542 ਸੀਟਾਂ ‘ਤੇ ਉੱਤਰੇ ਉਮੀਦਵਾਰਾਂ ਦਾ ਹੋਵੇਗਾ ਫੈਸਲਾ
ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਸਾਰੇ ਸੱਤ ਗੇੜ ਸਮਾਪਤ ਹੋ ਗਏ ਹਨ ਤੇ ਵੀਰਵਾਰ ਨੂੰ ਹੋਣ ਵਾਲੀ ਗਿਣਤੀ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਚੋਣ ਕਮਿਸ਼ਨ ਉਨ੍ਹਾਂ ਸਾਰੇ ਕੇਂਦਰਾਂ ‘ਤੇ ਤਿਆਰੀਆਂ ਦੀ ਨਿਗਰਾਨੀ ਕਰ ਰਿਹਾ ਹੈ, ਜਿੱਥੇ 542 ਲੋਕ ਸਭਾ ਸੀਟਾਂ ਤੇ ਚਾਰ ਵਿਧਾਨ ਸਭਾ ਸੀਟਾਂ ਲਈ 23 ਮਈ ਦੀ ਸਵੇਰੇ ਤੋਂ ਗਿਣਤੀ ਹੋਣ ਵਾਲੀ ਹੈ ਜ਼ਿਲ੍ਹਾ ਅਧਿਕਾਰੀਆਂ ਤੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਗਿਣਤੀ ਲਈ ਸੁਰੱਖਿਆ ਵਿਵਸਥਾ ਸਮੇਤ ਸਾਰੇ ਜ਼ਰੂਰੀ ਪ੍ਰਬੰਧਾਂ ਦੀ ਹਰ ਪਲ ਦੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ
ਕਮਿਸ਼ਨ ਦੇ ਨਿਰਦੇਸ਼ ਅਨੁਸਾਰ, ਵੀਵੀਪੈਟ ਪਰਚੀਆਂ ਨਾਲ ਵੋਟਾਂ ਦੇ ਮਿਲਾਨ ਲਈ ਪੰਜ ਵੋਟਰ ਕੇਂਦਰਾਂ ਨੂੰ ਤੁਰੰਤ ਅਧਾਰ ‘ਤੇ ਚੁਣਿਆ ਜਾਵੇਗਾ ਵੀਵੀਪੈਟ ਪੁਣ-ਛਾਣ ਪ੍ਰਕਿਰਿਆ ‘ਚ ਚਾਰ ਤੋਂ ਪੰਜ ਘੰਟਿਆਂ ਦਾ ਸਮਾਂ ਲੱਗ ਸਕਦਾ ਹੈ ਚੋਣ ਕਮਿਸ਼ਨ ਨੇ ਵਿਰੋਧੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀ ਗਿਣਤੀ ‘ਚ ਪਹਿਲਾਂ ਵੀਵੀਪੀਏਟੀ ਦੀਆਂ ਪਰਚੀਆਂ ਦੇ ਈਵੀਐਮ ਨਾਲ ਮਿਲਾਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਈਵੀਐਮ-ਵੀਵੀਪੀਏਟੀ ਦੇ ਮੁੱਦੇ ‘ਤੇ ਚੋਣ ਕਮਿਸ਼ਨ ਨੇ ਆਪਣੀ ਵੱਡੀ ਮੀਟਿੰਗ ਕਰਕੇ ਇਸ ਸਬੰਧੀ ਫੈਸਲਾ ਲਿਆ ਇਸ ਮੀਟਿੰਗ ‘ਚ ਕਮਿਸ਼ਨ ਨੇ ਸੀਨੀਅਰ ਅਧਿਕਾਰੀਆਂ ਨਾਲ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਵੀ ਮੌਜ਼ੂਦ ਰਹੇ ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ‘ਚ ਇਸ ਗੱਲ ‘ਤੇ ਵੀ ਚਰਚਾ ਹੋਈ ਕਿ ਜੇਕਰ ਕਮਿਸ਼ਨ ਵਿਰੋਧੀ ਪਾਰਟੀਆਂ ਦੀ ਮੰਗ ‘ਤੇ ਰਾਜ਼ੀ ਹੁੰਦਾ ਹੈ ਗਿਣਤੀ ‘ਚ 2-3 ਦਿਨ ਦਾ ਸਮਾਂ ਲੱਗ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।