ਪੈਟਰਲ ਕੀਮਤਾਂ ‘ਚ ਲਗਾਤਾਰ ਛੇਵੇਂ ਦਿਨ ਘਟੀਆਂ, ਹੋਰ ਕਮੀ ਦੀ ਉਮੀਦ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਨਾਲ ਘਰੇਲੂ ਬਜ਼ਾਰ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਨਰਮੀ ਦਾ ਰੁਖ ਹੈ। ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਛੇਵੇਂ ਦਿਨ ਕਮੀ ਆਈ। ਡੀਜ਼ਲ ਵੀ 20 ਤੋਂ 22 ਪੈਸੇ ਟੁੱਟ ਗਿਆ।ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ ਦੌਰ ‘ਚ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਖ ਜਾਰੀ ਹੈ। ਵੀਰਵਾਰ ਨੂੰ ਕੱਚਾ ਤੇਲ 70 ਡਾਲਰ ਪ੍ਰਤੀ ਬੈਠਲ ਸੀ ਜੋ ਸੋਮਵਾਰ ਨੂੰ ਘਟ ਕੇ 16 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ।
ਕੱਚੇ ਤੇਲ ਦੀਆਂ ਕਮੀਤਾਂ ‘ਚ ਗਿਰਾਵਟ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ‘ਚ ਈਂਧਨ ਦੀਆਂ ਕੀਮਤਾਂ ਘਟ ਸਕਦੀਆਂ ਹਨ। ਸ੍ਰੀ ਮੋਦੀ ਨੇ 30 ਮਈ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਦੋਂ ਤੋਂ ਅੱਜ ਤੱਕ ਡੀਜ਼ਲ 1.13 ਰੁਪਏ ਤੇ ਪੈਟਰੋਲ 64 ਪੈਸੇ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ। ਪੈਟਰੋਲ ਦੀਆਂ ਕੀਮਤਾਂ ‘ਚ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ‘ਚ ਸੱਤ ਤੋਂ 13 ਪੈਸੇ ਅਤੇ ਡੀਜ਼ਲ ‘ਚ 20 ਤੋਂ 22 ਪੈਸੇ ਦੀ ਕਮੀ ਆਈ।
ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟ ਕੇ ਕ੍ਰਮਵਾਰ 71.23 ਅਤੇ 65.56 ਰੁਪਏ ਪ੍ਰਤੀ ਲੀਟਰ ਰਹਿ ਗਏ। ਵਪਾਰ ਨਗਰੀ ਮੁੰਬਈ ‘ਚ ਕਮੀਤਾਂ ਕ੍ਰਮਵ6ਾਰ 76.91 ਅਤੇ 68.76 ਰੁਪਏ ਪ੍ਰਤੀ ਲੀਟਰ ‘ਤੇ ਆ ਗਏ। ਕਲਕੱਤਾ ‘ਚ ਪੈਟਰੋਲ 73.47 ਅਤੇ ਡੀਜ਼ਲ 67.48 ਰੁਪਏ ਪ੍ਰਤੀ ਲੀਟਰ ਰਹਿ ਗਿਆ। ਚੇਨਈ ‘ਚ ਕਮੀਤਾਂ ਕ੍ਰਮਵਾਰ 74.01 ਅਤੇ 69.36 ਰੁਪਏ ਪ੍ਰਤੀ ਲੀਟਰ ਰਹੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।