973 ਡਾਕਟਰਾਂ ਨੇ ਦਿੱਤਾ ਅਸਤੀਫ਼ਾ, ਡਾਕਟਰਾਂ ਦੀ ਹੜਤਾਲ ਤੇ ਹਿੰਸਾ ‘ਤੇ ਕੇਂਦਰ ਨੇ ਮਮਤਾ ਤੋਂ ਮੰਗੀ ਰਿਪੋਰਟ
ਡਾਕਟਰਾਂ ਦੀ ਹੜਤਾਲ ਨਾਲ ਮਰੀਜ਼ ਹੋਏ ਪ੍ਰੇਸ਼ਾਨ
ਏਜੰਸੀ, ਕੋਲਕਾਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ‘ਤੇ ਗਏ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਉਨ੍ਹਾਂ ਨੂੰ ਫਿਰ ਤੋਂ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਹਿੰਸਾ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਦਾਂ ਕਿਹਾ ਕਿ ਇਸ ਮਾਮਲੇ ‘ਚ ਛੇਤੀ ਹੀ ਹੱਲ ‘ਤੇ ਪਹੁੰਚਿਆ ਜਾਵੇਗਾ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ‘ਚ ਆਪਣੇ ਸਹਿਯੋਗੀਆਂ ‘ਤੇ ਹਮਲਿਆਂ ਖਿਲਾਫ਼ ਡਾਕਟਰਾਂ ਦੀ ਹੜਤਾਲ ਕਾਰਨ ਅੱਜ ਵੀ ਹਸਪਤਾਲਾਂ ਦੇ ਬਾਹਰ ਰੋਗੀ ਵਿਭਾਗ (ਓਪੀਡੀ) ਦਾ ਕੰਮਕਾਜ ਬੰਦ ਰਿਹਾ ਹੜਤਾਲ ਕਰ ਰਹੇ ਡਾਕਟਰ ਲਗਾਤਾਰ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ ਇਸ ਦਰਮਿਆਨ ਡਾਕਟਰਾਂ ਦੀ ਹੜਤਾਲ ‘ਤੇ ਗ੍ਰਹਿ ਮੰਤਰਾਲੇ ਨੇ ਮਮਤਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਕੇਂਦਰੀ ਦੀ ਐਡਵਾਈਜਰੀ ‘ਚ ਕਿਹਾ ਗਿਆ ਹੈ ਕਿ ਡਾਕਟਰਾਂ ਦੀ ਹੜਤਾਲ ਦਾ ਅਸਰ ਪੂਰੇ ਦੇਸ਼ ‘ਚ ਪੈ ਰਿਹਾ ਹੈ
ਕੇਂਦਰ ਨੇ ਮਮਤਾ ਤੋਂ ਪੁੱÎਛਆ ਹੈ ਕਿ ਹੜਤਾਲ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਕੀ ਕਦਮ ਚੁੱਕੇ ਹਨ ਜ਼ਿਕਰਯੋਗ ਹੈ ਕਿ ਸਮੱਸਿਆ ਦਾ ਹੱਲ ਕੱਢਣ ਲਈ ਪੰਜ ਸੀਨੀਅਰ ਡਾਕਟਰਾਂ ਨੇ ਸ਼ੁੱਕਰਵਾਰ ਸ਼ਾਮ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ ਮੀਟਿੰਗ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬੈਨਰਜੀ ਨੇ ਮੁੱਦੇ ‘ਤੇ ਚਰਚਾ ਕਰਨ ਲਈ ਜੂਨੀਅਰ ਡਾਕਟਰਾਂ ਨੂੰ ਅੱਜ ਸ਼ਾਮ ਪੰਜ ਵਜੇ ਸੂਬਾ ਸਕੱਤਰੇਤ ਨਾਬੰਨਾ ਸੱਦਿਆ ਹੈ ਹੜਤਾਲੀ ਜੂਨੀਅਰ ਡਾਕਟਰਾਂ ਨੇ ਹਾਲਾਂਕਿ ਇਸ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ, ਜਿਸ ਨਾਲ ਡਾਕਟਰਾਂ ਤੇ ਸੂਬਾ ਸਰਕਾਰ ਦਰਮਿਆਨ ਜਾਰੀ ਅੜਿੱਕਾ ਛੇਤੀ ਸਮਾਪਤ ਹੋਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ ਜੂਨੀਅਰ ਡਾਕਟਰਾਂ ਨੇ ਐਲਾਨ ਕੀਤਾ ਕਿ ਉਹ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਸੂਬਾ ਸਕੱਤਰੇਤ ‘ਚ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰਨਗੇ ਓਧਰ, ਏਮਜ਼ ਦਿੱਲੀ ਦੇ ਰੇਜੀਡੈਂਟ ਡਾਕਟਰ ਸ਼ਨਿੱਚਰਵਾਰ ਨੂੰ ਕੰਮ ‘ਤੇ ਪਰਤ ਆਏ ਹਾਲਾਂਕਿ ਉਨ੍ਹਾਂ ਦਾ ਸਾਂਕੇਤਿਕ ਵਿਰੋਧ ਹੁਣ ਵੀ ਜਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।