ਸੁਰੱਖਿਆ ਕਾਰਨਾ ਨਾਲ ਦੱਖਣੀ ਕਸ਼ਮੀਰ ‘ਚ ਰੇਲ ਸੇਵਾ ਮੁਲਤਵੀ
ਸ੍ਰੀਨਗਰ, ਏਜੰਸੀ।
ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਸੁਰੱਖਿਆ ਬਲਾਂ ਦੇ ਮੁਕਾਬਲੇ ‘ਚ ਲਸ਼ਕਰ-ਏ-ਤੈਅਬਾ ਦੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ‘ਚ ਦੱਖਣੀ ਕਸ਼ਮੀਰ ‘ਚ ਸ਼ਨਿੱਚਰਵਾਰ ਨੂੰ ਦੂਜੇ ਦਿਨ ਵੀ ਰੇਲ ਸੇਵਾ ਬੰਦ ਰਹੀ। ਰੇਲਵੇ ਦੇ ਇੱਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉੱਤਰ ਕਸ਼ਮੀਰ ‘ਚ ਸ੍ਰੀਨਗਰ-ਬੜਗਾਮ ਤੇ ਬਾਰਾਮੂਲਾ ਦਰਮਿਆਨ ਰੇਲਾਂ ਨਿਰਧਾਰਿਤ ਸਮੇਂ ਅਨੁਸਾਰ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਪੁਲਿਸ ਤੋਂ ਸਲਾਹ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ 10 ਵਜੇਤੋਂ ਜੰਮੂ ਹਲਕੇ ‘ਚ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੇ ਬਨੀਹਾਲ ਦਰਮਿਆਨ ਸੇਵਾ ਮੁਲਤਵੀ ਕਰ ਦਿੱਤੀ ਗਈ। ਵਿਜੀਲੈਂਸ ਦੇ ਤੌਰ ‘ਤੇ ਇਸ ਟਰੈਕ ‘ਤੇ ਰੇਲ ਸੇਵਾ ਨੂੰ ਹੁਣ ਬਹਾਲ ਕੀਤੇ ਜਾਣ ਦੀ ਤਾਜਾ ਜਾਣਕਾਰੀ ਕੱਲ੍ਹ ਰਾਤ ਜਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਪੁਲਿਸ ਦੀ ਸਲਾਹ ਅਨੁਸਾਰ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਅਤੀਤ ‘ਚ ਘਾਟੀ ‘ਚ ਪ੍ਰਰਦਸ਼ਨਾਂ ਦੌਰਾਨ ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।