ਪਕਿ ਅੱਤਵਾਦੀ ਗਤੀਵਿਧੀਆਂ ‘ਤੇ ਪੱਕੀ ਰੋਕ ਲਾਵੇ: ਭਾਰਤ
ਨਵੀਂ ਦਿੱਲੀ (ਏਜੰਸੀ)। ਵਿੱਤੀ ਕਾਰਵਾਈ ਕਾਰਜਦਲ (ਐੱਫਏਟੀਐੱਫ) ਦੁਆਰਾ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪੈਸਾ ਮੁਹੱਈਆ ਕਰਵਾਉਣ ਦੇ ਦੋਸ਼ਾਂ ‘ਚ ਸ਼ੱਕੀ ਦੇਸ਼ਾਂ ਦੀ ਸੂਚੀ (ਗ੍ਰੇ ਲਿਸਟ) ‘ਚ ਰੱਖੇ ਜਾਣ ਦੇ ਫ਼ੈਸਲੇ ਤੋਂ ਬਾਅਦ ਭਾਰਤ ਨੇ ਉਮੀਦ ਪ੍ਰਗਟ ਕੀਤੀ ਹੇ ਕਿ ਪਾਕਿਸਤਾਨ ਸਤੰਬਰ ਤੱਕ ਕਾਰਵਾਈ ਕਰੇਗਾ। ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਪਾਕਿਸਤਾਨ ਮਕਬੂਜਾ ਕਸ਼ਮੀਰ ਤੋਂ ਚੱਲਣ ਵਾਲੀਆਂ ਅੱਤਵਾਦੀ ਗਤੀਵਿਧੀਆਂ ਤੇ ਉਨ੍ਹਾਂ ਨੂੰ ਮਿਲਣ ਵਾਲੀ ਵਿੱਤੀ ਮੱਦਦ ‘ਤੇ ਰੋਕ ਲਾਉਣ ਲਈ ਠੋਸ ਤੇ ਵਿਸ਼ਵਾਸਜਨਕ ਕਦਮ ਚੁੱਕੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਐੱਫਏਟੀਐਫ ਨੇ ਫੈਸਲਾ ਲਿਆ ਹੈ ਕਿ ਪਾਕਿਸਤਾਨ ਨੂੰ ਅਨੁਪਾਲਣ ਦਸਤਾਵੇਜ (ਗ੍ਰੇ ਲਿਸਟ) ‘ਚ ਬਰਕਰਾਰ ਰੱਖਿਆ ਜਾਵੇ ਅਤੇ ਉਸ ਨੂੰ ਜਨਵਰੀ ਤੇ ਮਈ 2019 ਲਈ ਦਿੱਤੀ ਗਈ ਕਾਰਜ ਯੋਜਨਾ ਦੇ ਬਿੰਦੂਆਂ ਨੂੰ ਪੂਰਾ ਕਰਨ ਲਈ ਨਿਗਰਾਨੀ ‘ਚ ਰੱਖਿਆ ਜਾਵੇ। ਸ੍ਰੀ ਕੁਮਾਰ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਪਾਕਿਸਤਾਨ ਐਫਏਟੀਐਫ ਦੀ ਕਾਰਜਯੋਜਨਾ ਨੂੰ ਸਤੰਬਰ 2019 ਦੀ ਸਮਾਂ ਸੀਮਾਂ ਦੇ ਅੰਦਰ ਪ੍ਰਭਾਵੀ ਢੰਗ ਨਾਲ ਲਾਗੂ ਕਰਗਾ ਅਤੇ ਉਸ ਦੇ ਕਬਜ਼ੇ ਵਾਲੀ ਜ਼ਮੀਨ ਤੋਂ ਪੈਦਾ ਹੋਣ ਵਾਲੇ ਅੱਤਵਾਦ ਤੇ ਅੱਤਵਾਦ ਦੇ ਵਿੱਤੀ ਪੋਸ਼ਣ ਨਾਲ ਜੁੜੀਆਂ ਵਿਸ਼ਵ ਪੱਧਰੀ ਚਿੰਤਾਵਾਂ ਦੇ ਹੱਲ ਲਈ ਵਿਸ਼ਵਾਸ ਯੋਗ, ਠੋਸਾ, ਨਾ ਬਦਲੇ ਜਾਣ ਵਾਲੇ ਤੇ ਸਬੂਤਾਂ ਸਮੇਤ ਕਦਮ ਚੁੱਕੇਗਾ।
ਕਾਲੇ ਧਨ ਨੂੰ ਸਫ਼ੈਦ ਕਰਨ ਅਤੇ ਅੱਤਵਾਦੀਆਂ ਦੇ ਵਿੱਤ ਪੋਸ਼ਣ ਦੀ ਨਿਗਾਰਨੀ ਲਈ ਗਠਿਤ ਅੰਤਰਸਰਕਾਰੀ ਸੰਗਠਨ ਐਫਏਟੀਐਫ ਦੀ ਸ਼ੁੱਕਰਵਾਰ ਨੂੰ ਅਮਰੀਕਾ ਦੇ ਫਲਾਰੀਡਾ ‘ਚ ਹੋਈ ਬੈਠਕ ‘ਚ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਕਾਰਵਾਈ ਲਈ ਸਤੰਬਰ 2019 ਤੱਕ ਦੀ ਆਖ਼ਰੀ ਸਮਾਂ ਸੀਮਾ ਤੈਅ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।