ਇੱਕ ਬਹਿਸ ਵਾਇਆ ਗਾਂਧੀ ਬਨਾਮ ਗੋਡਸੇ

Argument, Gandhi, Godse

ਅਰੂਣ ਤਿਵਾੜੀ

ਹਾਲਾਂਕਿ ਇਸ ਵਾਰ ਸਮਾਂ ਚੁਣਾਵੀ ਸੀ, ਫਿਰ ਵੀ ਪ੍ਰਗਿਆ ਠਾਕੁਰ ਦਾ ਬਿਆਨ, ਗੋਡਸੇ ਨੂੰ ਪ੍ਰਸਿੱਧ ਕਰਨ ਦੀ ਇੱਕ ਹੋਰ ਕੋਸ਼ਿਸ਼ ਤਾਂ ਸੀ ਹੀ ਗੋਡਸੇ ਇੱਕ ਪ੍ਰਤੀਕ ਹੈ, ਫ਼ਿਰਕੂ ਕੱਟੜਤਾ ਦਾ ਕੀ  ਫਿਰਕੂ ਕੱਟੜਤਾ ਦੇ ਰਸਤੇ ‘ਤੇ ਚੱਲ ਕੇ ਭਾਰਤੀਆਂ ਦੇ ਮੌਲਿਕ ਵਿਚਾਰ ਨੂੰ ਸਮਰਿੱਧ ਕਰਨਾ ਸੰਭਵ ਹੈ ਹਿੰਦੂਵਾਦੀ ਵੀ ਸੋਚੋ ਤੇ ਭਾਰਤੀ ਵੀ ਗਾਂਧੀ ਬਨਾਮ ਗੋਡਸੇ ਭਾਵ ਹਿੰਦੂ ਬਨਾਮ ਹਿੰਦੂ ਕੱਟੜਤਾ ਜ਼ਰਾ ਸੋਚੋ, ਗੋਡਸੇ ਵੀ ਹਿੰਦੂ ਸੀ ਅਤੇ ਗਾਂਧੀ ਵੀ ਹਿੰਦੁ, ਪੱਕਾ ਸਨਾਤਨੀ ਹਿੰਦੂ, ਇੱਕ ਅਜਿਹਾ ਹਿੰਦੂ, ਮੌਤ ਤੋਂ ਪਹਿਲਾਂ ਜਿਸਦੀ ਜੁਬਾਨ ‘ਤੇ ਆਖ਼ਰੀ ਸ਼ਬਦ ਰਾਮ ਹੀ ਸੀ  ਬਾਵਜ਼ੂਦ ਇਸਦੇ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਹਿੰਦੂਵਾਦ ਦੀ ਰਾਹ ‘ਚ ਰੋੜਾ ਮੰਨਿਆ ਅਤੇ ਹੱਤਿਆ ਕੀਤੀ, ਕਿਉਂ?

ਕਿਉਂਕਿ ਗਾਂਧੀ ਦਾ ਹਿੰਦੂਵਾਦ ਸਿਰਫ਼ ਕਿਸੇ ਇੱਕ ਵਿਅਕਤੀ, ਜਾਤੀ, ਭਾਈਚਾਰੇ, ਵਰਗ ਜਾਂ ਰਾਸ਼ਟਰ ਵਿਸ਼ੇਸ਼ ਨਾਲ ਨਹੀਂ, ਸਗੋਂ ਸੰਸਾਰ ਦਾ ਕਲਿਆਣ ਹੋਵੇ ਅਤੇ ‘ਪ੍ਰਾਣੀਆਂ ‘ਚ ਸਦਭਾਵਨਾ ਰਹੇ’ ਦੇ ਅਜਿਹੇ ਦੋ ਨਾਅਰਿਆਂ ਨਾਲ ਪਰਿਭਾਸ਼ਿਤ ਹੁੰਦਾ ਸੀ, ਪੂਜਾ-ਪਾਠ ਤੋਂ ਬਾਦ ਜਿਨ੍ਹਾਂ ਨੂੰ ਯਾਦ ਕਰਾਉਣਾ ਹਿੰਦੂ ਪੁਜਾਰੀ ਅੱਜ ਵੀ ਕਦੇ ਨਹੀਂ ਭੁੱਲਦੇ ਗੋਡਸੇ ਦਾ ਰਾਸ਼ਟਰਵਾਦ, ਅਜਿਹਾ ਕੱਟੜ ਅਤੇ ਸੌੜਾ ਹਿੰਦੂਵਾਦ ਸੀ, ਜਿਸ ‘ਚ ਮੁਸਲਮਾਨਾਂ ਲਈ ਕੋਈ ਜਗ੍ਹਾ ਨਹੀਂ ਸੀ ਜਦੋਂਕਿ ਗਾਂਧੀ ਦੇ ਹਿੰਦੂ ਹੋਣ ਦਾ ਅਰਥ, ਮੁਸਲਮਾਨਾਂ ਨਾਲ ਨਫ਼ਰਤ ਕਰਨਾ ਨਹੀਂ ਸੀ ਜੋ ਆਪਣੀਆਂ ਜੜ੍ਹਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ, ਗਾਂਧੀ ਉਨ੍ਹਾਂ ਮੁਸਲਮਾਨਾਂ ਨੂੰ ਭਾਰਤ ‘ਚੋਂ ਖਦੇੜੇ ਜਾਣ ਦੇ ਪੱਖ ‘ਚ ਨਹੀਂ ਸਨ ਦਰਅਸਲ, ਗਾਂਧੀ ਦੇ ਹਿੰਦੂ ਹੋਣ ਦਾ ਅਰਥ ਸੀ, ਸਰਵ ਧਰਮ ਸਮਭਾਵ ‘ਚ ਵਿਸ਼ਵਾਸ ਗਾਂਧੀ ਦੇ ‘ਰਾਮਰਾਜ’ ਦਾ ਮਤਲਬ ਸੀ, ਇੱਕ ਅਜਿਹਾ ਰਾਜ, ਜਿਸ ‘ਚ ਰਾਜਕੁਮਾਰ ਰਾਮ ਨੂੰ ਭੀਲਣੀ ਦੇ ਜੂਠੇ ਬੇਰ ਖਾਣ ‘ਚ ਅਨੰਦ ਦਾ ਅਹਿਸਾਸ ਹੋਵੇ ਗਾਂਧੀ ਜੀ ਦਾ ਜੰਤਰ ਯਾਦ ਕਰੋ ਸਪੱਸ਼ਟ ਹੁੰਦਾ ਹੈ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਭਾਵ ਆਖਰੀ ਜਨ ਦਾ ਕਲਿਆਣ ਹੀ ਹਰੇਕ ਫੈਸਲੇ, ਯੋਜਨਾ ਤੇ ਕਾਰਜ ਦਾ ਪੂਰਾ ਪੈਮਾਨਾ ਹੀ ਗਾਂਧੀ ਜੀ ਦੇ ‘ਰਾਮਰਾਜ’ ਦੀ ਬੁਨਿਆਦ ਸੀ ।

ਇਹ ਸੱਚ ਹੈ ਕਿ ਇਸ ਮੱਤ-ਭਿੰਨਤਾ ਨੇ ਗੋਡਸੇ ਦੇ ਹੱਥੋਂ, ਗਾਂਧੀ ਦੀ ਹੱਤਿਆ ਕਰਵਾਈ, ਪਰੰਤੂ ਸੋਚਣ ਦੀ ਗੱਲ ਹੈ ਕਿ ਇਹ ਕਿਹੜਾ ਮਜ਼ਹਬੀ ਕੱਟੜਵਾਦ ਹੈ, ਜੋ ਆਪਣੇ ਹੀ ਮਜ਼ਹਬੀ ਹੱਥੋਂ ਨਾਲ ਆਪਣੇ ਹੀ ਮਜ਼ਹਬ ਦੇ ਇੱਕ ਦੂਜੇ ਸ਼ਰਧਾਲੂ ਦੀ ਹੱਤਿਆ ਕਰਵਾ ਦਿੰਦਾ ਹੈ? ‘ਤਕਸੀਮ-ਏ-ਹਿੰਦ ਮੇਰੀ ਲਾਸ਼ ‘ਤੇ ਹੋਵੇਗਾ’- ਗੌਰ ਕਰੋ ਕਿ ਕਿਸੇ ਹਿੰਦੂਵਾਦੀ ਨੇ ਇਹ ਕਹਿਣ ਵਾਲੇ ਮੌਲਾਨਾ ਅਜ਼ਾਦ ਦੀ ਹੱਤਿਆ ਨਹੀਂ ਕੀਤੀ ਇਸ ਤੋਂ ਇਹ ਵੀ ਸਮਝ ਲੈਣਾ ਚਾਹੀਦੈ ਕਿ ਹਿੰੰਦੂ ਕੱਟੜਵਾਦ ਦੀ ਸਿਰਫ਼ ਜੁਬਾਨ ‘ਤੇ ਇਸਲਾਮ ਵਿਰੋਧ ਹੈ, ਨਿਸ਼ਾਨਾ ਕਿਤੇ ਹੋਰ ਹੈ ਗਾਂਧੀ-ਗੋਡਸੇ ਦੇ ਇਸ ਦੁਖਦਾਈ ਪ੍ਰਸੰਗ ਨੂੰ ਸਾਹਮਣੇ ਰੱਖ ਕੇ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਭਾਰਤ ਦੇ ਕੁਝ ਕੱਟੜਪੰਥੀ ਸੰਗਠਨ, ਜੋ ਕਦੇ ਭਾਰਤ ਨੂੰ ਜਿਵੇਂ-ਕਿਵੇਂ ਜਿਸ ਹਿੰਦੂ ਰਾਸ਼ਟਰ ਨੂੰ ਬਣਾਉਣ ਦਾ ਸੁਫ਼ਨਾ ਦਿਖਾਉਂਦੇ ਰਹਿੰਦੇ ਹਨ, ਉਹ ਕਿਹੋ-ਜਿਹਾ ਹੋਵੇਗਾ? ਇਸਦਾ ਅੰਦਾਜ਼ਾ ਲਾਉਣ ਲਈ ਕੁਝ ਕਾਇਰਾਂ ਵੱਲੋਂ ਬੁਲੰਦਸ਼ਹਿਰ ‘ਚ ਗਊਆਂ ਦੇ ਅਵਸ਼ੇਸ਼ਾਂ ਦੀ ਆੜ ‘ਚ ਕੀਤੀ ਗਈ ਇੱਕ ਪੁਲਿਸ ਇੰਸਪੈਕਟਰ ਸੁਬੋਧ ਦੀ ਹੱਤਿਆ ਨੂੰ ਯਾਦ ਕਰਨਾ ਚਾਹੀਦੈ ਕੀ ਅੱਜ ਅਸੀਂ ਇੱਕ ਅਜਿਹਾ ਭਾਰਤ ਨਹੀਂ ਹਾਂ, ਜਿਸ ਦੇ ਨੌਜਵਾਨ ਇੱਕ ਪਾਸੇ ਤਾਂ ਆਧੁਨਿਕ ਸੂਚਨਾ ਤਕਨੀਕ ਦੇ ਕਪਾਟ ਖੋਲ੍ਹ ਕੇ ਉਸ ਨਾਲ ਪੂਰੀ ਦੁਨੀਆ ਨੂੰ ਆਪਣੇ ਨਾਲ ਜੋੜ ਲੈਣ ਨੂੰ ਬੇਤਾਬ ਹਨ, ਦੂਜੇ ਪਾਸੇ ਕੁਝ ਕੁ ਖੁਦਗਰਜ਼ਾਂ ਦੀ ਤੰਗਦਿਲੀ ਦਾ ਆਲਮ ਇਹ ਹੈ ਕਿ ਉਹ ਗੈਰ-ਮਜ਼ਹਬੀ ਦੀ ਖਿਲਾਫ਼ਤ ਦੇ ਜਾਨੂੰਨ ‘ਚ ਆਪਣੇ ਮਜ਼ਹਬ ਨੂੰ ਮੰਨਣ ਵਾਲੇ ਨੂੰ ਵੀ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ? ਅਜਿਹੀ ਹਿੰਦੂ ਕੱਟੜਤਾ ਦੇ ਜਾਤੀ ਕਨੈਕਸ਼ਨ ਅਤੇ ਧਰੁਵੀਕਰਨ ਦੇ ਤਜ਼ਰਬਿਆਂ ਦੇ ਸ਼ੀਸ਼ੇ ‘ਚ ਅੱਜ ਦੇਖੋ, ਤਾਂ ਕਦੇ ਪਟੇਲ ਅੰਦੋਲਨ, ਗੁੱਜਰ ਅੰਦੋਲਨ, ਮਰਾਠਾ ਰਾਖਵਾਂਕਰਨ, ਸਾਈਂ ਮਾਮਲਾ ਤੇ ਕਦੇ ਮੁਸਲਿਮ ਕੌਮ ਨੂੰ ਅੱਤਵਾਦੀ ਠਹਿਰਾਉਣ ਤੋਂ ਇਲਾਵਾ ਕਦੇ ਕਸ਼ਮੀਰ ‘ਚ ਪਾਕਿਸਤਾਨ ਸਮੱਰਥਕ ਨਾਅਰਿਆਂ ਨੂੰ ਹਵਾ ਦਿੰਦੇ ਰਹਿਣ ਦਾ ਮਕਸਦ ਆਖ਼ਰ ਹਿੰਦੂ ਵੋਟਾਂ ਦਾ ਧਰੁਵੀਕਰਨ ਹੀ ਹੈ ਇਹ ਗੱਲ ਹੋਰ ਹੈ ਕਿ ਸਮਾਂ ਪਾ ਕੇਇਹ ਸਾਰੀਆਂ ਹਵਾਵਾਂ ਮਿਲ ਕੇ ਇੰਦਰਾ ਗਾਂਧੀ ਵਾਂਗ, ਖੁਦ ਪੁੱਟੇ ਟੋਏ ‘ਚ ਡਿੱਗਣ ਦਾ ਇੱਕ ਕਾਰਨ ਬਣ ਜਾਣ ਵਾਲੀਆਂ ਹਨ ਅਜਿਹਾ ਨਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਅਸੀਂ ਅਗੜੇ-ਪਿੱਛੜੇ ਦੇ ਫਰਕ ‘ਚੋਂ ਬਾਹਰ ਨਿੱਕਲੀਏ ਇਸ ਤੋਂ ਬਗੈਰ, ਹਿੰਦੂ ਕੱਟੜਤਾ ਤੋਂ ਨਿਜਾਤ ਫਿਲਹਾਲ ਨਾਮੁਮਕਿਨ ਲੱਗਦੀ ਹੈ ਉੱਤਰ ਪ੍ਰਦੇਸ਼ ਦੀਆਂ ਬੀਤੀਆਂ ਚੋਣਾਂ ਦੌਰਾਨ ਕੱਟੜਤਾ ਤੇ ਓਵੈਸੀ-ਯੋਗੀ ਦੀ ਜੁਗਲਬੰਦੀ ਅਤੇ ਕੱਟੜ ਹਿੰਦੂਵਾਦੀ ਯੋਗੀ ਵੱਲੋਂ ਹਨੂੰਮਾਨ ਜੀ ਨੂੰ ਦਲਿਤ ਦੱਸਣ ‘ਤੇ ਭੀਮ ਸੈਨਾ ਪ੍ਰਮੁੱਖ ਵੱਲੋਂ ਦਲਿਤਾਂ ਨੂੰ ਇਹ ਅਪੀਲ ਕਰਨਾ ਕਿ ਉਹ ਸਾਰੇ ਹਨੂੰਮਾਨ ਮੰਦਿਰਾਂ ‘ਤੇ ਕਬਜਾ ਕਰ ਲੈਣ, ਇਨ੍ਹਾਂ ਹਮਲਿਆਂ ਦਾ ਸੰਦੇਸ਼ ਕੀ ਸੀ? ਇਨ੍ਹਾਂ ਚੋਣਾਂ ‘ਚ ਹਿੰਦੁਸਤਾਨ-ਪਾਕਿਸਤਾਨ ਦੇ ਜਰੀਏ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ?

