ਇੱਕ ਹਜ਼ਾਰ ਦੇ ਕਰੀਬ ਸ਼ਰਧਾਲੂ ਲਗਾਤਾਰ ਤਿੰਨ ਦਿਨਾਂ ਤੋਂ ਬਚਾਅ ਕਾਰਜਾਂ ‘ਚ ਜੁੱਟੇ
ਸੁਨਾਮ, ਊਧਮ ਸਿੰਘ ਵਾਲਾ (ਗੁਰਪ੍ਰੀਤ/ਕਰਮ/ਖੁਸ਼ਪ੍ਰੀਤ) 140 ਫੁੱਟ ਡੂੰਘੇ ਬੋਰਵੈੱਲ ਵਿੱਚ ਫਸੇ ਨੰਨ੍ਹੇ ਫਤਹਿਵੀਰ ਨੂੰ ਬਚਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਜਾਬਾਂਜ਼ ਸੇਵਾਦਾਰ ਆਪਣੀ ਜਾਨ ਨੂੰ ਜੋਖ਼ਮ ਵਿੱਚ ਵੀ ਪਾਉਣ ਤੋਂ ਪਿੱਛੇ ਨਹੀਂ ਹਟੇ ਤਕਰੀਬਨ 100 ਫੁੱਟ ਬੋਰ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਿਡਰ ਹੋ ਕੇ ਉੱਤਰ ਗਏ ਇੱਕ ਹਜ਼ਾਰ ਦੇ ਕਰੀਬ ਸੇਵਾਦਾਰ ਬਚਾਅ ਕਾਰਜ ਲਈ ਜੁਟੇ ਰਹੇ ਖ਼ਬਰ ਲਿਖੇ ਜਾਣ ਤੱਕ ਫਤਿਹਵੀਰ ਤੱਕ ਪਹੁੰਚਣ ਦੀ ਦੂਰੀ 20 ਫੁੱਟ ਦੀ ਬਚੀ ਸੀ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਿਛਲੇ 50 ਘੰਟਿਆਂ ਤੋਂ ਫਤਹਿਵੀਰ ਨੂੰ ਬਚਾਉਣ ਦੀ ਜੱਦੋ ਜਹਿਦ ਵਿੱਚ ਲੱਗੇ ਹੋਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪਿਛਲੀਆਂ ਦੋ ਰਾਤਾਂ ਤੋਂ ਲਗਾਤਾਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੈਂਕੜੇ ਸੇਵਾਦਾਰ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ ਉਨ੍ਹਾਂ ਦੱਸਿਆ ਕਿ ਜਿਉਂ ਜਿਉਂ ਸਮਾਂ ਲੰਘਦਾ ਜਾ ਰਿਹਾ ਹੈ ਸੇਵਾਦਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਮਿੱਟੀ ਪੁੱਟਣ ਲਈ ਕਈ ਸੇਵਾਦਾਰ ਡੂੰਘੇ ਬੋਰ ਵਿੱਚ ਸ਼ਿਫ਼ਟ ਵਾਈਜ਼ ਉੱਤਰ ਰਹੇ ਹਨ ਅਤੇ ਇੱਕ ਸੇਵਾਦਾਰ ਲਗਭਗ ਅੱਧਾ ਘੰਟਾ ਪੁਟਾਈ ਦਾ ਕੰਮ ਕਰਦਾ ਹੈ ਅੰਦਰੋਂ ਪੁੱਟੀ ਗਈ ਮਿੱਟੀ ਨੂੰ ਬਾਹਰ ਰੱਸੀ ਤੇ ਬਾਲਟੀਆਂ ਰਾਹੀਂ ਬਾਹਰ ਵੀ ਡੇਰਾ ਸ਼ਰਧਾਲੂਆਂ ਵੱਲੋਂ ਹੀ ਕੱਢਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਐਨ. ਡੀ. ਆਰ. ਐਸ. ਤੇ ਫੌਜ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਪਾਲਣ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਛੇਤੀ ਹੀ ਡੇਰਾ ਸ਼ਰਧਾਲੂ ਆਪਣੇ ਨਿਸ਼ਚਿਤ ਟੀਚੇ ਨਾਲ ਪੁਟਾਈ ਕਰਕੇ ਬਾਕੀ ਦਾ ਕੰਮ ਐਨ.ਡੀ.ਆਰ.ਸੀ ਤੇ ਫੌਜ ਦੀ ਟੀਮ ਨੂੰ ਸੌਂਪ ਦੇਣਗੇ ਇਸ ਸਬੰਧੀ ਮਿੱਟੀ ਦੀ ਪੁਟਾਈ ਕਰਕੇ ਬਾਹਰ ਆਏ ਡੇਰਾ ਪ੍ਰੇਮੀ ਜੱਗਾ ਸਿੰਘ ਇੰਸਾਂ ਨੇ ਦੱਸਿਆ ਕਿ ਪੂਜ਼ਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਹੀ ਉਹ ਇਸ ਕਠਿਨ ਕੰਮ ਨੂੰ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਕਈ ਪ੍ਰੇਮੀ ਹਾਂ ਜਿਹੜੇ ਵਾਰੀ ਸਿਰ ਅੰਦਰ ਜਾ ਕੇ ਮਿੱਟੀ ਪੁੱਟਣ ਦਾ ਕੰਮ ਕਰ ਰਹੇ ਹਾਂ ਉਸ ਨੇ ਦੱਸਿਆ ਕਿ ਅਸੀਂ ਨੋਟ ਕਰਿਆ ਹੈ ਕਿ ਤਕਰੀਬਨ 40 ਸੈਕਿੰਟ ਵਿੱਚ ਮਿੱਟੀ ਦੀ ਇੱਕ ਬਾਲਟੀ ਪੁੱਟ ਕੇ ਬਾਹਰ ਕੱਢਦੇ ਹਾਂ ਅਤੇ ਇੱਕ ਭੜੋਲੀ ਨੂੰ ਫਿੱਟ ਕਰਨ ਲਈ ਤਕਰੀਬਨ 2 ਘੰਟੇ ਦਾ ਵਕਤ ਲੱਗ ਰਿਹਾ ਹੈ ਅਤੇ ਇੱਕ ਭੜੋਲੀ 32 ਇੰਚ ਚੌੜੀ ਤੇ 8 ਫੁੱਟ ਲੰਬਾਈ ਵਿੱਚ ਹੈ ਉਨ੍ਹਾਂ ਕਿਹਾ ਕਿ ਅੰਦਰ ਵੜ ਕੇ ਕੰਮ ਕਰਨਾ ਔਖਾ ਤਾਂ ਹੈ ਪਰ ਬੱਚੇ ਦੀ ਜਾਨ ਤੋਂ ਵੱਧ ਕੇ ਕੁਝ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।