ਯੋਗ ‘ਚ ਰੰਗਿਆ ਗਿਆ ਸੰਸਾਰ

Yoga, Painted, World

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ‘ਚ ਕੀਤੇ 12 ਯੋਗ ਆਸਣ

ਕੌਮਾਂਤਰੀ ਯੋਗ ਦਿਵਸ ‘ਤੇ 150 ਤੋਂ ਵੱਧ ਦੇਸ਼ਾਂ ‘ਚ ਹੋਇਆ ਯੋਗ ਅਭਿਆਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੋਹਤਕ ‘ਚ ਕੀਤਾ ਯੋਗ

ਏਜੰਸੀ, ਨਵੀਂ ਦਿੱਲੀ

ਸਿਆਚਿਨ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਕੱਛ ਤੋਂ ਲੈ ਕੇ ਸੁਦੂਰ ਅਰੁਣਾਚਲ ਪ੍ਰਦੇਸ਼ ਤੱਕ ਪੂਰਾ ਭਾਰਤ ਅੱਜ ਸਵੇਰੇ ਯੋਗ ਦੇ ਰੰਗ ‘ਚ ਡੁੱਬ ਗਿਆ ਸਿਆਸੀ ਆਗੂ ਤੋਂ ਲੈ ਕੇ ਅਫ਼ਸਰ ਤੱਕ, ਆਮ ਤੋਂ ਲੈ ਕੇ ਖਾਸ ਤੱਕ, ਜਵਾਨ ਤੋਂ ਲੈ ਕੇ ਕਿਸਾਨ ਤੱਕ ਸਭ ਨੇ ਪੰਜਵੇਂ ਕੌਮਾਂਤਰੀ ਯੋਗ ਦਿਵਸ ‘ਚ ਆਪਣੀ ਮੌਜ਼ੂਦਗੀ ਦਰਜ ਕਰਵਾਈ ਭਾਰਤੀ ਫੌਜੀ ਜਿਹੜੇ ਇਲਾਕਿਆਂ ‘ਚ ਤਾਇਨਾਤ ਸਨ, ਉਨ੍ਹਾਂ  ਉੱਥੇ ਯੋਗ ਕੀਤਾ ਇਹੀ ਨਹੀਂ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ‘ਚ ਮਾਹੌਲ ਯੋਗਮਈ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਝਾਰਖੰਡ ਸੂਬੇ ਦੇ ਸ਼ਹਿਰ ਰਾਂਚੀ ‘ਚ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਰੋਹਤਕ ‘ਚ ਯੋਗ ਆਸਨ ਕੀਤੇ ਸ਼ਹਿਰਾਂ-ਕਸਬਿਆਂ ‘ਚ ਰਹਿਣ ਵਾਲੇ ਲੋਕਾਂ ਨੇ ਯੋਗ ਪ੍ਰੋਗਰਾਮਾਂ ‘ਚ ਹਿੱਸਾ ਲਿਆ. ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ 27 ਸਤੰਬਰ 2014 ਨੂੰ ਦੁਨੀਆ ਭਰ ‘ਚ ਯੋਗ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ ਮਹਾਂ ਸਭਾ ਨੇ 11 ਦਸੰਬਰ 2014 ਨੂੰ ਐਲਾਨ ਕੀਤਾ ਕਿ 21 ਜੂਨ ਦਾ ਦਿਨ ਦੁਨੀਆ ‘ਚ ਯੋਗ ਦਿਵਸ ਦੇ ਰੂਪ ‘ਚ ਮਨਾਇਆ ਜਾਵੇਗਾ

ਡੇਰਾ ਸੱਚਾ ਸੌਦਾ ਨੇ ਦਿੱਤਾ ਸਿਹਤਮੰਦ ਜੀਵਨ ਦਾ ਸੰਦੇਸ਼

ਸੁਨੀਲ ਵਰਮਾ, ਸਰਸਾ

ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੰਜਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਯੋਗਾ ਅਭਿਆਸ ਪ੍ਰੋਗਰਾਮ ਕਰਵਾਇਆ ਗਿਆ  ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ਤੇ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ, ਸਰਸਾ ਦੇ ਸਹਿਯੋਗ ਨਾਲ ਲਾਏ ਯੋਗ ਕੈਂਪ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਕੌਮੀ-ਕੌਮਾਂਤਰੀ ਖਿਡਾਰੀਆਂ ਸਮੇਤ 3 ਹਜ਼ਾਰ ਤੋਂ ਵੱਧ ਲੋਕਾਂ ਨੇ ਯੋਗ ਕਿਰਿਆਵਾਂ ਕਰਦਿਆਂ ਸਿਹਤਮੰਦ ਜੀਵਨ ਜਿਉਣ ਦਾ ਸੰਦੇਸ਼ ਦਿੱਤਾ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਿਕਾਰਡਿਡ ਵੀਡੀਓ ਰਾਹੀਂ ਯੋਗ ਤੇ ਮੈਡੀਟੇਸ਼ਨ ‘ਤੇ ਚਾਨਣਾ ਪਾਉਣ ਵਾਲੇ ਬਚਨ ਚਲਾਏ ਗਏ ਸ਼ਾਹ ਸਤਿਨਾਮ ਜੀ ਧਾਮ ਵਿਖੇ ਪੰਡਾਲ ‘ਚ ਯੋਗਾ ਅਭਿਆਸ