ਜ਼ਰਾ ਸੋਚੋ! ਹਾਲਾਂਕਿ ਇਹ ਸੱਚ ਹੈ ਕਿ ਵਿਕਾਸ ਦੀ ਪੌੜੀ ਚੜ੍ਹ ਕੇ ਭਾਰਤ ਨੂੰ ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣਾ ਦੇਣ ਨੂੰ ਬੇਤਾਬ ਨੌਜਵਾਨ ਵਰਗ, ਕੱਟੜਤਾ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ, ਹਿੰਦੂ-ਮੁਸਲਿਮ ਵਰਗੀ ਮਜ਼ਹਬੀ ਕੱਟੜਤਾ ਤੋਂ ਵੀ ਅਤੇ ਜਾਤੀ ਕੱਟੜਤਾ ਤੋਂ ਵੀ ਪਰੰਤੂ ਅੱਜ ਅਗੜੀਆਂ ਤੇ ਗੈਰ-ਰਾਖਵੀਆਂ ਕਹੀਆਂ ਜਾਣ ਵਾਲੀਆਂ ਜਾਤੀਆਂ ‘ਚੋਂ ਨਾ ਸਿਰਫ਼ ਰਾਜਨੀਤਿਕ ਹੋਂਦ ਨੂੰ ਲੈ ਕੇ ਜਿਸ ਕਦਰ ਬੈਚਾਨੀ ਹੈ, ਉਹ ਜਾਤੀ ਸਨਮਾਨ, ਰੁਜ਼ਗਾਰ ਗਾਰੰਟੀ ਤੇ ਆਰਥਿਕ ਸੁਰੱਖਿਆ ਨੂੰ ਲੈ ਕੇ ਵੀ ਜਿਸ ਅਸੁਰੱਖਿਆ ਦੇ ਭਾਵ ‘ਚੋਂ ਗੁਜ਼ਰ ਰਹੀਆਂ ਹਨ, ਦੂਜੇ ਪਾਸੇ, ਰਾਖਵਾਂਕਰਨ ਨੇ ਪੱਛੜੇ, ਦਲਿਤ ਤੇ ਰਾਖਵਾਂਕਰਨ ਪ੍ਰਾਪਤ ਘੱਟ-ਗਿਣਤੀਆਂ ਨੂੰ ਜਿਸ ਤਰ੍ਹਾਂ ਇਕੱਠੇ ਕਰ ਦਿੱਤਾ ਹੈ, ਲੱਗਦਾ ਨਹੀਂ ਕਿ ਕੱਟੜਤਾ ਤੋਂ ਨਿਜਾਤ ਮਿਲੇਗੀ ਸਪੱਸ਼ਟ ਹੈ ਕਿ ਵਿਕਾਸ ਅਤੇ ਜਾਤੀ ਦੇ ਨਾਲ ਧਰਮ ਦੀ ਰਾਜਨੀਤੀ ਦੇ ਕਾਕਟੇਲ ਦਾ ਪ੍ਰਯੋਗ ਹਾਲੇ ਜਾਰੀ ਰਹਿਣ ਵਾਲਾ ਹੈ ਅਜਿਹੇ ਹਲਾਤਾਂ ‘ਚ ਕੀ ਸਾਨੂੰ ਕਸ਼ਮੀਰ ਦੀਆਂ ਲੰਘੀਆਂ ਪੰਚਾਇਤ ਚੋਣਾਂ ‘ਚ ਇੱਕ ਮੁਸਲਿਮ ਬਹੁਤਾਤਾ ਵਾਲੇ ਪਿੰਡ ਵੱਲੋਂ ਇੱਕ ਹਿੰਦੂ ਨੂੰ ਪ੍ਰਧਾਨ ਬਣਾ ਦਿੱਤੇ ਜਾਣ ਦੇ ਸਦਭਾਵ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ? ਕੀ ਅਸੀਂ ਭੁੱਲ ਜਾਈਏ ਕਿ ਅਯੁੱਧਿਆ ਦੇ ਮੰਦਿਰਾਂ ‘ਚ ਫੁੱਲ ਵੇਚਣ ਵਾਲੀਆਂ ਜ਼ਿਆਦਾਤਰ ਮਹਿਲਾ ਮਾਲੀ ਮੁਸਲਮਾਨ ਹਨ ਤੇ ਖੜਾਵਾਂ ਬਣਾਉਣ ਵਾਲੇ ਕਾਰੀਗਰ ਵੀ? ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਅਜ਼ਮੇਰ ਸ਼ਰੀਫ਼ ਦੀ ਦਰਗਾਹ ‘ਚ ਮੰਨਤ ਮੰਗਣ ਹਿੰਦੂ ਵੀ ਜਾਂਦੇ ਹਨ ਤੇ ਮੁਸਲਮਾਨ ਵੀ ਯਾਦ ਕਰੋ, ਪਿੰਡ: ਬਿਸਾਹੜਾ ਜਿਲ੍ਹਾ ਗੌਤਮਬੁੱਧ ਨਗਰ, ਉੱਤਰ ਪ੍ਰਦੇਸ਼ ਗਊ ਮਾਸ ਦੀ ਆੜ ‘ਚ 50 ਸਾਲਾ ਮੁਹੰਮਦ ਅਖਲਾਕ ਦੀ ਕੁੱਟ-ਕੁੱਟ ਕੇ ਹੱਤਿਆ ਫਿਰ ਪਿੰਡ ਵਾਸੀਆਂ ਵੱਲੋਂ ਬੁਲੰਦ ਨਾਅਰਾ ਤੇ ਵਿਵਹਾਰ ‘ਰੋਟੀ ਵੀ ਇੱਕ, ਬੇਟੀ ਵੀ ਇੱਕ’ ਪਿੰਡ ਤੋਂ ਬਾਹਰ ਜਾ ਕੇ ਬੇਟੀ ਦੀ ਸ਼ਾਦੀ ਦੇ ਪ੍ਰੋਗਰਾਮ ‘ਤੇ ਵਿਚਾਰ ਕਰ ਰਹੇ ਹਕੀਮ ਮੀਆਂ ਨੂੰ ਪਿੰਡ ਵਾਲਿਆਂ ਨੇ ਰੋਕਿਆ ਪੂਰਨ ਸੁਰੱਖਿਆ ਤੇ ਅਮਨ ਦਾ ਭਰੋਸਾ ਦਿੱਤਾ 11 ਅਕਤੂਬਰ, 2017 ਬਾਲ ਦਿਵਸ ਦਿੱਲੀ ਤੋਂ 60 ਕਿਲੋਮੀਟਰ ਦੂਰ ਪਿੰਡ ਬਿਸਾਹੜਾ ‘ਚ ਬੇਟੀ ਲਈ ਸਾਂਝੀ ਦੁਆ ਨਿੱਕਲੀ, ਹੱਥ ਜੋੜੇ, ਸ਼ਹਿਨਾਈ ਵੱਜੀ, ਖਾਣ-ਪੀਣ ਹੋਇਆ  ਤੇ ਨਾਲ ਫਿਰ ਸਫ਼ਲ ਹੋਇਆ ਇੱਕ ਸੱਚ ਘਟਨਾਕ੍ਰਮ ਦੋ, ਪਿੰਡ ਦੇ ਇੱਕ ਹਿੰਦੂ ਬਜ਼ੁਰਗ ਨੇ ਟੀ.ਵੀ. ਰਿਪੋਟਰ ਨੂੰ ਕਿਹਾ, ’75 ਸਾਲ ਦੀ ਉਮਰ ਹੋਵੇਗੀ ਮੇਰੀ ਸਾਡੇ ‘ਚ ਕਦੇ ਫ਼ਰਕ ਨ੍ਹੀਂ ਹੋਇਆ ਮੁਸਲਮਾਨ ਅਤੇ ਅਸੀਂ ਤਾਂ ਇਕੱਠੇ ਰਹੇ, ਦੁੱਖ ‘ਚ, ਸੁੱਖ ‘ਚ ਜੋ ਕੋਈ ਫਰਕ ਹੋਣਗੇ, ਤਾਂ ਤੁਹਾਨੂੰ ਮੀਡੀਆ ਵਾਰੇਨ ਜਾਂ ਨੇਤਾਨ ਨੂੰ ਹੋਣਗੇ, ਅਸੀਂ ਤਾਂ ਜਿਵੇਂ ਪਹਿਲਾਂ ਸੀ, ਉਂਵੇਂ ਹੀ ਹੁਣ ਹਾਂ ਤੇ ਰਹਾਂਗੇ’ ਇਹ ਬਿਆਨ, ਸਿਰਫ਼ ਬਿਸਾਹੜਾ ਦਾ ਸੱਚ ਨਹੀਂ ਹੈ, ਇਹ ਭਾਰਤ ਦੇ ਆਮ ਹਿੰਦੂ ਤੇ ਮੁਸਲਮਾਨਾਂ ਦਾ ਸੱਚ ਹੈ ਇਹ ਸੱਚ ਹੈ ਉਸ ਸੱਭਿਆਚਾਰਕ ਨੀਂਹ ਦਾ, ਜਿਸ ‘ਤੇ ਪਿੰਡ ਬਣੇ ਤੇ ਵੱਸੇ: ਸਹਿ-ਜੀਵਨ ਅਤੇ ਸਹਿ-ਹੋਂਦ ਭਾਵ ਇਕੱਠੇ ਰਹਿਣਾ ਤੇ ÎਿÂੱਕ-ਦੂਜੇ ਦੀ ਹੋਂਦ ਮਿਟਾਏ ਬਗੈਰ ।

