ਮਹਾਂਨਗਰਾਂ ‘ਚ ਆਲੀਸ਼ਾਨ ਇਮਾਰਤਾਂ ਤਰੱਕੀ ਦੀ ਝਲਕ ਨਜ਼ਰ ਆਉਂਦੀਆਂ ਹਨ ਪਰ ਜਦੋਂ ਇਨ੍ਹਾਂ ਇਮਾਰਤਾਂ ‘ਚ ਨਿਰਦੋਸ਼ ਤੇ ਮਾਸੂਮ ਬੱਚੇ ਬੇਵੱਸ ਹੋ ਕੇ ਅੱਗ ਦੀ ਭੇਂਟ ਚੜ੍ਹ ਜਾਣ ਤਾਂ ਤਰੱਕੀ ਦੇ ਰੰਗ-ਢੰਗ ‘ਤੇ ਸਵਾਲ ਉੱਠਣਾ ਲਾਜ਼ਮੀ ਹੈ ਬੀਤੇ ਦਿਨੀਂ ਗੁਜਰਾਤ ਦੇ ਸੂਰਤ ਸ਼ਹਿਰ ‘ਚ ਇੱਕ ਇਮਾਰਤ ਨੂੰ ਅੱਗ ਲੱਗਣ ਨਾਲ ਉੱਥੇ ਕਲਾ ਦੀਆਂ ਕਲਾਸਾਂ ਲਾ ਰਹੇ ਮਾਸੂਮ ਬੱਚਿਆਂ ਸਮੇਤ 23 ਮੌਤਾਂ ਹੋ ਗਈਆਂ ਕਾਗਜ਼ਾਂ ‘ਚ ਸੁਰੱਖਿਆ ਦੇ ਨਿਯਮਾਂ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਬੜੇ ਲੰਮੇ-ਚੌੜੇ ਦਾਅਵੇ ਹੁੰਦੇ ਹਨ ਪਰ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਸਾਹਮਣੇ ਹੀ ਸਭ ਕੁਝ ਗੈਰ-ਕਾਨੂੰਨੀ ਚਲਦਾ ਰਹਿੰਦਾ ਹੈ ਸੂਰਤ ‘ਚ ਜਿਸ ਇਮਾਰਤ ਨੂੰ ਅੱਗ ਲੱਗੀ ਉਸ ਦੀ ਇੱਕ ਮੰਜਿਲ ਗੈਰ-ਕਾਨੂੰਨੀ ਹੈ ਜਿਸ ਦੀ ਪ੍ਰਸ਼ਾਸਨ ਤੋਂ ਪ੍ਰਵਾਨਗੀ ਹੀ ਨਹੀਂ ਲਈ ਗਈ ਸ਼ਹਿਰਾਂ ‘ਚ ਇਮਾਰਤਾਂ ਦੀ ਗਿਣਤੀ ਦੇ ਨਾਲ-ਨਾਲ ਉੱਚਾਈ ਵਧ ਰਹੀ ਹੈ ਪਰ ਸੁਰੱਖਿਆ ਖਾਸ ਕਰਕੇ ਅੱਗ ਬੁਝਾਉਣ ਵਾਲੇ ਮਹਿਕਮੇ ਦੇ ਦਫ਼ਤਰਾਂ ‘ਚ ਕਈ ਕੋਈ ਫੋਨ ਚੁੱਕਣ ਵਾਲਾ ਨਹੀਂ ਹੁੰਦਾ ਜਾਂ ਫਿਰ ਲੈਂਡਲਾਈਨ ਹੀ ਖਰਾਬ ਰਹਿੰਦਾ ਹੈ ਅਬਾਦੀ ਦੇ ਵਾਧੇ ਮੁਤਾਬਿਕ ਅੱਗ ਬੁਝਾਊ ਕੇਂਦਰਾਂ ਤੇ ਗੱਡੀਆਂ ਦੀ ਗਿਣਤੀ ‘ਚ ਵਾਧਾ ਨਹੀਂ ਕੀਤਾ ਗਿਆ ਸੂਰਤ ਵਾਲੀ ਘਟਨਾ ‘ਚ ਫਾਇਰ ਗੱਡੀ ‘ਚ ਪਾਣੀ ਮੁੱਕਣ ‘ਤੇ ਦੁਬਾਰਾ ਪਾਣੀ ਭਰਨ ਲਈ ਗੱਡੀ ਨੂੰ 20 ਕਿਲੋਮੀਟਰ ਦੂਰ ਜਾਣਾ ਪਿਆ ਜੇਕਰ ਇਹੀ ਗੱਡੀ 2-3 ਕਿਲੋਮੀਟਰ ਤੋਂ ਪਾਣੀ ਲੈ ਕੇ ਵਾਪਸ ਪਹੁੰਚ ਜਾਂਦੀ ਤਾਂ ਨੁਕਸਾਨ ਘਟ ਸਕਦਾ ਸੀ ਸੂਰਤ ‘ਚ ਹਾਦਸਾ ਵਾਪਰਨ ਤੋਂ ਬਾਦ ਨਾ ਸਿਰਫ਼ ਗੁਜਰਾਤ ਸਗੋਂ ਸਾਰੇ ਦੇਸ਼ ਅੰਦਰ ਬਹੁਮੰਜਲੀ ਇਮਾਰਤਾਂ ਦੀ ਸੁਰੱਖਿਆ ਦੀ ਸਮੀਖਿਆ ਦੀ ਜਾਂਚ ਸ਼ੁਰੂ ਹੋ ਜਾਵੇਗੀ ਪਰ ਇਹ ਸਭ ਉਦੋਂ ਕੀਤਾ ਜਾ ਰਿਹਾ ਹੈ ਜਦੋਂ 23 ਅਨਮੋਲ ਜਿਉਂਦੀਆਂ ਅੱਗ ਦੀ ਭੇਂਟ ਚੜ੍ਹ ਗਈਆਂ ਦੇਸ਼ ਅੰਦਰ ਅਜਿਹਾ ਹਾਦਸਾ ਕੋਈ ਪਹਿਲਾ ਨਹੀਂ ਇੱਕ ਭਿਆਨਕ ਹਾਦਸਾ ਵਾਪਰਦਾ ਹੈ ਚਾਰ ਦਿਨ ਕਾਨੂੰਨਾਂ ਦੀ ਗੱਲ ਹੁੰਦੀ ਹੈ ਫਿਰ ਉਹੀ ਹਾਲ, ਕਾਨੂੰਨ ਲਾਗੂ ਕਰਨ ਵਾਲੇ ਭੁੱਲ-ਭੁਲਾਅ ਜਾਂਦੇ ਹਨ ਲੁਧਿਆਣਾ ‘ਚ ਅਗਨੀ ਕਾਂਡ ਨੂੰ ਵਾਪਰਿਆਂ ਡੇਢ ਸਾਲ ਹੀ ਹੋਇਆ ਹੈ ਜਦੋਂ ਫਾਇਰ ਕਰਮਚਾਰੀਆਂ 12 ਜਣਿਆਂ ਦੀ ਮੌਤ ਹੋ ਗਈ ਮੁਲਾਜ਼ਮਾਂ ਕੋਲ ਅੱਗ ਬੁਝਾਉਣ ਵੇਲੇ ਵਰਤਿਆ ਜਾਣ ਵਾਲਾ ਫਾਇਰ ਕੋਟ ਤੇ ਹੋਰ ਸਾਜੋ-ਸਾਮਾਨ ਨਹੀਂ ਸੀ ਸਬੰਧਿਤ ਮੰਤਰੀ ਨੇ ਸਾਮਾਨ ਮੁਹੱਈਆ ਕਰਾਉਣ ਦੇ ਜੋਸ਼ੀਲੇ ਬਿਆਨ ਦਿੱਤੇ ਪਰ ਸਾਲ ਬਾਦ ਵੀ ਇਹ ਸਾਮਾਨ ਮੁਲਾਜ਼ਮਾਂ ਨੂੰ ਨਹੀਂ ਮਿਲ ਸਕਿਆ ਪੰਜਾਬ ਸਰਕਾਰ ਨੇ ਨਵਾਂ ਫਾਇਰ ਸੇਫ਼ਟੀ ਐਕਟ ਬਣਾਉਣ ਦਾ ਵੀ ਐਲਾਨ ਕੀਤਾ ਪਰ ਮਗਰੋਂ ਇਹ ਗੱਲ ਆਈ-ਗਈ ਹੋ ਗਈ ਬਿਲਡਰਾਂ ਤੇ ਉਹਨਾਂ ਦੇ ਕਿਰਾਏਦਾਰਾਂ ਦੀਆਂ ਗਲਤੀਆਂ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਗੱਲ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਸਰਕਾਰਾਂ ਜਾਂਚ ਹੋਵੇਗੀ, ਮੁਆਵਜ਼ਾ ਮਿਲੇਗਾ ਵਰਗੇ ਐਲਾਨਾਂ ਤੱਕ ਸੀਮਿਤ ਰਹਿਣ ਦੀ ਬਜਾਇ ਇਹ ਯਕੀਨੀ ਬਣਾਉਣ ਕਿ ਅਜਿਹੀਆਂ ਘਟਨਾਵਾਂ ਭਵਿੱਖ ‘ਚ ਦੁਬਾਰਾ ਨਾ ਵਾਪਰਨ ਮਨੁੱਖੀ ਜਾਨਾਂ ਦੇ ਨੁਕਸਾਨ ਦਾ ਕਾਰਨ ਬਣਦੀਆਂ ਗਲਤੀਆਂ ਆਪਣੇ-ਆਪ ‘ਚ ਮਨੁੱਖਤਾ ‘ਤੇ ਜ਼ੁਲਮ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।