ਫਿਲੀਪੀਂਸ ‘ਚ ਉਪ ਚੋਣਾਂ ਤੋਂ ਪਹਿਲਾਂ ਧਮਾਕਾ
ਮਨੀਲਾ, ਏਜੰਸੀ। ਦੱਖਣੀ ਫਿਲੀਪੀਂਸ ‘ਚ ਰਾਸ਼ਟਰੀ ਉਪ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਕੋਟਾਬਾਟੋ ਅਤੇ ਗੁਆਂਢੀ ਸ਼ਹਿਰ ਮਗੁਈਦਾਨਾਓ ‘ਚ ਘੱਟੋ ਘੱਟ ਤਿੰਨ ਧਮਾਕੇ ਹੋਏ। ਫੌਜ ਅਤੇ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਟਾਬਾਟੋ ਸ਼ਹਿਰ ਪੁਲਿਸ ਦੇ ਲੈ. ਟੇਓਫਿਸਟੋ ਫੇਰਰ ਨੇ ਦੱਸਿਆ ਕਿ ਸ਼ਹਿਰ ਦੇ ਸਿਟੀ ਹਾਲ ਕੈਂਪਸ ‘ਚ ਪਹਿਲਾ ਧਮਾਕਾ ਐਤਵਾਰ ਰਾਤ ਦਸ ਵੱਜ ਕੇ 15 ਮਿੰਟ ‘ਤੇ ਹੋਇਆ। ਉਹਨਾਂ ਕਿਹਾ ਕਿ ਅਣਪਛਾਤੇ ਸ਼ੱਕੀ ਹਮਲਾਵਰਾਂ ਨੇ ਗ੍ਰੇੇਨੇਡ ਲਾਂਚਰ ਨਾਲ ਮਾਰਟਰ ਦਾਗੇ।
ਸ੍ਰੀ ਫੇਰਰ ਨੇ ਦੱਸਿਆ ਕਿ ਹਮਲਾ ਸੋਮਵਾਰ ਇੱਕ ਵਜੇ ਹੋਇਆ ਜਦੋਂ ਮਗੁੰਈਦਾਨਾਓ ਪ੍ਰਾਂਤ ‘ਚ ਦਾਤੂ ਓਡਿਨ ਸਿਨਸੋਟ ਸ਼ਹਿਰ ‘ਚ ਇੱਕ ਨਗਰਪਾਲਿਕਾ ਹਾਲ ‘ਚ ਗ੍ਰੇਨੇਡ ਫਟਿਆ। ਫਿਲੀਪੀਂਸ ਦੇ ਹਥਿਆਰ ਬਲ ਦੇ ਮੁਖੀ ਨਾਇਲ ਡੇਟੋਯਾਟੋ ਅਨੁਸਾਰ ਦੂਜੇ ਹਮਲੇ ਦੇ ਕੁਝ ਘੰਟੇ ਬਾਅਦ ਤੀਜਾ ਗ੍ਰੇਨੇਡ ਧਮਾਕਾ ਸਵੇਰੇ ਸੱਤ ਵੰਜ ਕੇ 20 ਮਿੰਟ ‘ਤੇ ਇਸੇ ਪ੍ਰਾਂਤ ਦੇ ਦਾਤੂ ਓਡਿਨ ਸਿਨਸੌਟ ‘ਚ ਹੋਇਆ। ਅਜੇ ਤੱਕ ਇਹਨਾਂ ਹਮਲਿਆਂ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।