ਉਨ੍ਹਾਂ ਨੇ ਕਿਹਾ ਸੀ ਕਿ ਸਪਾ ਦੇ ਸ਼ਾਸਨਕਾਲ ‘ਚ ਦਲਿਤ ਅਤੇ ਪੱਛੜਿਆਂ ‘ਤੇ ਹੋਈ ਜ਼ਿਆਦਤੀ ਦਾ ਨਤੀਜਾ ਵੀ ਗਠਜੋੜ ਦੀ ਹਾਰ ਦਾ ਕਾਰਨ ਬਣਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।