ਮੰਗ ਘਟਣ ਕਰਕੇ ਸੋਨਾ-ਚਾਂਦੀ ‘ਚ ਉਤਰਾਅ-ਚੜਾਅ ਜਾਰੀ
ਇੰਦੌਰ (ਏਜੰਸੀ)। ਹਫ਼ਤਾ ਭਰ ਦੀ ਸੋਨਾ-ਚਾਂਦੀ ‘ਚ ਗਾਹਕੀ ‘ਚ ਹਾਜ਼ਰ ਭਾਅ ਮਿਸ਼ਰਿਤ ਰੰਗਤ ਲਈ ਦੱਸੇ ਗਏ। ਚਾਂਦੀ ਦੇ ਭਾਅ ‘ਚ 100 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਨਰਮੀ ਦਰਜ਼ ਕੀਤੀ ਗਈ। ਕਾਰੋਬਾਰ ਦੀ ਸ਼ੁਰੂਆਤ ‘ਚ ਸੋਨਾ 32710 ਰੁਪਏ ਪ੍ਰਤੀ ਦਸ ਗ੍ਰਾਮ ਹੋ ਕੇ ਰੁਕਿਆ। ਚਾਂਦੀ ‘ਚ ਕਾਰੋਬਾਰ ਦੀ ਸ਼ੁਰੂਆਤ 37250 ਰੁਪਏ ‘ਤੇ ਹੋਏ ਉੱਥੇ ਹੀ ਆਖ਼ਰੀ ਦਿਨ ਚਾਂਦੀ ‘ਚ ਸੌਦੇ 37150 ਰੁਪਏ ਪ੍ਰਤੀ ਕਿੱਲੋ ਦੇ ਪੱਧਰ ‘ਤੇ ਹੋਏ।
ਵਪਾਰੀਆਂ ਅਨੁਸਾਰ ਹਫ਼ਤੇ ਭਰ ‘ਚ ਰੁਪਏ ‘ਚ ਵਾਧੇ ਨਾਲ ਸੋਨਾ ਮਹਿੰਗਾ ਵਿਕਿਆ। ਵਪਾਰ ‘ਚ ਸੋਨਾ ਉੱਚੇ ‘ਚ 33150 ਹੇਠਾਂ ‘ਚ 32775 ਰੁਪਏ ਪ੍ਰਤੀ 10 ਗ੍ਰਾਮ ਵਿਕਿਆ। ਵਪਾਰ ‘ਚ ਚਾਂਦੀ ਉੱਪਰ ‘ਚ 37325 ਅਤੇ ਹੇਝਾ ‘ਚ 36725 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਚਾਂਦੀ ਸਿੱਕਾ 625 ਰੁਪਏ ਪ੍ਰਤੀ ਨਗ ਦੀ ਮਜ਼ਬੂਤੀ ਲਈ ਰਿਹਾ। ਵਿਦੇਸ਼ੀ ਬਜਾਰ ‘ਚ ਸੋਨਾ 1305.50 ਡਾਲਰ ਅਤੇ ਚਾਦੀ 14.56 ਸੈਂਟ ਪ੍ਰਤੀ ਔਂਸ ਵਿਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।