ਸ੍ਰੀਨਗਰ ਜੰਮੂ ਰਾਜਮਾਰਗ ‘ਤੇ ਇਕਤਰਫਾ ਆਵਾਜਾਈ ਸ਼ੁਰੂ
ਸ੍ਰੀਨਗਰ, ਏਜੰਸੀ। ਸ੍ਰੀਨਗਰ ਤੋਂ ਜੰਮੂ ਵੱਲ ਜਾਣ ਵਾਲੇ ਵਾਹਨਾਂ ਲਈ ਕਸ਼ਮੀਰ ਰਾਜਮਾਰਗ ਸੋਮਵਾਰ ਨੂੰ ਇੱਕ ਪਾਸੇ ਤੋਂ ਵਾਹਨਾਂ ਲਈ ਖੋਲ ਦਿੱਤਾ ਗਿਆ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਅਤੇ 86 ਕਿਲੋਮੀਟਰ ਲੰਬਾ ਇਤਿਹਾਸਕ ਮੁਗਲ ਰੋਡ ਅੱਜ ਇਕਤਰਫਾ ਆਵਾਜਾਈ ਲਈ ਖੁੱਲ੍ਹਿਆ ਰਿਹਾ। ਐਤਵਾਰ ਨੂੰ ਸੁਰੱਖਿਆ ਬਲਾਂ ਦੇ ਕਾਫਲੇ ਦੇ ਬਾਵਜੂਦ ਸ੍ਰੀਨਗਰ ਜੰਮੂ ਰਾਜਮਾਰਗ ‘ਚ ਫਸੇ ਹੋਏ ਵਾਹਨਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਦੀ ਅਨੁਮਤੀ ਦਿੱਤੀ ਗਈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਸੁਰੱਖਿਆ ਬਲਾਂ ਦੇ ਕਾਫਲੇ ਦੇ ਸਵਤੰਤਰ ਅਤੇ ਸੁਰੱਖਿਅਤ ਆਵਾਗਮਨ ਦੀ ਮਨਜ਼ੂਰੀ ਦੇਣ ਲਈ ਹਫ਼ਤੇ ‘ਚ ਐਤਵਾਰ ਅਤੇ ਬੁੱਧਵਾਰ ਨੂੰ ਨਾਗਰਿਕ ਆਵਾਜਾਈ ‘ਤੇ ਦੋ ਦਿਨ ਦੀ ਪਾਬੰਦੀ ਲਗਾਈ ਸੀ। ਹਾਲਾਂਕਿ ਬੁੱਧਵਾਰ ਨੂੰ ਪਾਬੰਦੀ ਹਟਾ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।