ਇਹ ਸੱਚ ਇਸ ਗੱਲ ਦਾ ਵੀ ਨਤੀਜਾ ਹੈ ਕਿ ਆਮਜਨ ਲਈ ਧਰਮ, ਆਸਥਾ ਦਾ ਵਿਸ਼ਾ ਹੈ, ਧਾਰਮਿਕ ਰਾਜਤੰਤਰਿਕ ਸੱਤਾ ਲਈ ਹੋਂਦ ਦਾ, ਮੀਡੀਆ ਲਈ ਰੇਟਿੰਗ ਤੇ ਪੂਰਵਾਗ੍ਰਹਿ ਦਾ ਅਤੇ ਵਰਤਮਾਨ ਭਾਰਤੀ ਆਗੂਆਂ ਲਈ ਵੋਟ ਦੀ ਬਾਂਦਰ ਵੰਡ ਦਾ ਇਸ ਸੱਚ ਨੂੰ ਸਾਹਮਣੇ ਰੱਖ ਕੇ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਜੀਵਨ ਸੰਕਟ ‘ਚ ਹੋਵੇ ਤਾਂ ਅਸੀਂ ਬਚਾਉਣ ਵਾਲੇ ਦੀ ਨਾ ਜਾਤ ਪੁੱਛਦੇ ਹਾਂ ਤੇ ਨਾ ਮਜ਼ਹਬ ਅੱਜ ਚੰਦ ਖੁਦਗਰਜ਼ਾਂ ਕਾਰਨ ਭਾਰਤ ਦੀ ਭਾਰਤੀਅਤਾ ਦੀ ਹੋਂਦ ਸੰਕਟ ‘ਚ ਹੈ ਚੋਣਾਂ ਲੰਘ ਗਈਆਂ ਹੁਣ ਭਾਰਤ ਦੇ ਅਗਲੇ ਪੰਜ ਸਾਲ ਦਾ ਖਰੜਾ ਤੈਅ ਕਰਨ ਦਾ ਸਮਾਂ ਹੈ ਮੇਰਾ ਮੰਨਣਾ ਹੈ ਕਿ ‘ਵਸੂਧੈਵ ਕੁਟੁੰਬਕਮ’ ਦੇ ਨਾਅਰੇ ‘ਚ ਵੱਸਣ ਵਾਲੀ ਭਾਰਤੀਅਤਾ ਨੂੰ ਬਚਾਉਣ ਦੇ ਨਜ਼ਰੀਏ ਨਾਲ ਵੀ ਤੇ ਨਵਾਂ ਭਾਰਤ ਬਣਾਉਣ ਦੇ ਨਜ਼ਰੀਏ ਨਾਲ ਵੀ, ਸਾਨੂੰ ਨਾ ਕਦੇ ਕਬੀਰ ਨੂੰ ਭੁੱਲਣਾ ਚਾਹੀਦੈ ਤੇ ਨਾ ਉਸ ਨਿਰਮਲ ਰਘੂਬੀਰ ਨੂੰ, ਮਰਿਆਦਾ ਦੀ ਪਾਲਣਾ ਕਾਰਨ ਹੀ ਜਿਸਨੂੰ ਪੁਰਸ਼ਾਂ ‘ਚ ਉੱਤਮ ਕਿਹਾ ਗਿਆ ਨਵੇਂ ਭਾਰਤ ਦੀ ਚਾਦਰ ਜਿੰਨੀ ਨਿਰਾਕਾਰ, ਨਿਰਵਿਕਾਰ, ਨਿਰਮਲ ਤੇ ਪਵਿੱਤਰ ਹੋਵੇ, ਉਨੀ ਹੀ ਬਿਹਤਰ, ਕੀ ਇਹ ਉੱਚਿਤ ਨਹੀਂ ਹੋਵੇਗਾ?

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।