ਡਾ. ਐਸ. ਸਰਸਵਤੀ
ਸਭ ਦਾ ਸਾਥ, ਸਭ ਦਾ ਵਿਕਾਸ ਨਾਅਰੇ ਨਾਲ ਭਾਰੀ ਲੋਕ-ਫ਼ਤਵਾ ਹਾਸਲ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਸਭ ਦਾ ਵਿਸ਼ਵਾਸ ‘ਤੇ ਜ਼ੋਰ ਦੇ ਰਹੇ ਹਨ ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਉਹ ਸਾਡੇ ਹਨ ਤੇ ਜੋ ਸਾਡੇ ਕੱਟੜ ਵਿਰੋਧੀ ਹਨ ਉਹ ਵੀ ਸਾਡੇ ਹਨ ਨਵੀਂ ਸਰਕਾਰ ਦੇ ਸਾਹਮਣੇ ਸਭ ਤੋਂ ਪਹਿਲਾ ਕੰਮ ਦੇਸ਼ ਦੇ ਸਾਰੇ ਵਰਗਾਂ ਦਾ ਵਿਸ਼ਵਾਸ ਜਿੱਤਣਾ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿਚ ਘੱਟ-ਗਿਣਤੀਆਂ ਨੂੰ ਉਨ੍ਹਾਂ ਲੋਕਾਂ ਨੇ ਬਹੁਤ ਲੰਮੇ ਸਮੇਂ ਤੱਕ ਡਰ ਦੇ ਮਾਹੌਲ ‘ਚ ਜੀਣ ਲਈ ਮਜ਼ਬੂਰ ਕੀਤਾ ਜੋ ਵੋਟ ਬੈਂਕ ਦੀ ਰਾਜਨੀਤੀ ਵਿਚ ਵਿਸ਼ਵਾਸ ਕਰਦੇ ਹਨ ਤੇ ਇਹ ਧੋਖਾਧੜੀ ਬੰਦ ਹੋਣੀ ਚਾਹੀਦੀ ਹੈ ਇਸ ਲਈ ਪਹਿਲ ਘੱਟ-ਗਿਣਤੀਆਂ ਤੇ ਬਹੁ-ਗਿਣਤੀਆਂ ‘ਚ ਵਿਸ਼ਵਾਸ ਅਤੇ ਸੁਹਿਰਦਤਾ ਨੂੰ ਵਧਾਉਣ ਨੂੰ ਦਿੱਤੀ ਜਾਣੀ ਚਾਹੀਦੀ ਹੈ ਚੋਣਾਂ ਮੁਕੰਮਲ ਹੋ ਗਈਆਂ ਹਨ ਪਰ ਚੋਣ ਕਮਿਸ਼ਨ ਸਮੇਤ ਕੋਈ ਵੀ ਅਥਾਰਿਟੀ ਸ਼ਾਂਤੀ ਨਾਲ ਨਹੀਂ ਬੈਠ ਸਕਦੀ ਹੈ ।
ਇਨ੍ਹਾਂ ਚੋਣਾਂ ਵਿਚ ਦੇਸ਼ ਵਿਚ ਸਭ ਤੋਂ ਕਰੜਾ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਤਿੱਖਾ ਚੋਣ ਪ੍ਰਚਾਰ ਵੀ ਦੇਖਣ ਨੂੰ ਮਿਲਿਆ ਵੱਖ-ਵੱਖ ਪਾਰਟੀਆਂ ਦੇ ਨਵੇਂ-ਨਵੇਂ ਆਗੂ ਉੱਭਰ ਦੇ ਸਾਹਮਣੇ ਆਏ ਇਹ ਕਿਹਾ ਜਾ ਰਿਹਾ ਹੈ ਕਿ ਵੱਖ-ਵੱਖ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਪੇਸ਼ੇਵਰ ਪ੍ਰਬੰਧਕਾਂ ਦੀ ਨਿਯੁਕਤੀ ਕੀਤੀ ਅਤੇ ਇਹ ਸਹੀ ਵੀ ਹੈ ਕਿਉਂਕਿ ਜਿਸ ਤਰ੍ਹਾਂ ਪ੍ਰਚਾਰ, ਦੋਸ਼, ਦੂਸ਼ਣਬਾਜੀ ਆਦਿ ਚਲਾਈ ਜਾ ਰਹੀ ਸੀ ਉਹ ਇਸੇ ਪਾਸੇ ਇਸ਼ਾਰਾ ਕਰਦਾ ਹੈ ਚੋਣ ਪ੍ਰਚਾਰ ਦੌਰਾਨ ਵਰਤੀ ਭਾਸ਼ਾ ਬਾਰੇ ਘੱਟ ਹੀ ਕਿਹਾ ਜਾਵੇ ਤਾਂ ਚੰਗਾ ਹੈ ਚੋਣਾਂ ਵਿਚ ਹਾਰਨ ਵਾਲੇ ਜਾਂ ਜਿੱਤਣ ਵਾਲੇ ਉਮੀਦਵਾਰਾਂ ਦਾ ਪਹਿਲਾ ਕੰਮ ਇਹ ਹੋਣਾ ਚਾਹੀਦਾ ਹੈ ਕਿ ਉਹ ਚੋਣਾਂ ਦੇ ਤਣਾਅ ਤੋਂ ਬਾਹਰ ਨਿੱਕਲਣ ਅਤੇ ਸ਼ਾਂਤੀਪੂਰਨ ਢੰਗ ਨਾਲ ਸ਼ਾਸਨ ‘ਤੇ ਧਿਆਨ ਦੇਣ ਜੇਤੂ ਭਾਜਪਾ ਅਤੇ ਹਾਰੀ ਕਾਂਗਰਸ ਦੋਵਾਂ ਪਾਰਟੀਆਂ ‘ਤੇ ਵੱਡੀ ਜਿੰਮੇਵਾਰੀ ਹੈ ਭਾਜਪਾ ਨੂੰ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਹੈ ਜਦੋਂਕਿ ਕਾਂਗਰਸ ਦੇ ਸਾਹਮਣੇ ਵਾਅਦੇ ਪੂਰੇ ਕਰਨ ਦੀ ਜਿੰਮੇਵਾਰੀ ਨਹੀਂ ਹੈ ਪਰ ਉਸਨੂੰ ਪਾਰਟੀ ਦਾ ਢਾਂਚਾ ਮੁੜ ਖੜ੍ਹਾ ਕਰਨਾ ਹੈ ਅਤੇ ਵੱਡੀ ਹਾਰ ਤੋਂ ਬਾਅਦ ਉਸਨੂੰ ਆਪਣੀ ਡੁੱਬਦੀ ਬੇੜੀ ਨੂੰ ਬਚਾਉਣਾ ਹੈ।
ਭਾਰਤੀ ਵੋਟਰ ਕਿਸੇ ਵੀ ਇੱਕ ਪਾਰਟੀ ਨਾਲ ਬੱਝੇ ਹੋਏ ਨਹੀਂ ਹਨ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਣਾ ਸਮੱਰਥਨ ਬਦਲ ਦਿੰਦੇ ਹਨ ਇੱਥੇ ਪ੍ਰਸ਼ਾਸਨ ਸਮੱਰਥਕ ਅਤੇ ਪ੍ਰਸ਼ਾਸਨ ਵਿਰੋਧੀ ਲਹਿਰਾਂ ਅਜ਼ਾਦ ਕਾਰਕ ਨਹੀਂ ਹਨ ਅਤੇ ਉਹ ਚੋਣਾਂ ਵਿਚ ਮੁੱਖ ਦਾਅਵੇਦਾਰਾਂ ਦੇ ਕੰਮਾਂ ਦੇ ਆਧਾਰ ‘ਤੇ ਸਰਗਰਮ ਹੁੰਦੇ ਹਨ ਮਹਾਂਗਠਜੋੜ ਦੀ ਹਾਰ ਯਕੀਨੀ ਤੌਰ ‘ਤੇ ਇਹ ਸਾਬਤ ਕਰਦੀ ਹੈ ਕਿ ਚੋਣ ਨਤੀਜਾ ਸਿਰਫ਼ ਗਣਿੱਤ ਨਹੀਂ ਹੈ ਸਗੋਂ ਇਹ ਜਨਤਾ ਅਤੇ ਪਾਰਟੀ ਅਤੇ ਜਨਤਾ ਅਤੇ ਉਮੀਦਵਾਰ ਦੇ ਵਿਚ ਸਬੰਧਾਂ ‘ਤੇ ਵੀ ਨਿਰਭਰ ਕਰਦਾ ਹੈ ਦੋ ਜਾਂ ਜ਼ਿਆਦਾ ਪਾਰਟੀਆਂ ਦੇ ਆਗੂ ਗਠਜੋੜ ਕਰ ਸਕਦੇ ਹਨ ਪਰ ਉਹ ਇਹ ਨਹੀਂ ਯਕੀਨੀ ਕਰ ਸਕਦੇ ਕਿ ਉਨ੍ਹਾਂ ਦੇ ਸਮੱਰਥਕ ਵੀ ਇੱਕਜੁੱਟ ਹੋ ਜਾਣਗੇ ਜੋ ਕੁਝ ਮਾਮਲਿਆਂ ਵਿਚ ਗਠਜੋੜ ਵੀ ਹਾਰ ਦਾ ਕਾਰਨ ਬਣਿਆ ਹੈ ਇਸ ਲਈ ਜੇਤੂ ਅਤੇ ਹਾਰੇ ਦੋਵਾਂ ਉਮੀਦਵਾਰਾਂ ਨੂੰ ਗਣਿੱਤੀ ਮੁਲਾਂਕਣ ਅਤੇ ਨਿੱਜੀ ਹਮਲਿਆਂ ਦੀ ਬਜਾਏ ਆਪਣੇ ਜਨਾਧਾਰ ‘ਤੇ ਧਿਆਨ ਦੇਣਾ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਤੋਂ ਬਾਅਦ ਇੱਕ ਨਵਾਂ ਨਾਅਰਾ ਮਹੱੱਤਵਾਕਾਂਕਸ਼ਾ, ਖੇਤਰੀ ਅਕਾਂਕਸ਼ਾ (ਐਨਏਆਰਏ) ਦਿੱਤਾ ਹੈ ਇਹ ਇਨ੍ਹਾਂ ਚੋਣਾਂ ਵਿਚ ਪਾਰਟੀ ਰਾਜਨੀਤੀ ਨੂੰ ਦਰਸ਼ਾਉਂਦਾ ਹੈ ਜਦੋਂ ਖੇਤਰੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ, ਸਮਰੱਥਾ ਅਤੇ ਇੱਛਾ ਦਾ ਪ੍ਰਦਰਸ਼ਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਚ ਸੰਤੁਲਨ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ ਅਤੇ ਇਹ ਖੇਤਰੀ ਪਾਰਟੀਆਂ ਦੇ ਸਮੱਰਥਨ ਤੋਂ ਬਿਨਾ ਸੰਭਵ ਨਹੀਂ ਹੈ ਨਵੀਂ ਸਰਕਾਰ ਨੂੰ ਰਾਸ਼ਟਰੀ ਹਿੱਤ ਵਿਚ ਕੰਮ ਕਰਨ ਦੇ ਨਾਲ-ਨਾਲ ਖੇਤਰੀ ਹਿੱਤਾਂ ਦੀ ਵੀ ਰੱਖਿਆ ਕਰਨੀ ਹੋਵੇਗੀ ਭਾਰੀ ਲੋਕ-ਫ਼ਤਵੇ ਦੇ ਬਾਵਜ਼ੂਦ ਜੇਤੂ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਗਠਜੋੜ ਦੀ ਰਾਜਨੀਤੀ ਅੱਜ ਇੱਕ ਅਸਲੀਅਤ ਬਣ ਚੁੱਕੀ ਹੈ ਅਤੇ ਖੇਤਰੀ ਇੱਛਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ ਅਤੇ ਇਸ ਲਈ ਖੇਤਰੀ ਰਾਜਨੀਤੀ ਦੀਆਂ ਇੱਛਾਵਾਂ ਦੇ ਮੱਦੇਨਜ਼ਰ ਵੱਖ-ਵੱਖ ਖੇਤਰੀ ਆਗੂਆਂ ਦੇ ਨਾਲ ਮੁਲਾਕਾਤਾਂ ਦਾ ਦੌਰ ਚੱਲਿਆ ਭਾਜਪਾ ਦੀ ਜਿੱਤ ਚਾਹੇ ਕਿੰਨੀ ਵੀ ਵੱਡੀ ਹੋਵੇ ਪਰ ਉਸਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਹੋਵੇਗਾ ਕਿ ਖੇਤਰੀ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਲੋੜਾਂ ਅਤੇ ਉਮੀਦਾਂ ਨੂੰ ਰਾਸ਼ਟਰੀ ਪਹਿਲ ਦੇਣੀ ਹੋਵੇਗੀ ਇਸੇ ਤਰ੍ਹਾਂ ਸਾਡੇ ਬਹੁਤਾਤਵਾਦੀ ਸਮਾਜ ਵਿਚ ਹਰ ਵਰਗ ਦੇ ਹਿੱਤਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਅਤੇ ਨਵੀਂ ਸਰਕਾਰ ਨੂੰ ਦੇਸ਼ ਦੇ ਸਾਰੇ ਵਰਗਾਂ ਦੀ ਸਿੱਖਿਆ, ਸਿਹਤ ਆਦਿ ‘ਤੇ ਧਿਆਨ ਦੇਣਾ ਹੋਵੇਗਾ ਐਨਡੀਏ ਨੂੰ ਆਪਣੇ ਦੂਜੇ ਕਾਰਜਕਾਲ ਵਿਚ ਇਸੇ ਸੱਚੀ-ਝੂਠੀ ਧਾਰਨਾ ਨੂੰ ਮਿਟਾਉਣਾ ਹੋਵੇਗਾ ਕਿ ਉਹ ਪੱਖਪਾਤ ਨਾਲ ਕੰਮ ਕਰਦਾ ਹੈ ਤੇ ਜਾਤੀ ਅਤੇ ਧਰਮ ਦੇ ਆਧਾਰ ‘ਤੇ ਬਿਨਾ ਕਿਸੇ ਭੇਦਭਾਵ ਦੇ ਕੰਮ ਕਰਨੇ ਹੋਣਗੇ ਸਮਾਨਤਾ ਅਤੇ ਤਾਲਮੇਲ ‘ਤੇ ਨਾ ਸਿਰਫ਼ ਜੋਰ ਦਿੱਤਾ ਜਾਣਾ ਚਾਹੀਦਾ ਹੈ ਸਗੋਂ ਇਹ ਦਿਖਾਈ ਵੀ ਦੇਣਾ ਚਾਹੀਦਾ ਹੈ ਅਤੇ ਇਹੀ ਸਮਾਵੇਸ਼ੀ ਭਾਵਨਾ ਹੈ ਅਤੇ ਇਹ ਲੋਕ-ਫ਼ਤਵਾ ਹਾਸਲ ਕਰਨ ਵਾਲੇ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ ਵੰਡ ਪਾਊ ਅਤੇ ਵੋਟ ਬੈਂਕ ਦੀ ਰਾਜਨੀਤੀ ਵਿਚ ਸ਼ਾਮਲ ਪਾਰਟੀਆਂ ਦੁਆਰਾ ਘੱਟ-ਗਿਣਤੀਆਂ ਦੇ ਮਨ ਵਿਚ ਪੈਦਾ ਕੀਤੀ ਗਈ ਡਰ ਦੀ ਭਾਵਨਾ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।
ਵੱਡੀ ਜਿੱਤ ਨਾਲ ਕੋਈ ਪਾਰਟੀ ਜਾਂ ਉਸਦਾ ਸੀਨੀਅਰ ਆਗੂ ਸੰਵਿਧਾਨ ਤੋਂ ਵੱਡਾ ਨਹੀਂ ਹੋ ਜਾਂਦਾ ਹੈ ਅਤੇ ਵੱਡੀ ਹਾਰ ਨਾਲ ਕੋਈ ਪਾਰਟੀ ਜਾਂ ਕਿਸੇ ਆਗੂ ਨੂੰ ਇਹ ਸ਼ੱਕ ਕਰਨ, ਬਦਨਾਮ ਕਰਨ ਅਤੇ ਦੋਸ਼ ਦੇਣ ਦਾ ਲਾਇਸੈਂਸ ਨਹੀਂ ਮਿਲ ਜਾਂਦਾ ਹੈ ਕਿ ਉਹ ਕਿਸੇ ਅਹੁਦੇ ਜਾਂ ਅਹੁਦਾ ਅਧਿਕਾਰੀ ਨੂੰ ਬਦਨਾਮ ਕਰੇ ਜਿੱਤਣ ਵਾਲੇ ਅਤੇ ਹਾਰਨ ਵਾਲੇ ਦੋਵਾਂ ਦੀ ਨਿਹਚਾ ਸੰਵਿਧਾਨ ਅਤੇ ਉਸ ਵਿਚ ਲਿਖੇ ਮੁੱਲਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਦੋਵਾਂ ਨੂੰ ਰਾਜਨੀਤਿਕ ਮਾਹੌਲ ਨੂੰ ਸਾਫ਼-ਸੁਥਰਾ ਕਰਨ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਲੋਕਾਂ ਨੇ ਲੋਕਤੰਤਰ ਲਈ ਵੋਟ ਪਾਈ ਹੈ ਅਤੇ ਉਨ੍ਹਾਂ ‘ਤੇ ਇੱਕ ਵੱਡੀ ਜਿੰਮੇਵਾਰੀ ਹੈ।
