ਨਕਸਲੀ ਮੁਕਾਬਲੇ ‘ਚ ਇੱਕ ਜਵਾਨ ਸ਼ਹੀਦ, ਚਾਰ ਜਖ਼ਮੀ
ਦੁਮਕਾ (ਏਜੰਸੀ)। ਝਾਰਖੰਡ ‘ਚ ਦੁਮਕਾ ਜ਼ਿਲ੍ਹੇ ਦੇ ਰਾਨੇਸ਼ਵਰ ਥਾਣਾ ਖ਼ੇਤਰ ਦੇ ਕਠਲੀਆ ਪਿੰਡ ਦੇ ਨੇੜੇ ਤਾਲਡੰਗਾਲ ਜੰਗਲ ‘ਚ ਅੱਜ ਸਵੇਰੇ ਪੁਲਿਸ ਤੇ ਪਾਬੰਦੀਸ਼ੁਦਾ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਭਾਕਪਾ-ਮਾਓਵਾਦੀ) ਨਕਸਲੀ ਦਸਤੇ ਵਿਚਕਰ ਹੋਏ ਮੁਕਾਬਲੇ ‘ਚ ਸੁਰੱਖਿਆ ਬਲ ਦੇ ਇੱਕ ਜਵਾਨ ਦੇ ਸ਼ਹੀਦ ਹੋਣ ਦਾ ਸਮਾਚਾਰ ਹੈ ਅਤੇ ਚਾਰ ਜਖ਼ਮੀ ਹੋ ਗਏ।
ਦੁਮਕਾ ਦੇ ਪੁਲਿਸ ਅਧਿਕਾਰੀ ਨੇ ਅੱਜ ਮੁਕਾਬਲੇ ਦੀ ਪੁਸ਼ਟੀ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਦੁਮਕਾ ਜ਼ਿਲ੍ਹੇ ਦੇ ਰਾਨੇਸ਼ਵਰ ਅਤੇ ਸ਼ਿਕਾਰੀਪਾੜਾ ਥਾਣਾ ਖ਼ੇਤਰ ਦੀ ਸਰਹੱਦ ਨਾਲ ਲੱਗਦੇ ਰਾਨੇਸ਼ਵਰ ਥਾਣਾਂ ਖ਼ੇਤਰ ਦੇ ਕਠਲੀਆ ਦੇ ਨੇੜੇ ਤਾਲਡੰਗਾਲ ਜੰਗਲੀ ਇਲਾਕੇ ‘ਚ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਨੂੰ ਲੈ ਕੇ ਪਿਛਲੇ ਤਿੰਨ-ਚਾਰ ਦਿਨਾਂ ਤੋਂ ਭਾਕਪਾ ਮਾਓਵਾਦੀ ਸੰਗਠਨ ਦੇ ਦਸਤੇ ਦੇ ਇਕੱਠਾ ਹੋਣ ਅਤੇ ਨਕਸਲੀ ਗਤੀਵਿਧੀਆਂ ਦੀ ਸੂਚਨਾ ਮਿਲ ਰਹੀ ਸੀ।
ਸ੍ਰੀ ਰਮੇਸ਼ ਨੇ ਦੱਸਿਆ ਕਿ ਦਸਤੇ ‘ਚ ਕਰੀਬ 12-15 ਨਕਸਲੀਆਂ ਦੇ ਸ਼ਾਮਲ ਹੋਣ ਦੀ ਸੂਚਨਾ ਦੀ ਪੁਸ਼ਟੀ ਦੇ ਆਧਾਰ ‘ਤੇ ਅਰਧ ਸੈਨਿਕ ਬਲ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸਾਂਝੇ ਰੂਪ ‘ਚ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ। ਇਸੇ ਕ੍ਰਮ ‘ਚ ਅੱਜ ਤੜਕੇ ਪਹਿਲਾਂ ਤੋਂ ਘਾਤ ਲਾਈ ਬੈਠੇ ਨਕਸਲੀਆਂ ਨੇ ਸੁਰੱਖਿਆ ੁਬਲਾਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ‘ਚ ਚਾਰ-ਪੰਜ ਨਕਸਲੀਆਂ ਨੂੰ ਗੋਲੀ ਲੱਗਣ ਦੀ ਸੂਚਨਾ ਹੈ। ਹਾਲਾਂਕਿ ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਅਜੇ ਤੱਕ ਬਰਾਮਦ ਨਹੀਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਜਖ਼ਮੀ ਹੋ ਗਏ ਹਨ। ਪੁਲਿਸ ਪੂਰੇ ਇਲਾਕੇ ਨੂੰ ਸੀਲ ਕਰਕੇ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।