ਏਐਨ 32 ਜਹਾਜ਼ ਹਾਦਸੇ ‘ਚ ਸਾਰੇ 13 ਸੈਨਿਕਾਂ ਦੀ ਮੌਤ
ਨਵੀਂ ਦਿੱਲੀ, ਏਜੰਸੀ। ਅਰੁਣਾਂਚਲ ਪ੍ਰਦੇਸ਼ ‘ਚ 10 ਦਿਨ ਪਹਿਲਾਂ ਹਾਦਸਾਗ੍ਰਸਤ ਹੋਏ ਹਵਾਈ ਫੌਜ ਦੇ ਏਐਨ 32 ਜਹਾਜ਼ ਦੇ ਮਲਬੇ ਦਾ ਪਤਾ ਲਾਉਣ ਤੋਂ ਬਾਅਦ ਬਚਾਅ ਅਭਿਆਨ ‘ਚ ਜੁਟੀ ਟੀਮ ਨੂੰ ਹਾਦਸੇ ਵਾਲੀ ਥਾਂ ‘ਤੇ ਕੋਈ ਜਿਉਂਦਾ ਨਹੀਂ ਮਿਲਿਆ ਹੈ। ਹਵਾਈ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅੱਠ ਬਚਾਅ ਕਰਮੀਆਂ ਦੇ ਦਲ ਨੇ ਆਸਪਾਸ ਦੇ ਖੇਤਰਾਂ ਦੀ ਖੋਜਬੀਨ ਕੀਤੀ ਪਰ ਦੁੱਖ ਦੀ ਗੱਲ ਹੈ ਕਿ ਜਹਾਜ਼ ‘ਚ ਸਵਾਰ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਮਿਲਿਆ।
ਪਿਛਲੀ ਤਿੰਨ ਜੂਨ ਨੂੰ ਲਾਪਤਾ ਹੋਏ ਇਸ ਜਹਾਜ਼ ਦੇ ਮਲਬੇ ਦਾ ਮੰਗਲਵਾਰ ਨੂੰ ਪਤਾ ਲੱਗਿਆ ਸੀ। ਇਸ ਤੋਂ ਬਾਅਦ ਜਹਾਜ਼ ‘ਚ ਸਵਾਰ 13 ਏਅਰਫੋਰਸ ਸੈਨਿਕਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਬੁਲਾਰੇ ਨੇ ਕਿਹਾ ਕਿ ਹਵਾਈ ਫੌਜ ਆਪਣੇ ਇਹਨਾਂ ਸਾਰੇ ਜਾਬਾਂਜਾਂ ਨੂੰ ਸ਼ਰਧਾਂਜਲੀ ਦਿੰਦੀ ਹੈ ਅਤੇ ਦੁੱਖ ਦੀ ਇਸ ਘੜੀ ‘ਚ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਹੈ। ਹਵਾਈ ਫੌਜ ਇਹਨਾਂ ਦੀ ਮਦਦ ਲਈ ਵਚਨਬੱਧ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।