ਇਨ੍ਹਾਂ ਚੋਣਾਂ ਵਿਚ ਜਿੱਤ ਤੋਂ ਬਾਅਦ ਭਾਜਪਾ ਦਾ ਇਹ ਮੰਨਣਾ ਸੁਭਾਵਿਕ ਹੈ ਕਿ ਜਨਤਾ ਨੇ ਉਸ ਦੀਆਂ ਆਰਥਿਕ ਨੀਤੀਆਂ ਨੂੰ ਸਮੱਰਥਨ ਦਿੱਤਾ ਹੈ ਹਾਲਾਂਕਿ ਭਾਜਪਾ ਆਰਥਿਕ ਸੁਧਾਰਾਂ ਬਾਰੇ ਜਨਤਾਂ ਨੂੰ ਵਿਸ਼ਵਾਸ ਵਿਚ ਲਿਆਉਣ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈ ਹੈ ਫਿਰ ਵੀ ਉਸਨੂੰ ਅਸਧਾਰਨ ਜਨ-ਸਮੱਰਥਨ ਮਿਲਿਆ ਹੈ ਪਰ ਸਾਫ਼ ਛਵੀ ਅਤੇ ਸਾਫ਼-ਸੁਥਰੇ ਕੰਮਾਂ ਤੋਂ ਬਿਨਾ ਜਨਤਾ ਦਾ ਸਮੱਰਥਨ ਬਣਾਈ ਰੱਖਣਾ ਸੰਭਵ ਨਹੀਂ ਹੈ 2019 ਦਾ ਲੋਕ-ਫ਼ਤਵਾ ਘਰੇਲੂ ਅਤੇ ਵਿਦੇਸ਼ ਨੀਤੀ ਦੋਵਾਂ ਲਈ ਹੈ ।
ਦੇਸ਼ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੰਸਾਰ ਮੰਚ ‘ਤੇ ਭਾਰਤ ਦੀ ਛਵੀ ਹੋਰ ਸੁਧਰੇਗੀ ਭਾਰਤ ਨੂੰ ਅੱਤਵਾਦ ਦਾ ਮੁਕਾਬਲਾ ਕਰਨ ਲਈ ਅੱਗੇ ਆਉਣਾ ਹੋਵੇਗਾ ਜੋ ਰਾਸ਼ਟਰੀ ਅਤੇ ਖੇਤਰੀ ਸ਼ਾਂਤੀ ਅਤੇ ਵਿਕਾਸ ਲਈ ਜ਼ਰੂਰੀ ਹੈ ਇਸ ਭਾਰੀ ਲੋਕ-ਫ਼ਤਵੇ ਨੇ ਅੰਤਰਰਾਸ਼ਟਰੀ ਸਬੰਧਾਂ ਵਿਚ ਭਾਰਤ ਦੀ ਸਥਿਤੀ ਵਿਚ ਸੁਧਾਰ ਕੀਤਾ ਹੈ ਅਤੇ ਹੁਣ ਏਸ਼ੀਆ ਵਿਚ ਉਸਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਹੈ ਅਤੇ ਸੁਤੰਤਰ ਵਿਦੇਸ਼ ਨੀਤੀ ਦੀ ਪਾਲਣਾ ਕਰਕੇ ਇਸ ਸਥਿਤੀ ਨੂੰ ਬਣਾਈ ਰੱਖਿਆ ਜਾਣਾ ਚਾਹੀਦਾ ਹੈ ਕੋਈ ਲੋਕ-ਫ਼ਤਵਾ ਸਥਾਈ ਨਹੀਂ ਹੁੰਦਾ ਹੈ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਜੇਤੂ ਨੂੰ ਆਪਣੇ ਕੰਮਾਂ ਵਿਚ ਲਗਾਤਾਰ ਸੁਧਾਰ ਕਰਨਾ ਹੋਵੇਗਾ ਕਿਉਂਕਿ ਲੋਕ-ਫ਼ਤਵਾ ਅਸਥਾਈ ਹੁੰਦਾ ਹੈ ਉਹ ਕਦੇ ਵੀ ਖੇਮਾ ਬਦਲ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।