ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਫਾਇਰ ਬਰਾਂਡ ਉਮੀਦਵਾਰ ਪ੍ਰੱਗਿਆ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼ ਭਗਤ ਕਰਾਰ ਦੇ ਕੇ ਮਗਰੋਂ ਮਾਫ਼ੀ ਮੰਗ ਲਈ ਇਹੀ ਕੁਝ ਪਿਛਲੇ ਦਿਨੀਂ ਕਾਂਗਰਸ ਆਗੂ ਸੈਮ ਪਿਤਰੋਦਾ ਨੇ ਕੀਤਾ ਸੀ ਪਿਤਰੋਦਾ ਨੇ ਦਿੱਲੀ ‘ਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਜੋ ਹੋਇਆ ਸੋ ਹੋਇਆ ਆਖ ਕੇ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਮਗਰੋਂ ਪਿਤਰੋਦਾ ਨੇ ਵੀ ਮਾਫ਼ੀ ਮੰਗ ਲਈ ਇਹੋ ਜਿਹੇ ਬਿਆਨ ਕਾਂਗਰਸੀ ਆਗੂ ਮਣੀਸ਼ੰਕਰ ਅਈਅਰ ਦਿੰਦੇ ਰਹੇ ਹਨ ਆਪਣੇ ਆਪਣੇ ਆਗੂ ਬਾਰੇ ਪਾਰਟੀਆਂ ਦਾ ਨਜ਼ਰੀਆ ਤੇ ਪ੍ਰਤੀਕਿਰਿਆ ਬੜੀ ਨਿਰਾਸ਼ਾਜਨਕ ਹੈ ਪਾਰਟੀਆਂ ਤਿੰਨ ਕੰਮ ਹੀ ਕਰ ਰਹੀਆਂ ਹਨ ਇੱਕ ਤਾਂ ਆਗੂ ਦੇ ਬਿਆਨ ਦੀ ਨਿੰਦਾ ਕਰਦੀਆਂ ਹਨ ਦੂਜਾ ਬਿਆਨ ਨੂੰ ਉਸ ਦਾ ਨਿੱਜੀ ਬਿਆਨ ਦੱਸਦੀਆਂ ਹਨ, ਤੀਜਾ ਮਾਫ਼ੀ ਮੰਗਣ ਲਈ ਕਹਿੰਦੀਆਂ ਹਨ ਪਾਰਟੀਆਂ ਦੀ ਕਾਰਵਾਈ ਦੇ ਮਾਪਦੰਡ ਬੜੇ ਹਾਸੋਹੀਣੇ ਹਨ ਇੱਕ ਪਾਸੇ ਤਾਂ ਪਾਰਟੀਆਂ ਆਪਣੇ ਉਹਨਾਂ ਆਗੂਆਂ ਨੂੰ ਪੰਜ ਮਿੰਟਾਂ ‘ਚ ਬਰਖਾਸਤ ਕਰ ਦਿੰਦੀਆਂ ਹਨ ਜੋ ਪਾਰਟੀ ਖਿਲਾਫ਼ ਜ਼ਰਾ ਜਿੰਨੀ ਵੀ ਅਵਾਜ਼ ਕੱਢ ਦਿੰਦਾ ਹੈ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ, ਪਾਰਟੀ ਨੂੰ ਵੋਟ ਬੈਂਕ ਇੰਨਾ ਪਿਆਰਾ ਹੈ ਕਿ ਬਾਗੀ ਆਗੂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ‘ਚ ਭਾਜਪਾ ਨੇ ਆਪਣੇ ਸੀਨੀਅਰ ਆਗੂ ਆਈਪੀ ਸਿੰਘ ਨੂੰ ਪਾਰਟੀ ‘ਚੋਂ ਛੇ ਸਾਲ ਲਈ ਇਸ ਕਰਕੇ ਕੱਢ ਦਿੱਤਾ ਕਿਉਂਕਿ ਉਹ ਭਾਜਪਾ ਦੇ ਦੋ ਸੀਨੀਅਰ ਆਗੂਆਂ ਨੂੰ ‘ਗੁਜਰਾਤੀ ਠੱਗ’ ਕਹਿ ਰਿਹਾ ਸੀ ਪਿਛਲੇ ਸਾਲ ਭਾਜਪਾ ਨੇ ਮੱਧ ਪ੍ਰਦੇਸ਼ ‘ਚ ਆਪਣੇ 53 ਲੀਡਰਾਂ ਤੇ ਰਾਜਸਥਾਨ ‘ਚ 11 ਲੀਡਰਾਂ ਨੂੰ ਕੱਢ ਦਿੱਤਾ ਇਸੇ ਤਰ੍ਹਾਂ ਭਾਜਪਾ ਵੀ ਸ਼ਤਰੂਘਣ ਸਿੰਨ੍ਹਾ, ਯਸ਼ਵੰਤ ਸਿੰਨ੍ਹਾ ਤੇ ਨਵਜੋਤ ਸਿੰਘ ਸਿੰਧੂ ਸਮੇਤ ਕਈ ਵੱਡੇ ਆਗੂਆਂ ਤੋਂ ਕਿਨਾਰਾ ਕਰ ਚੁੱਕੀ ਹੈ ਕਾਂਗਰਸ ਸ਼ਕੀਲ ਅਹਿਮਦ, ਜਗਮੀਤ ਬਰਾੜ, ਬੀਰਦਵਿੰਦਰ ਸਮੇਤ ਅਣਗਿਣਤ ਆਗੂਆਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਲਈ ਪਾਰਟੀ ‘ਚੋਂ ਕੱਢ ਚੁੱਕੀ ਹੈ ਸੀਨੀਅਰ ਆਗੂਆਂ ਨੂੰ ਪਾਰਟੀ ਦਾ ਹਿੱਤ ਤਾਂ ਬਹੁਤ ਪਿਆਰਾ ਹੈ ਦੇਸ਼ ਦਾ ਹਿੱਤ ਨਹੀਂ ਸਿਖਰ ਤਾਂ ਪ੍ਰੱਗਿਆ ਨੇ ਕਰ ਦਿੱਤੀ ਪਰ ਉਸ ਤੋਂ ਮਾਫ਼ੀ ਮੰਗਵਾ ਕੇ ਭਾਜਪਾ ਸੁਰਖਰੂ ਹੋ ਗਈ ਇਹੀ ਕੁਝ ਪਿਤਰੋਦਾ ਦੇ ਮਾਮਲੇ ‘ਚ ਹੋਇਆ ਸਵਾਲ ਉੱਠਦਾ ਹੈ ਕਿ ਕੀ ਦੇਸ਼ ਦੀਆਂ ਮਹਾਨ ਹਸਤੀਆਂ ਜਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਇਤਰਾਜ਼ ਵਾਲੀ ਬਿਆਨਬਾਜ਼ੀ ਕਰਨ ਨਾਲ ਦੇਸ਼ ਦੀ ਏਕਤਾ, ਸੰਸਕ੍ਰਿਤੀ ਤੇ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਉਂਦੀ ਜਾਂ ਕੁਰਸੀ ਦੀ ਰਾਜਨੀਤੀ ‘ਚ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਪਾਰਟੀਆਂ ਵੱਡੀਆਂ ਗਲਤੀਆਂ ਦੇ ਬਾਵਜ਼ੂਦ ਕਿਸੇ ਆਗੂ ਨੂੰ ਇੱਕ ਦਿਨ ਲਈ ਵੀ ਮੁਅੱਤਲ (ਨਿਲੰਬਤ) ਨਹੀਂ ਕਰਦੀਆਂ ਅਸਲ ਗੱਲ ਇਹ ਹੈ ਕਿ ਵਿਵਾਦ ਵਾਲੇ ਬਿਆਨ ਦੇਣੇ ਦਿਵਾਉਣੇ ਹੀ ਪਾਰਟੀਆਂ ਦੀ ਰਣਨੀਤੀ ਦਾ ਹਿੱਸਾ ਹੈ ਪਾਰਟੀਆਂ ਜਨਤਾ ‘ਚ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹੱਕ ‘ਚ ਲਹਿਰ ਚਲਾਉਣ ਲਈ ਕੋਈ ਨਾ ਕੋਈ ਛੁਰਲੀਬਾਜ਼ ਆਗੂ ਰੱਖਦੀਆਂ ਹਨ ਜੋ ਕੋਈ ਪੁੱਠਾ ਸਿੱਧਾ ਬਿਆਨ ਦੇ ਕੇ ਇੱਕ ਖਾਸ ਵਰਗ ਦੇ ਵੋਟਰਾਂ ਨੂੰ ਖੁਸ਼ ਕਰਦਾ ਹੈ ਪਰ ਅਜਿਹੀ ਬਿਆਨਬਾਜ਼ੀ ਦੇਸ਼ ਲਈ ਖਤਰਨਾਕ ਹੈ ਤੇ ਅਜਿਹੇ ਲੀਡਰਾਂ ਦਾ ਕਰਨਾ ਬਚਾਓ ਦੇਸ਼ ਦਾ ਨੁਕਸਾਨ ਕਰਨਾ ਹੈ ਚੰਗਾ ਹੋਵੇ ਜੇਕਰ ਦੇਸ਼ ਹਿੱਤ ‘ਚ ਸਾਰੀਆਂ ਸਿਆਸੀ ਪਾਰਟੀਆਂ ਬੜਬੋਲੇ ਆਗੂਆਂ ਨੂੰ ਸਬਕ ਸਿਖਾਉਣ ਲਈ ਕੋਈ ਠੋਸ ਕਾਰਵਾਈ ਕਰਕੇ ਮਿਸਾਲ ਪੈਦਾ ਕਰਨ ਮਾਫ਼ੀ ਸਿਰਫ਼ ਦੋ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਬਣ ਗਿਆ ਹੈ, ਪਛਤਾਵਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।