ਆਪ ਉਮੀਦਵਾਰ ਬਲਵੀਰ ਜਾਖੜ ਦੇ ਪੁੱਤਰ ਦਾ ਦਾਅਵਾ
ਬਲਵੀਰ ਜਾਖੜ ਨੇ ਪੁੱਤਰ ਉਦੇ ਜਾਖੜ ਦੇ ਦੋਸ਼ਾਂ ਨੂੰ ਕੀਤਾ ਰੱਦ
ਏਜੰਸੀ, ਨਵੀਂ ਦਿੱਲੀ
ਦਿੱਲੀ ‘ਚ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੀਆਂ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਸਨਸਨੀਖੇਜ ਖੁਲਾਸਾ ਹੋਇਆ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੱਛਮੀ ਦਿੱਲੀ ਸੰਸਦੀ ਸੀਟ ਤੋਂ ਬਲਵੀਰ ਜਾਖੜ ਨੂੰ ਉਮੀਦਵਾਰ ਬਣਾਉਣ ਲਈ ਉਨ੍ਹਾਂ ਤੋਂ 6 ਕਰੋੜ ਰੁਪਏ ਲਏ ਸਨ| ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵੀਰ ਸਿੰਘ ਜਾਖੜ ਦੇ ਪੁੱਤਰ ਉਦੇ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਾਇਆ ਹੈ ਕਿ ਕੇਜਰੀਵਾਲ ਨੇ ਟਿਕਟ ਲਈ ਮੇਰੇ ਪਿਤਾ ਤੋਂ 6 ਕਰੋੜ ਰੁਪਏ ਲਏ ਹਨ|
ਮੇਰੇ ਪਿਤਾ 3 ਮਹੀਨੇ ਪਹਿਲਾਂ ਹੀ ਸਿਆਸਤ ‘ਚ ਆਏ ਹਨ ਉਨ੍ਹਾਂ ਨੇ ਟਿਕਟ ਲਈ ਅਰਵਿੰਦ ਕੇਜਰੀਵਾਲ ਨੂੰ 6 ਕਰੋੜ ਰੁਪਏ ਦਿੱਤੇ ਮੇਰੇ ਕੋਲ ਇਸ ਗੱਲ ਦੇ ਸਬੂਤ ਵੀ ਹਨ ਦੇਸ਼ ਦਾ ਨਾਗਰਿਕ ਅਤੇ ਇੱਕ ਪੁੱਤਰ ਹੋਣ ਦੇ ਨਾਤੇ ਇਹ ਮੇਰਾ ਫਰਜ਼ ਹੈ ਕਿ ਮੈਂ ਸੱਚਾਈ ਦੱਸਾਂ| ਇਸ ਦੋਸ਼ ‘ਤੇ ਬਲਵੀਰ ਸਿੰਘ ਜਾਖੜ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਪਤਨੀ ਨੂੰ 2009 ‘ਚ ਤਲਾਕ ਦੇ ਦਿੱਤਾ ਸੀ ਉਹ (ਉਨ੍ਹਾਂ ਦਾ ਪੁੱਤਰ) ਆਪਣੇ ਜਨਮ ਦੇ ਸਮੇਂ ਤੋਂ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹੈ| ਤਲਾਕ ਤੋਂ ਬਾਅਦ ਮੇਰਾ ਪੁੱਤਰ ਪਤਨੀ ਦੇ ਨਾਲ ਰਹਿੰਦਾ ਹੈ ਆਪ ਉਮੀਦਵਾਰ ਨੇ ਕਿਹਾ ਕਿ ਮੈਂ ਇਹਨਾਂ ਸਾਰੇ ਦੋਸ਼ਾਂ ਦੀ ਨਿੰਦਾ ਕਰਦਾ ਹਾਂ ਮੈਂ ਆਪਣੀ ਉਮੀਦਵਾਰ ਲਈ ਕਦੇ ਆਪਣੇ ਪੁੱਤਰ ਨਾਲ ਚਰਚਾ ਨਹੀਂ ਕੀਤੀ ਮੈਂ ਆਪਣੇ ਪੁੱਤਰ ਨਾਲ ਕਦੇ-ਕਦੇ ਹੀ ਗੱਲ ਕਰਦਾ ਹਾਂ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।