ਪ੍ਰੋਗਰਾਮ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਹਸਪਤਾਲ ਦੇ ਡਾਕਟਰਾਂ ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਨੇ ਸਵੇਰੇ 7 ਵਜੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਤੇ ਯੋਗਾ ਪ੍ਰਾਰਥਨਾ ਦੇ ਨਾਲ ਕੀਤਾ ਗਿਆ ਇਸ ਦੌਰਾਨ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਦੇ ਡਾਕਟਰ ਅਜਯ ਗੋਪਲਾਨੀ, ਡਾ. ਮੀਨਾ ਗੋਪਲਾਨੀ, ਡਾ. ਸ਼ਸ਼ੀਕਾਂਤ ਤੇ ਡਾ. ਬਿਜੋਯ ਨੇ ਵੱਖ-ਵੱਖ ਯੋਗ ਕਿਰਿਆਵਾਂ ਕਰਵਾਈਆਂ ਯੋਗ ਕਿਰਿਆਵਾਂ ‘ਚ ਪੇਟ ਦੇ ਬਲ ਲੇਟ ਕੇ ਕੀਤੇ ਜਾਣ ਵਾਲੇ ਆਸਣਾਂ ‘ਚ ਮਕਰਾਸਨ, ਭੁਜੰਗਾਸਣ ਤੇ ਸ਼ਲਭਾਸਣ, ਪਿੱਠ ਦੇ ਬਲ ਲੇਟ ਕੇ ਕੀਤੇ ਜਾਣ ਵਾਲੇ ਆਸਣਾਂ ‘ਚ ਸੇਤੂਬੰਧ ਆਸਣ, ਉਰਤਾਨਪਾਦ ਆਸਣ, ਅਰਧ ਹਲਾਸਣ, ਪਵਨਮੁਕਤਾਸਣ ਤੇ ਸ਼ਵਾਸਣ ਕਰਵਾਏ ਗਏ ਇਸ ਦੇ ਨਾਲ-ਨਾਲ ਕਪਾਲ ਭਾਤੀ ਤੇ ਪ੍ਰਾਣਾਯਾਮ ‘ਚ ਨਾੜੀ ਸੋਧਨ, ਅਨੁਲੋਮ-ਵਿਲੋਮ ਪ੍ਰਾਣਾਯਾਮ ਕਰਵਾਏ ਗਏ ਇੱਕ ਘੰਟੇ ਤੱਕ ਚੱਲੇ ਕੈਂਪਾਂ ‘ਚ ਯੋਗ ਕਿਰਿਆਵਾਂ ਦੌਰਾਨ ਯੋਗਾਸਣ ਤੇ ਪ੍ਰਾਣਾਯਾਮ ਨਾਲ ਹੋਣ ਵਾਲੇ ਸਿਹਤ ਲਈ ਲਾਭ ਸਬੰਧੀ ਵਿਸਥਾਰ ‘ਚ ਦੱਸਿਆ ਗਿਆ ਪ੍ਰੋਗਰਾਮ ਦੇ ਸਫ਼ਲ ਸੰਚਾਲਨ ‘ਚ ਕੋਰਡੀਨੇਟਰ ਕ੍ਰਿਸ਼ਣਪਾਲ ਚੌਹਾਨ ਤੇ ਦਲਬੀਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ

ਇਸ ਮੌਕੇ ਜੂਡੋ ਕੋਚ ਰਣਬੀਰ ਨੈਨ, ਨਿਰਮਲ ਨੈਨ, ਕੌਮਾਂਤਰੀ ਯੋਗਾ ਖਿਡਾਰੀ ਤੇ ਕੋਚ ਨੀਲਮ ਇੰਸਾਂ, ਕਮਦੀਪ ਇੰਸਾਂ, ਇਲਮਚੰਦ ਇੰਸਾਂ, ਸੀਮਾ, ਰਵੀਤਾ, ਕਵਿਤਾ, ਮੰਜੂ ਟੋਹਾਣਾ, ਊਸ਼ਾ, ਗੁਰਪ੍ਰੀਤ, ਕੁਸੁਮ, ਰੇਣੂ ਸਮੇਤ ਹੋਰ ਟਰੇਨਰਾਂ ਨੇ ਯੋਗਾ ਅਭਿਆਸ ‘ਚ ਸਹਿਯੋਗ ਕੀਤਾ ਕੈਂਪ ‘ਚ ਹਰਿਆਣਾ, ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਸੂਬਿਆਂ ਦੇ 45 ਮੈਂਬਰ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਟਰੇਨਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਮੇਤ 3 ਹਜ਼ਾਰ ਤੋਂ ਵੱਧ ਲੋਕਾਂ ਨੇ ਯੋਗਾ ਅਭਿਆਸ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।